ਪੰਜਾਬ ਦੇ ਆਈ ਏ ਐਸ ਨੇ ਦਿੱਤਾ ਅਸਤੀਫ਼ਾ -ਕਾਂਗਰਸ ਦੇ ਉਮੀਦਵਾਰ ਬਣਨ ਦੇ ਆਸਾਰ - ਬਾਕੀ ਤਿੰਨ ਉਮੀਦਵਾਰਾਂ ਦੇ ਨਾਂ ਵੀ ਉੱਭਰੇ
ਬਲਜੀਤ ਬੱਲੀ
ਚੰਡੀਗੜ੍ਹ , 23 ਸਤੰਬਰ , 2019 : ਪੰਜਾਬ ਦੇ ਇੱਕ ਸੀਨੀਅਰ ਆਈ ਏ ਐਸ ਬਲਵਿੰਦਰ ਸਿੰਘ ਧਾਲੀਵਾਲ ਨੇ ਸਰਕਾਰੀ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਹੈ . ਧਾਲੀਵਾਲ ਨੂੰ ਕਾਂਗਰਸ ਪਾਰਟੀ ਵੱਲੋਂ ਫਗਵਾੜੇ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਬਣਾਉਣ ਲਈ ਹਰੀ ਝੰਡੀ ਮਿਲੀ ਹੈ .
ਪੰਜਾਬ ਕਾਂਗਰਸ ਵੱਲੋਂ ਰਾਜ ਦੀਆਂ ਬਾਕੀ ਤਿੰਨ ਸੀਟਾਂ ਲਈ ਉਮੀਦਵਾਰਾਂ ਦੇ ਨਾਮ ਵੀ ਤਹਿ ਹੋ ਗਏ ਹਨ .
ਦਾਖੇ ਵਿਧਾਨ ਹਲਕੇ ਤੋਂ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ , ਜਲਾਲਾਬਾਦ ਤੋਂ
ਰਾਮਿੰਦਰ ਅਮਲਾ ਅਤੇ ਮੁਕੇਰੀਆਂ ਹਲਕੇ ਤੋਂ ਸਾਬਕਾ ਐਮ ਐਲ ਏ ਸਵਰਗੀ ਰਜਨੀਸ਼ ਬੱਬੀ ਦੀ ਪਤਨੀ ਇੰਦੂ ਕੌਂਡਲ ਉਮੀਦਵਾਰ ਹੋਣਗੇ ਪਰ ਅਜੇ ਰਸਮੀ ਤੌਰ ਤੇ ਐਲਾਨ ਬਾਕੀ ਹੈ ਜੋ ਕਿ ਕਿਸੇ ਵੇਲੇ ਵੀ ਹੋ ਸਕਦੈ ਹੈ .
ਚੇਤੇ ਰਹੇ ਕਿ ਦਾਖਾ ਹਲਕੇ ਤੋਂ ਅਮਰੀਕ ਸਿੰਘ ਆਲੀਵਾਲ ਦਾ ਅਤੇ ਬਾਕੀ ਤਿੰਨ ਸੀਟਾਂ ਤੋਂ ਹੋਰ ਕਈ ਦਾਅਵੇਦਾਰਾਂ ਦੇ ਨਾਮ ਵੀ ਚਲਦੇ ਰਹੇ ਹਨ .
ਇਹ ਪਤਾ ਲੱਗਾ ਹੈ ਕਿ ਅੱਜ ਆਸ਼ਾ ਕੁਮਾਰੀ ਨਾਲ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਨਾਲ ਚੰਡੀਗੜ੍ਹ 'ਚ ਹੋਣ ਵਾਲੀ ਮੀਟਿੰਗ 'ਚ ਇਨ੍ਹਾਂ ਨਾਵਾਂ ਬੜੇ ਰਸਮੀ ਫ਼ੈਸਲਾ ਹੋ ਸਕਦਾ ਹੈ .ਪੰਜਾਬ ਕਾਂਗਰਸ ਵੱਲੋਂ ਨਾਵਾਂ ਦੀ ਸਿਫ਼ਾਰਸ਼ ਭੇਜੇ ਜਾਣ ਤੋਂ ਬਾਅਦ ਅੰਤਿਮ ਨਿਰਨਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਰਨਗੇ . ਚੇਤੇ ਰਹੇ ਕਿ ਅੱਜ ਤੋਂ ਇਨ੍ਹਾਂ ਜ਼ਿਮਨੀ ਚੋਣਾਂ ਬਾਰੇ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ ਹਨ .