ਰਾਜੂ ਵਿਲੀਅਮ
ਲੁਧਿਆਣਾ, 20 ਅਕਤੂਬਰ, 2018: ਅੰਮ੍ਰਿਤਸਰ ਵਿਚ ਦਸਹਿਰੇ 'ਤੇ ਭਿਆਨਕ ਤਰਾਸਦੀ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਕਾਰਡੀੳ-ਵਾਸਕੁਲਰ ਸਰਜਨ ਡਾ. ਹਰਿੰਦਰ ਸਿੰਘ ਬੇਦੀ ਨੇ ਪੀੜਤਾਂ ਦੀ ਮੁਫਤ ਸਰਜਰੀ ਕਰਨ ਦੀ ਪੇਸ਼ਕਸ਼ ਕੀਤੀ ਹੈ।
ਇਹ ਕਰਦੇ ਹੋਏ ਲੁਧਿਆਣਾ ਦੇ ਡਾ. ਬੇਦੀ ਨੇ ਕਿਹਾ ਕਿ ਵਾਸਕੁਲਰ ਟਰੌਮਾ ਦਾ ਮਤਲਬ ਹੈ ਕਿਸੇ ਵੀ ਖਾਸ ਕਰ ਕੇ ਬਾਂਹ ਜਾਂ ਲੱਤ 'ਤੇ ਖੂਨ ਦੀਆਂ ਨਾੜੀਆਂ ਦਾ ਨਸ਼ਟ ਹੋ ਜਾਣਾ। ਚੋਣਵੇਂ ਕੇਸਾਂ ਵਿੱਚ ਇਲਾਜ ਇੱਕ ਸੁਚੱਜੇ ਤੇ ਕੁਸ਼ਲ ਸਰਜਰੀ ਕਾਰਨ ਖੂਨ ਦੀ ਸਪਲਾਈ ਨੂੰ ਬਹਾਲ ਕਰ ਸਕਦਾ ਹੈ ਅਤੇ ਅੰਗ ਨੂੰ ਬਚਾ ਸਕਦਾ ਹੈ।
ਡਾ. ਬੇਦੀ ਭਾਰਤ ਦੇ ਵਾਸਕੁਲਰ ਸੁਸਾਇਟੀ (ਸੀ.ਐੱਸ.ਆਈ.) ਦੇ ਸਭ ਤੋਂ ਸੀਨੀਅਰ ਮੈਂਬਰ ਹਨ ਅਤੇ ਐਸੋਸੀਏਸ਼ਨ ਆਫ ਨਾਰਥ ਜ਼ੋਨ ਕਾਰਡੀਓ ਥੋਰੈਕਿਕ ਐਂਡ ਵੈਸਕੂਲਰ ਸਰਜਨ (ਏ.ਐਨ.ਜ਼ੀ.ਸੀ.ਟੀ.ਵੀ.ਐਸ) ਦੇ ਸੰਸਥਾਪਕ ਸਰਪ੍ਰਸਤ ਹਨ।
ਉਨ੍ਹਾਂ ਨੇ ਸਮਝਾਇਆ ਕਿ ਭਾਰਤ ਵਿਚ ਬਹੁਤ ਘੱਟ ਸਿਖਲਾਈ ਪ੍ਰਾਪਤ ਵੈਸਕੁਲਰ ਸਰਜਨ ਹਨ। ਲੋੜ ਪੈਣ 'ਤੇ, ਉਨ੍ਹਾਂ ਨੇ ਬਿਨਾਂ ਕਿਸੇ ਸਰਜੀਕਲ ਚਾਰਜ ਦੇ ਅਜਿਹੇ ਕੇਸਾਂ ਦਾ ਨਿਪਟਾਰਾ ਕਰਨ ਲਈ ਸੂਬਾ ਸਰਕਾਰ ਨੂੰ ਆਪਣੀ ਪੂਰੀ ਸੁਪਰ ਸਪੈਸ਼ਲਿਟੀ ਟੀਮ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ।
ਡਾ. ਬੇਦੀ 20 ਸਾਲਾਂ ਤੋਂ ਪੰਜਾਬ ਵਿਚ ਸਰਗਰਮ ਪ੍ਰੈਕਟਿਸ ਵਿਚ ਰਹੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਾਡੇ ਖੇਤਰ ਦੇ ਲੋਕਾਂ ਲਈ ਅਜਿਹਾ ਕਰ ਸਕਦੇ ਹਨ।
Amritsar Tragedy: Leading cardio-vascular surgeon offers free surgery for victims