ਜ਼ਰਾ ਮੌਸਮ ਤੋ ਬਦਲਾ ਹੈ ...ਦੇਖੋ 'ਟ੍ਰੀ ਆਫ਼ ਪੀਸ ' ਲਾਉਣ ਵਾਲੇ ਪਾਕਿ ਆਲ੍ਹਾ ਅਫ਼ਸਰ ਨੇ ਕਿਵੇਂ ਕੀਤੀ ਅਮਨ ਦੀ ਕਾਮਨਾ
ਵਾਹਗਾ ਬਾਰਡਰ ( ਪਾਕਿਸਤਾਨ ) , 14 ਜੁਲਾਈ , 2019 :
ਜ਼ਰਾ ਮੌਸਮ ਤੋ ਬਦਲਾ ਹੈ, ਮਗਰ ਪੇੜੋਂ ਕੀ ਸ਼ਾਖ਼ੋਂ ਪਰ ਨਏ ਪੱਤੋਂ ਕੇ ਆਨੇ ਮੇਂ ਅਭੀ ਕੁਛ ਦਿਨ ਲਗੇਂਗੇ
ਬਹੁਤ ਸੇ ਜ਼ਰਦ ਚਿਹਰੋਂ ਪਰ ਗ਼ੁਬਾਰ ਗ਼ਮ ਹੈ ਕਮ ਬੇਸ਼ੱਕ , ਪਰ ਇਨ ਕੋ ਮੁਸਕਰਾਨੇ ਮੈਂ ਅਭੀ ਕੁਛ ਦਿਨ ਲਗੇਂਗੇ
ਇਹ ਉਹ ਜਜ਼ਬਾਤ ਨੇ ਜੋ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਉਸ ਆਲ੍ਹਾ ਅਫ਼ਸਰ ਮੁਹੰਮਦ ਫੈਸਲ ਨੇ ਵਾਹਗਾ ਬਾਰਡਰ ਤੇ ਇੱਕ ਨਿੰਮ ਦੇ ਪੌਦੇ ਨੂੰ "ਅਮਨ ਦਾ ਰੁੱਖ ' ( ਟ੍ਰੀ ਆਫ਼ ਪੀਸ ) ਲਾਉਂਦਿਆਂ ਪ੍ਰਗਟ ਕੀਤੀਆਂ ਜੋ ਅੱਜ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਹਿੰਦ-ਪਾਕਿ ਵਾਰਤਾ ਮੌਕੇ ਪਾਕਿਸਤਾਨੀ ਵਫ਼ਦ ਦੇ ਮੁਖੀ ਸਨ .
ਇਹ ਸਤਰਾਂ ਉਨ੍ਹਾਂ ਨੇ ਉਰਦੂ ਭਾਸ਼ਾ ਵਿਚ ਬੋਲੀਆਂ ਵੀ ਅਤੇ ਬਾਅਦ 'ਚ ਕੀਤੇ ਆਪਣੇ ਟਵੀਟ ਰਾਹੀਂ ਵੀ ਸਾਂਝੀਆਂ ਕੀਤੀਆਂ .
ਉਹ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਮੁੱਖ ਬੁਲਾਰੇ ਹਨ . ਇਹ ਜਜ਼ਬਾਤ ਕਰੋੜਾਂ ਭਾਰਤੀਆਂ ਅਤੇ ਪਾਕਿਸਤਾਨੀ ਉਨ੍ਹਾਂ ਲੋਕਾਂ ਦੇ ਵੀ ਹਨ ਜਿਹੜੇ ਦੋਵੇਂ ਮੁਲਕਾਂ ਅਤੇ ਲੋਕਾਂ ਵਿਚਕਾਰ ਮੇਲ-ਮਿਲਾਪ, ਅਮਨ-ਸ਼ਾਂਤੀ ਅਤੇ ਦੋਸਤੀ ਦੇ ਚਾਹਵਾਨ ਹਨ .
ਉਮੀਦ ਕਰਦੇ ਹਾਂ ਕਿ ਅਮਨ ਦੇ ਪ੍ਰਤੀਕ ਵਜੋਂ ਲਾਇਆ ਉਹ ਰੁੱਖ ਫਲੇ -ਫੁੱਲੇਗਾ ਅਤੇ ਦੋਵੇਂ ਧਿਰਾਂ ਇਨ੍ਹਾਂ ਭਾਵਨਾਵਾਂ ਨੂੰ ਅਮਲੀ ਰੂਪ ਦੇਣ ਲਈ ਸੁਹਿਰਦ ਯਤਨ ਜਾਰੀ ਰੱਖਣਗੇ .