ਕਰਤਾਰਪੁਰ ਲਾਂਘੇ ਸੰਬੰਧੀ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਬੈਠਕ ਖ਼ਤਮ
ਭਾਰਤੀ ਅਧਿਕਾਰੀਆਂ ਨੇ ਜੇ.ਸੀ.ਪੀ. ਵਿਖੇ ਕੀਤੀ ਪੱਤਰਕਾਰਾਂ ਨਾਲ ਚਰਚਾ
ਕਰਤਾਰਪੁਰ ਲਾਂਘੇ ਸਬੰਧਿਤ ਤਕਨੀਕੀ ਮੁੱਦਿਆਂ ਤੇ ਹੋਈ ਗੱਲਬਾਤ ਦੌਰਾਨ ਕਈ ਅਹਿਮ ਫੈਸਲੇ ਲਏ ਗਏ
ਅਟਾਰੀ, 14 ਜੁਲਾਈ (ਮਨਪ੍ਰੀਤ ਸਿੰਘ ਜੱਸੀ)- ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਪਾਕਿਸਤਾਨ ਦੇ ਵਾਹਗਾ 'ਚ ਭਾਰਤ ਅਤੇ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਵਿਚਾਲੇ ਹੋ ਰਹੀ ਬੈਠਕ ਹੁਣ ਖ਼ਤਮ ਹੋ ਗਈ ਹੈ। ਕਰਤਾਰਪੁਰ ਲਾਂਘੇ ਨਾਲ ਸਬੰਧਿਤ ਤਕਨੀਕੀ ਮੁੱਦਿਆਂ ਬਾਰੇ ਵਾਹਗਾ ਪਾਸੇ ਬੈਠਕ ਖ਼ਤਮ ਹੋਣ ਉਪਰੰਤ ਭਾਰਤੀ ਸਮੇਂ ਮੁਤਾਬਿਕ ਦੁਪਹਿਰ 1.50 ਵਜੇ ਜੇ. ਸੀ. ਪੀ. (ਸੰਯੁਕਤ ਜਾਂਚ ਚੌਂਕੀ) ਵਿਖੇ ਪਹੁੰਚੇ ਭਾਰਤੀ ਅਧਿਕਾਰੀਆਂ ਐੱਸ. ਸੀ. ਐੱਲ. ਦਾਸ, ਦੀਪਕ ਮਿੱਤਲ, ਰਾਜੀਵ ਸਿੰਘ ਠਾਕੁਰ, ਅਵੀ ਪ੍ਰਕਾਸ਼, ਹੁਸੈਨ ਲਾਲ, ਮਨੀਸ਼ ਰਸਤੋਗੀ, ਪਰਾਗ ਜੈਨ ਆਦਿ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ।। ਪਹਿਲਾਂ ਇਹ ਪ੍ਰੈੱਸ ਕਾਨਫ਼ਰੰਸ ਇੰਟੇਗਰੇਟਿਡ ਚੈੱਕ ਪੋਸਟ (ਆਈ. ਸੀ. ਪੀ.) ਅਟਾਰੀ ਵਿਖੇ ਕੀਤੀ ਜਾਣੀ ਤੈਅ ਕੀਤੀ ਗਈ ਸੀ।।ਪਤਾ ਲੱਗਾ ਹੈ ਕਿ 80 ਫੀਸਦੀ ਮੁੱਦਿਆਂ ਤੇ ਦੋਹਾਂ ਧਿਰਾਂ 'ਚ ਸਹਿਮਤੀ ਹੋ ਗਈ ਹੈ .