← ਪਿਛੇ ਪਰਤੋ
ਲੋਕੇਸ਼ ਰਿਸ਼ੀ
ਗੁਰਦਾਸਪੁਰ , 03 ਮਈ 2019- ਗੁਰਸਿਮਰਨ ਸਿੰਘ ਐੱਸ.ਡੀ.ਐਮ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਕਰਤਾਰਪੁਰਕੋਰੀਡਰ ਅਤੇ ਆਈ.ਸੀ .ਪੀ ਲਈ ਐਕਵਾਇਰ ਕੀਤੀ ਜ਼ਮੀਨ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਕਰੀਬ 12 ਏਕੜ ਜ਼ਮੀਨ ਲਈ ਕਿਸਾਨਾਂ ਨੂੰ ਕਰੀਬ 3 ਕਰੋੜ 63 ਲੱਖ 98 ਹਜ਼ਾਰ 624ਰੁਪਏ ਦੇ ਚੈੱਕ ਵੰਡੇ ਗਏ ਅਤੇ ਫ਼ਸਲ ਦੇ ਮੁਆਵਜ਼ੇ ਲਈ ਵੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਰਤਾਰਪੁਰਕੋਰੀਡੋਰ ਲਈ ਕਰੀਬ 58ਏਕੜ ਅਤੇ ਆਈ.ਸੀ.ਪੀ(ਇੰਟਰਨੈਸ਼ਨਲ ਚੈੱਕ ਪੋਸਟ)ਲਈ ਕਰੀਬ 50 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਹੈ। ਉਨ੍ਹਾਂ ਜ਼ਮੀਨ ਮਾਲਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੇ ਅਜੇ ਤਕ ਜ਼ਮੀਨ ਦੀ ਅਦਾਇਗੀ ਦੇ ਚੈੱਕ ਪ੍ਰਾਪਤ ਨਹੀਂ ਕੀਤੇ ਹਨ ਉਹ ਐੱਸ.ਡੀ.ਐਮ ਦਫ਼ਤਰ ਡੇਰਾ ਬਾਬਾ ਨਾਨਕ ਤੋਂ ਪ੍ਰਾਪਤ ਕਰ ਸਕਦੇ ਹਨ। ਜ਼ਮੀਨ ਮਾਲਕਾਂ ਨੂੰ ਜ਼ਮੀਨ ਅਤੇ ਫ਼ਸਲ ਦੇ ਮੁਆਵਜ਼ੇ ਦੀ ਅਦਾਇਗੀ ਕੀਤੀ ਜਾ ਰਹੀ ਹੈ।
Total Responses : 265