ਕੁਲਵੰਤ ਸਿੰਘ ਬੱਬੂ
- ਕੈਪਟਨ ਸਰਕਾਰ ਜਹਿਰੀਲੀ ਸ਼ਰਾਬ ਮਾਮਲੇ ਵਿੱਚ ਕਰ ਰਹੀ ਆਪਣੇ ਵਿਧਾਇਕਾ ਦਾ ਬਚਾਅ-ਆਮ ਆਦਮੀ ਪਾਰਟੀ
ਰਾਜਪੁਰਾ/ਘਨੌਰ 4 ਅਗਸਤ 2020 - ਆਮ ਆਦਮੀ ਪਾਰਟੀ (ਆਪ) ਦੇ ਹਲਕਾ ਇਨਚਾਰਜ ਜਰਨੈਲ ਸਿੰਘ ਮੰਨੂ ਅਗਵਾਈ ਹੇਠ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਅਤਿ ਕਰੀਬੀ ਅਤੇ ਸਥਾਨਕ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਘਰ ਦਾ ਘਿਰਾਓ ਕਰਦਿਆਂ ਜ਼ੋਰਦਾਰ ਰੋਸ ਪ੍ਰਗਟ ਕੀਤਾ। ਇਸ ਮੌਕੇ ਪਾਰਟੀ ਦੇ ਸਥਾਨਕ ਆਗੂ ਹਰਚੰਦ ਸਿੰਘ ਬਰਸੀ ਗੁਰਜੰਟ ਸਿੰਘ ਮਹਿਦੁਦਾ ਬਲਵਿੰਦਰ ਸਿੰਘ ਪੁਪੂ ਅਤੇ ਚੋਖੀ ਗਿਣਤੀ ‘ਚ ਵਰਕਰ ਵਲੰਟੀਅਰ ਵੀ ਸ਼ਾਮਲ ਸਨ।
ਜਰਨੈਲ ਸਿੰਘ ਮੰਨੂ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੇ ਕਹਿਰ ਨਾਲ ਲਗਭਗ ਸਵਾ 100 ਜਾਨਾਂ ਅਜਾਈਂ ਚਲੀਆਂ ਗਈਆਂ। ਗਰੀਬਾਂ-ਦਿਲਤਾਂ ਅਤੇ ਆਮ ਘਰਾਂ ਦੇ ਮਿਹਨਤ ਕਰਕੇ ਪਰਿਵਾਰ ਪਾਲ ਰਹੇ ਕਮਾਊ ਜੀਅ ਸ਼ਰਾਬ ਮਾਫ਼ੀਆ ਦੀ ਭੇਂਟ ਚੜ ਗਏ ਹਨ, ਪਰੰਤੂ ਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਉਸ ਦੇ ਧੜੱਲੇ ਨਾਲ ਮਾਫ਼ੀਆ ਚਲਾ ਰਹੇ ਵਿਧਾਇਕ ਅਤੇ ਮੰਤਰੀ ਲੱਭਦੇ ਹਨ। ਇਸੇ ਲਈ ਜਿੱਥੇ ਮੰਗਲਵਾਰ ਨੂੰ ‘ਆਪ’ ਦੀ ਸੂਬਾ ਪੱਧਰੀ ਲੀਡਰਸ਼ਿਪ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ਨੇੜਲੀਆਂ ਪਹਾੜੀਆਂ ‘ਚ ਸਥਿਤ ਆਲੀਸ਼ਾਨ ਫਾਰਮ ਹਾਊਸ ‘ਚ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਗਿਰਫਤਾਰੀਆਂ ਦਿੱਤੀਆਂ, ਉੱਥੇ ਸਥਾਨਕ ਲੀਡਰਸ਼ਿਪ ਨੇ ਵਿਧਾਇਕ ਸਿੱਕੀ ਦੇ ਦਰ ਦਾ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਸ ਦੀ ਸੁੱਚੀ ਪਈ ਜਰਨੈਲ ਸਿੰਘ ਮੰਨੂ ਨੇ ਕਿਹਾ ਕਿ ਸੱਤਾ ਅਤੇ ਪੈਸੇ ਦੇ ਨਸ਼ੇ ‘ਚ (ਸਿੱਕੀ) ਵਰਗਿਆਂ ਨੇ ਆਪਣੀ ਜ਼ਮੀਰ ਦਾ ਹੀ ਸੌਦਾ ਕਰ ਦਿੱਤਾ।(‘ਆਪ’ ਆਗੂ) ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ‘ਤੇ ਅਸਤੀਫ਼ੇ ਦਾ ਢੌਂਗ ਰਚਣ ਵਾਲੇ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਹੁੰ ਚੁੱਕਣ ਲਈ ਗੁਟਕਾ ਸਾਹਿਬ ਫੜਾਉਣ ਵਾਲੇ ਸਿੱਕੀ ਵਰਗੇ ਸਾਰੇ ਕਾਂਗਰਸੀ ਜੇਕਰ ‘ਗੁਰੂ’ ਨੂੰ ਯਾਦ ਰੱਖਦੇ ਅਤੇ ਆਪਣੇ ਪੀਏਜ਼ ਜਾਂ ਚੇਲੇ-ਚਪਟਿਆਂ ਰਾਹੀਂ ਜਮੀਰਾਂ ਨਾ ਵੇਚਦੇ ਤਾਂ ਬਾਦਲਾਂ ਵੇਲੇ ਦੇ ਰਾਜ ਦਾ ਚੱਲਿਆ ਆ ਰਿਹਾ ਨਕਲੀ ਸ਼ਰਾਬ ਦਾ ਧੰਦਾ ਐਨੇ ਘਰ ਨਾ ਉਜਾੜ ਸਕਦਾ।
‘ਆਪ’ ਆਗੂਆਂ ਨੇ ਕਾਂਗਰਸੀ ਵਿਧਾਇਕ/ਮੰਤਰੀ ਨੂੰ ਲਲਕਾਰ ਦਿੰਦਿਆਂ ਕਿਹਾ ਕਿ ਜੇਕਰ ਉਹ ਪਾਕ-ਸਾਫ਼ ਹਨ ਤਾਂ ਉਨ੍ਹਾਂ ਪੀੜਤਾਂ ਦੇ ਘਰਾਂ ‘ਚ ਆਉਣ ਦੀ ਹਿੰਮਤ ਕਿਉਂ ਨਹੀਂ ਦਿਖਾਈ। ‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਖੰਨਾ, ਰਾਜਪੁਰਾ ਅਤੇ ਘਨੌਰ ਦੀਆਂ ਨਕਲੀ ਸ਼ਰਾਬ ਫ਼ੈਕਟਰੀਆਂ ਦੇ ਅਸਲੀ ‘ਕਾਂਗਰਸੀ, ਅਕਾਲੀ-ਭਾਜਪਾ ਦੋਸ਼ੀਆਂ ਨੂੰ ਹੱਥ ਪਾਇਆ ਹੁੰਦਾ ਤਾਂ ਹੁਣ ਮਾਝੇ ਦੇ ਤਿੰਨ ਜ਼ਿਲ੍ਹਿਆਂ ‘ਚ ਐਨਾ ਕਹਿਰ ਨਾ ਵਾਪਰਦਾ।
ਇਸੇ ਲੜੀ ਤਹਿਤ ਅੱਜ ਪੱਤਰਕਾਰਾਂ ਨਾਲ ਜਾਣਕਾਰੀ ਸਾਝੀ ਕਰਦਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਘਨੌਰ ਹਲਕੇ ਦੇ ਵੱਖ ਵੱਖ ਪਿੰਡਾ ਤੋ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾ ਨੇ ਜਹਿਰੀਲੀ ਸ਼ਰਾਬ ਮਾਮਲੇ ਸਬੰਧੀ ਦੂਜੀ ਵਾਰ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਕੋਠੀ ਦਾ ਘਿਰਾਉ ਕੀਤਾ ਅਤੇ ਪ੍ਰਸ਼ਾਸਨ ਵੱਲੋ ਗੁਰਪ੍ਰੀਤ ਸਿੰਘ ਸੰਧੂ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਭੁਨਰਹੇੜੀ ਚੋਕੀ ਲਿਜਾਦਾ ਗਿਆ।ਇਸ ਮੌਕੇ ਬਲਜਿੰਦਰ ਸਿੰਘ ਸੰਧੂ ਅਬਦੁਲਪੁਰ ਮਨਦੀਪ ਸਿੰਘ ਸੇਹਰੀ ਅਮਨ ਹਾਸਮਪੁਰ ਦਿਦਾਰ ਗੁਰਨਾਖੇੜੀ ਮੁਖਤਿਆਰ ਹਸਨਪੁਰ ਰਣਧੀਰ ਸਿੰਘ ਮਡੋਲੀ ਗੁਰਪ੍ਰੀਤ ਸਿੰਘ ਸੈਦਖੇੜੀ ਹਰਿੰਦਰ ਸਿੰਘ ਗਿੰਦਾ ਕੋਲੇਮਾਜਰਾ ਅਤੇ ਸੈਕੜੇ ਪਾਰਟੀ ਵਰਕਰ ਹਾਜਰ ਰਹੇ।