ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਨਾਲ ਵੋਟ ਪਾਉਂਦੇ ਹੋਏ
ਬਲਜਿੰਦਰ ਸੇਖਾ
ਟੋਰਾਂਟੋ, 21 ਅਕਤੂਬਰ 2019 - ਅੱਜ ਕਨੇਡਾ ਵਿੱਚ ਪੈ ਰਹੀਆਂ ਵੋਟਾਂ ਵਿੱਚ ਕੈਨੇਡੀਅਨਾਂ ਦੀ ਭਾਰੀ ਦਿਲਚਸਪੀ ਦਿਖਾਈ ਜਾ ਰਹੀ ਹੈ। ਸਾਡੇ ਰਿਪੋਰਟਰ ਵੱਲੋਂ ਇਲਾਕੇ ਦੇ ਵੱਖ ਵੱਖ ਹਲਕਿਆਂ ਦਾ ਦੌਰਾ ਕੀਤਾ ।ਸਾਰੇ ਥਾਂਵਾਂ ਤੇ ਅਮਨ ਅਮਾਨ ਨਾਲ ਵੋਟਾਂ ਪੈ ਰਹੀਆਂ ਹਨ ।ਸਾਰੀਆਂ ਪਾਰਟੀਆਂ ਦੇ ਵਲੰਟੀਅਰਾਂ ਵਿੱਚ ਭਾਰੀ ਸਰਗਰਮੀ ਦਿਖਾਈ ਜਾ ਰਹੀ ਹੈ ।ਪੀਲ ਦੇ ਲਿਬਰਲ ਉਮੀਦਵਾਰਾਂ ਵੱਲੋਂ ਤਾਂ ਰਾਤ ਨੂੰ ਜਸ਼ਨਾਂ ਲਈ ਹਾਲ ਵੀ ਬੁੱਕ ਕਰਾਏ ਹੋਏ ਹਨ । ਸਰਵੇਖਣਾਂ ਵਿੱਚ ਲਿਬਰਲ ਦੇ ਨੰਬਰ 35 ਤੇ ਕੰਸਰਰਟੇਵ 20ਤੇ ਐਨ ਡੀ ਪੀ 20 ਤੇ ਹਨ ।ਵੱਖ ਵੱਖ ਸਰੋਤਾਂ ਨੇ ਫਿਰ ਤੋ ਲਿਬਰਲ ਦੀ ਸਰਕਾਰ ਬਨਣ ਦੀ ਭਵਿੱਖ ਬਾਣੀ ਕੀਤੀ ਹੈ ।ਵੈਨਕੂਵਰ ਇਲਾਕੇ ਜਗਮੀਤ ਸਿੰਘ ਨੂੰ ਵੀ ਭਾਰੀ ਸਮਰਥਨ ਦੀ ਸੂਚਨਾ ਹੈ ।
ਸਾਰੇ ਕੈਨੇਡਾ ਦੇ 338 ਸੰਸਦੀ ਖੇਤਰਾਂ ਦੇ 2146 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ ਨਤੀਜੇ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ।ਭਾਰਤ ਦੇ ਸਮੇ ਮੰਗਲ਼ਵਾਰ ਸਵੇਰ ਸੱਤ ਵਜੇ ਨਤੀਜੇ ਅਉਣੇ ਸ਼ੁਰੂ ਹੋ ਜਾਣਗੇ ।
ਐਨ ਡੀ ਪੀ ਨੇਤਾ ਜਗਮੀਤ ਸਿੰਘ ਆਪਣੀ ਵੋਟ ਪਾਉਂਦੇ ਹੋਏ
ਜਸ਼ਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਨੇ ਚੋਣ ਸਰਵੇਖਣਾ ਵਿੱਚ ਕੰਜ਼ਰਵੇਟਿਵ ਪਾਰਟੀ ਤੋਂ ਸੀਟਾਂ ਦੇ ਮਾਮਲੇ ਵਿੱਚ ਚੰਗੀ ਲੀਡ ਬਣਾ ਲਈ ਹੈ ਤੇ ਲੱਗ ਰਿਹਾ ਜਸਟਿਨ ਟਰੂਡੋ ਇਸ ਬਾਰ ਫਿਰ ਬਾਜ਼ੀ ਮਾਰ ਜਾਣਗੇ । ਲਿਬਰਲ ਪਾਰਟੀ ਉਨਟਾਰੀਓ ਕਿਊਬਕ ਤੇ ਅਟਲਾਂਟਿਕ ਕੈਨੇਡਾ ਵਿੱਚ ਤੇ ਕੰਜ਼ਰਵੇਟਿਵ ਵੇਸਟਰਨ ਤੇ ਕੈਨੇਡਾ ਦੇ ਪਰੇਰੀ ਖ਼ੇਤਰ ਵਿੱਚ ਅੱਗੇ ਹੈ ।ਕੁਝ ਦਿਨਾਂ ਤੋ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਦੀ ਵੋਟ ਪ੍ਰਤੀਸ਼ਤ ਚ ਥੋੜਾ ਨਿਗਾਰ ਵੇਖਣ ਨੂੰ ਮਿਲ ਰਿਹਾ ਹੈ ਜਿਸਦਾ ਕਾਰਨ ਜਗਮੀਤ ਸਿੰਘ ਵੱਲੋਂ ਪਹਿਲਾਂ ਹੀ ਜਸਟਿਨ ਟਰੂਡੋ ਨਾਲ ਰੱਲਕੇ ਸਰਕਾਰ ਬਣਾਉਣ ਦਾ ਦਿੱਤਾ ਸੰਕੇਤ ਵੀ ਸਮਝਿਆ ਜਾ ਰਿਹਾ ਹੈ । ਸਾਰੀਆਂ ਹੀ ਪਾਰਟੀਆਂ ਵਿੱਚ ਪੰਜਾਬੀ ਉਮੀਦਵਾਰਾਂ ਦੀ ਭਰਮਾਰ ਹੈ ਤੇ ਘੱਟੋ ਘੱਟ ਪੱਚੀ ਵਿੱਚ ਪੰਜਾਬੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਜਾਣਗੇ।