ਸੰਜੀਵ ਸੂਦ
- ਕਿਹਾ ਐਨੀ ਵੱਡੀ ਮਾਤਰਾ 'ਚ ਲੁਧਿਆਣਾ ਤੋਂ ਕਿਵੇਂ ਚਲਾ ਗਿਆ ਥਿਨਰ
ਲੁਧਿਆਣਾ, 4 ਅਗਸਤ 2020 - ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਲਗਾਤਾਰ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਅਤੇ ਹੁਣ ਸਿਆਸਤ ਵੀ ਭਖਣ ਲੱਗੀ ਹੈ, ਲੁਧਿਆਣਾ ਤੋਂ ਬੀਤੇ ਦਿਨ ਪੇਂਟ ਕਾਰੋਬਾਰੀ ਰਾਜੀਵ ਜੋਸ਼ੀ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ ਜਿਸ ਦੀਆਂ ਤਸਵੀਰਾਂ ਲੁਧਿਆਣਾ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਹਨ।
ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਪੇਂਟ ਕਾਰੋਬਾਰੀ ਦੇ ਮੰਤਰੀ ਆਸ਼ੂ ਕੀ ਸਬੰਧ ਹੈ ? ਕਿਉਂ ਉਹ ਉਸ ਨੂੰ ਬਚਾ ਰਹੇ ਨੇ ? ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਅੰਕੜਾਂ ਮੌਤਾਂ ਦਾ ਦੱਸ ਰਹੀ ਹੈ ਉਹ ਇਸ ਤੋਂ ਕਿਤੇ ਜ਼ਿਆਦਾ ਹੈ, ਗਰੇਵਾਲ ਨੇ ਕਿਹਾ ਸਾਡੇ ਸੂਤਰਾਂ ਦੇ ਮੁਤਾਬਕ 200 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਐਨੀ ਵੱਡੀ ਤਾਦਾਦ ਦੇ ਵਿੱਚ ਥੀਨਰ ਲੁਧਿਆਣਾ ਤੋਂ ਬਾਹਰ ਕਿਵੇਂ ਗਿਆ, ਜਦੋਂ ਵਾਰ ਵਾਰ ਉਹ ਥਿਨਰ ਰਹੇ ਸਨ ਤਾਂ ਪੇਟ ਕਾਰੋਬਾਰੀ ਨੇ ਉਸ ਨੂੰ ਸਵਾਲ ਕਿਉਂ ਨਹੀਂ ਕੀਤਾ, ਗਰੇਵਾਲ ਵੱਲੋਂ ਸਵਾਲ ਚੁੱਕੇ ਗਏ ਮੰਗ ਕੀਤੀ ਕਿ ਇਸ ਸਬੰਧੀ ਸਰਕਾਰ ਨਿਰਪੱਖ ਜਾਂਚ ਕਰਵਾਏ।
ਗਰੇਵਾਲ ਨੇ ਕਿਹਾ ਕਿ ਹੁਣ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਲੀਟਰ ਲਾਹਣ ਬਰਾਮਦ ਕਰਕੇ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਇਹ ਲਾਹਣ ਪੁਲਿਸ ਨੇ ਪਹਿਲਾਂ ਕਿਉਂ ਨਹੀਂ ਫੜਿਆ, ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੀਡਰਾਂ ਦੀ ਸ਼ਹਿ ਤੇ ਇਹ ਸਭ ਚੱਲ ਰਿਹਾ ਸੀ ਜਿਸ ਕਰਕੇ ਕਾਰਵਾਈ ਨਹੀਂ ਹੋਈ।