ਰਾਜੇਵਾਲ ਦੀ ਅਗਵਾਈ ਹੇਠਲੇ ਵੋਟ-ਮੁਖੀ ਸਿਆਸੀ ਮੋਰਚੇ ਲਈ ਕੁਝ ਸਵਾਲ
ਬਲਜੀਤ ਬੱਲੀ
ਚੰਡੀਗੜ੍ਹ , 26 ਦਸੰਬਰ, 2021:
ਵੈਟਰਨ ਕਿਸਾਨ ਨੇਤਾ ਬਲਬੀਰ ਸਿੰਘ ਦੀ ਅਗਵਾਈ ਹੇਠ 22 ਕਿਸਾਨ ਜਥੇਬੰਦੀਆਂ ਨੇ ਵੋਟ ਰਾਜਨੀਤੀ 'ਚ ਕੁੱਦਣ ਦਾ ਫ਼ੈਸਲਾ ਵੀ ਲੈ ਲਿਆ ਹੈ ਤੇ ਐਲਾਨ ਵੀ ਕਰ ਦਿੱਤਾ ਹੈ .ਸੰਯੁਕਤ ਸਮਾਜ ਮੋਰਚਾ ਨਾ ਦਾ ਸਿਆਸੀ ਪਲੇਟਫ਼ਾਰਮ ਵੀ ਖੜ੍ਹਾ ਕਰਨ ਦਾ ਐਲਾਨ ਕੀਤਾ ਹੈ.ਲੋਕ-ਰਾਜ ਵਿਚ ਹਰੇਕ ਨੂੰ ਆਪਣੇ ਵਿਚਾਰ ਰੱਖਣ , ਆਪਣੇ ਹਿਸਾਬ ਨਾਲ ਜਿਊਣ ਦਾ ਹੱਕ ਹੈ , ਕੋਈ ਸਿਆਸੀ ਜਾਂ ਗ਼ੈਰ-ਸਿਆਸੀ ਵਿਚਾਰ ਰੱਖਣ , ਸਰਗਰਮੀ ਕਰਨ ਅਤੇ ਜਥੇਬੰਦੀ ਖੜੀ ਕਰਨ ਤੇ ਫੇਰ ਚੋਣਾਂ ਲੜਨ ਦਾ ਵੀ ਹੱਕ ਹੈ .
ਜਿਸ ਤਰ੍ਹਾਂ ਦੀ ਕਿਸਾਨ-ਮੁਖੀ ਲੋਕ-ਲਹਿਰ ਦੇ ਜੇਤੂ ਗ਼ੈਰ-ਸਿਆਸੀ ਨੇਤਾ ਵਜੋਂ ਇਨ੍ਹਾਂ ਨੇਤਾਵਾਂ ਦੀ ਪਛਾਣ ਬਣੀ ਹੈ ਅਤੇ ਜਿਸ ਹਾਲਾਤ ਵਿਚ ਉਨ੍ਹਾਂ ਨੇ ਇਕ-ਦਮ ਚੋਂ ਅਖਾੜੇ 'ਚ ਛਾਲ ਮਾਰੀ ਹੈ ਇਸ ਨਾਲ ਕਈ ਕਿਸਮ ਦੇ ਸਵਾਲ ਖੜ੍ਹੇ ਹੋਏ ਹਨ ਜਿਨ੍ਹਾਂ ਦੇ ਜਵਾਬ ਅਜੇ ਆਉਣੇ ਬਾਕੀ ਹਨ. ਇਨ੍ਹਾਂ 'ਚੋਂ ਕੁਝ ਸਵਾਲਾਂ ਦੇ ਜਵਾਬ ਇਨ੍ਹਾਂ ਕਿਸਾਨ ਨੇਤਾਵਾਂ ਨੂੰ ਦੇਣੇ ਹੋਣਗੇ ਅਤੇ ਕੁਝ ਦਾ ਜਵਾਬ ਸਮਾਂ ਹੀ ਦੇਵੇਗਾ ਕਿਉਂਕਿ ਇਨ੍ਹਾਂ ਅਤੇ ਅਜਿਹੇ ਹੀ ਕੁਝ ਹੋਰ ਸਵਾਲਾਂ ਦੇ ਜਵਾਬ ਮਿਲਣ ਤੋਂ ਬਾਅਦ ਹੀ ਇਹ ਹਿਸਾਬ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਚੋਣ-ਮੈਦਾਨ ਤੇ ਇਸ ਨਵੇਂ ਮੰਚ ਦਾ ਕੀ ਅਸਰ ਪੈ ਸਕਦਾ ਹੈ .
ਸਵਾਲ :
1- ਕੀ ਆਪਣੀ ਸਿਆਸੀ ਪਾਰਟੀ ਲਈ ਇਨ੍ਹਾਂ ਨੇਤਾਵਾਂ ਨੂੰ ਪੰਜਾਬੀ ਸ਼ਬਦ ਵਾਲ ਨਾਂਅ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਹਿੰਦੀ ਦੇ 'ਸੰਯੁਕਤ' ਸ਼ਬਦ ਦੀ ਵਰਤੋਂ ਕਰਨੀ ਪਈ ?
2- ਇਸ ਨਵੇਂ ਸਮਾਜ ਦਾ ਏਜੰਡਾ , ਪ੍ਰੋਗਰਾਮ ਤੇ ਮੈਨੀਫੈਸਟੋ ਕੀ ਹੈ ? ਅਜੇ ਤੱਕ ਤਾਂ ਸਿਰਫ਼ ਚੋਣਾਂ ਲੜਨਾ ਹੀ ਇੱਕ ਸਮਾਜ ਦਾ ਟੀਚਾ ਦੱਸਿਆ ਗਿਆ ਹੈ ਪਰ ਕਿਸ ਆਧਾਰ ਤੇ ਲੋਕਾਂ ਤੋਂ ਵੋਟ ਮੰਗਣਗੇ ? ਇਹ ਸਵਾਲ ਅਜੇ ਕਾਇਮ ਹੈ
3- ਕੀ ਰਾਜੇਵਾਲ ਦੀ ਅਗਵਾਈ ਹੇਠਲੀ ਇਹ ਜਥੇਬੰਦੀ ਕੀ ਇਕੱਲਿਆਂ ਚੋਂ ਲੜੇਗੀ ਜਾਂ ਕਿਸੇ ਹੋਰ ਪਾਰਟੀ / ਗਰੁੱਪ ਨਾਲ ਗੱਠਜੋੜ ਜਾਂ ਸੀਟ ਅਡਜਸਟਮੈਂਟ ਕਰੇਗੀ ?
4- ਹੁਣ ਤੱਕ ਤਾਂ ਸਿਰਫ਼ ਕਿਸਾਨ ਨੇਤਾ ਹੀ ਇਸ ਵਿਚ ਸ਼ਾਮਲ ਹਨ ਪਰ ਇਸ ਸਿਆਸੀ ਜਥੇਬੰਦੀ ਦੀ ਬਣਤਰ ਕਿਹੋ ਜਿਹੀ ਹੋਵੇਗੀ ? ਕਿਸ ਕਿਸਮ ਦੇ ਵਰਗ ਇਸ ਵਿਚ ਸ਼ਾਮਲ ਹੋਣਗੇ ?
5-ਇਸ ਦਾ ਜਥੇਬੰਦਕ ਢਾਂਚਾ ਕਿਹੋ ਜਿਹਾ ਹੋਵੇਗਾ ? ਸੰਵਿਧਾਨ ਕੀ ਹੋਵੇਗਾ ?
6- ਟਿਕਟਾਂ ਦੀ ਵੰਡ ਦਾ ਆਧਾਰ ਕੀ ਹੋਵੇਗਾ ? ਟਿਕਟਾਂ ਦਾ ਫ਼ੈਸਲਾ ਕੌਣ ਜਾਂ ਕਿਹੜੀ ਕਮੇਟੀ ਕਰੇਗੀ ?