ਚੰਡੀਗੜ੍ਹ, 28 ਅਗਸਤ 2018 - ਅੱਜ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਬਰਗਾੜੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ 'ਤੇ ਹੋ ਰਹੀ ਬਹਿਸ 'ਚ ਅਕਾਲੀ ਦਲ ਵਾਕਆਊਟ ਕਰ ਗਿਆ। ਅਕਾਲੀ ਦਲ ਨੇ ਕਾਂਗਰਸ ਤੇ ਜਸਟਿਸ ਰਣਜੀਤ ਕਮਿਸ਼ਨ ਦੇ ਆਪਸ ਵਿਚ ਮਿਲੇ ਹੋਣ ਦੇ ਨਾਅਰੇਬਾਜ਼ੀ ਕਰਦਿਆਂ ਰਿਪੋਰਟ ਨੂੰ ਨਕਾਰਿਆ ਤੇ ਸਦਨ 'ਚ ਕਾਂਗਰਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਵਾਕਆਊਟ ਕਰ ਦਿੱਤਾ।
ਉਥੇ ਹੀ ਅਕਾਲੀ ਦਲ ਖਿਲਾਫ ਵਿਧਾਨ ਸਭਾ ਵਿਚ ਨਿੰਦਾ ਮਤਾ ਪਾਸ ਕੀਤਾ ਗਿਆ। ਰੌਲੇ-ਰੱਪੇ ਦੌਰਾਨ ਅਕਾਲੀ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਰਿਪੋਰਟ ਨੂੰ ਖਿਲਾਰਨ ਕਾਰਨ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ।
ਇਸਤੌਂ ਪਹਿਲਾਂ ਅੱਜ ਦੀ ਕਾਰਵਾਈ ਵਿਚ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਵਿਚਕਾਰ ਤਿੱਖੀ ਨੋਕ ਝੋਕ ਵੀ ਹੋਈ। ਉਥੇ ਹੀ ਦਾਦੂਵਾਲ ਸਮੇਤ ਹੋਰ ਆਗੂਆਂ ਨੂੰ ਮਿਲਣ ਦੀ ਗੱਲ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, ''ਜੇਕਰ ਉਹ ਉਨ੍ਹਾਂ ਨੂੰ ਮਿਲੇ ਵੀ ਹਨ ਤਾਂ ਇਸ 'ਚ ਗ਼ਲਤ ਕੀ ਹੈ।''