ਮੁਲਤਾਨੀ ਕੇਸ : ਸੁਮੇਧ ਸੈਣੀ ਨੂੰ ਸੋਮਵਾਰ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਨੋਟਿਸ
ਚੰਡੀਗੜ੍ਹ, 28 ਸਤੰਬਰ, 2020 : ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਕਤਲ ਕੇਸ ਵਿਚ ਸੋਮਵਾਰ 28 ਸਤੰਬਰ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਉਹਨਾਂ ਨੂੰ ਸੋਮਵਾਰ ਨੂੰ ਸਵੇਰੇ 11.00 ਵਜੇ ਪੁਲਿਸ ਥਾਣਾ ਮਟੌਰ ਵਿਚ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਸੈਣੀ ਆਪਣੇ ਚੰਡੀਗੜ੍ਹ ਤੇ ਦਿੱਲੀ ਵਿਚਲੇ ਘਰਾਂ ਤੋਂ ਲਾਪਤਾ ਹੈ। ਇਕ ਵਿਸ਼ੇਸ਼ ਮੈਸਜੰਰ ਰਾਹੀਂ ਉਸਨੂੰ ਸੰਮਨ ਭੇਜੇ ਗਏ ਹਨ। ਉਸਦੇ ਸਾਹਮਣੇ ਨਾ ਆਉਣ ਤੇ ਕਿਸੇ ਵੱਲੋਂ ਸੰਮਨ ਨਾ ਲੈਣ ਕਾਰਨ ਸੰਮਨ ਉਸਦੇ ਗੇਟ 'ਤੇ ਚਿਪਕਾ ਦਿੱਤੇ ਗਏ ਹਨ।
ਪੰਜਾਬ ਪੁਲਿਸ ਮੁਤਾਬਕ ਸੰਮਨ ਦੀਆਂ ਕਾਪੀਆਂ ਉਸਦੇ ਵਕੀਲਾਂ ਹਿੰਮਤ ਦਿਓਲ ਤੇ ਐਚ ਐਸ ਧਨੋਆ ਨੂੰ ਵਟਸਐਪ 'ਤੇ ਵੀ ਭੇਜੇ ਗਏ ਹਨ ਜਦਕਿ ਮਿਸ਼ਾ ਰੋਹਤਗੀ ਨੂੰ ਈ ਮੇਲ ਰਾਹੀਂ ਭੇਜੇ ਗਏ ਹਨ।