ਗੁਰਭਜਨ ਗਿੱਲ
ਲੁਧਿਆਣਾ: 30 ਸਤੰਬਰ 2019 - ਸੌ ਫੁੱਲ ਖਿੜਨ ਦਿਓ ਤੇ ਸੌ ਵਿਚਾਰ ਭਿੜਨ ਦਿਓ ਭਾਵਨਾ ਅਧੀਨ ਸਰਬ ਸਾਂਝਾ ਲੇਖਕ ਮੋਰਚਾ ਪੈਨਲ ਦੇ ਪ੍ਰਧਾਨਗੀ ਪਦ ਦੇ ਉਮੀਦਵਾਰ ਦਰਸ਼ਨ ਬੁੱਟਰ (ਨਾਭਾ),ਸੀਨੀਅਰ ਮੀਤ ਪ੍ਰਧਾਨ :ਜੋਗਾ ਸਿੰਘ ਡਾ. (ਪਟਿਆਲਾ)ਜਨਰਲ ਸਕੱਤਰ : ਸੁਸ਼ੀਲ ਦੁਸਾਂਝ (ਮੋਹਾਲੀਮੀਤ ਪ੍ਰਧਾਨ : ਤਰਲੋਚਨ ਝਾਂਡੇ (ਲੁਧਿਆਣਾ) ਸੁਰਿੰਦਰ ਪ੍ਰੀਤ ਘਣੀਆ (ਬਠਿੰਡਾ) ਅਸ਼ਵਨੀ ਬਾਗੜੀਆਂ (ਨਾਭਾ) ਵਰਗਿਸ ਸਲਾਮਤ (ਬਟਾਲਾ)ਧੀਆਂ ਭੈਣਾਂ ਲਈ ਸੁਰੱਖਿਅਤ ਪਦ ਮੀਤ ਪ੍ਰਧਾਨ ਲਈ ਕੇ. ਤਿ੍ਪਤਾ ਸਿੰਘ (ਹੁਸ਼ਿਆਰਪੁਰ) ਤੇ ਸਕੱਤਰਾਂ ਦੇ ਪੈਨਲ ਉਮੀਦਵਾਰ ਦੀਪ ਦਵਿੰਦਰ ਸਿੰਘ (ਅੰਮਿ੍ਰਤਸਰ) ਜਗਦੀਪ ਸਿੱਧੂ (ਖਰੜ) ਡਾ. ਰਾਮ ਮੂਰਤੀ (ਧਰਮਕੋਟ) ਅਤੇ ਧੀਆਂ ਭੈਣਾਂ ਲਈ ਰਾਖਵੀਂ ਸਕੱਤਰ ਦੀ ਸੀਟ ਲਈ ਡਾ. ਸਰਘੀ (ਅੰਮਿ੍ਰਤਸਰ) ਦੇ ਹੱਕ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ , ਜਸਵੰਤ ਜਫ਼ਰ, ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਮੋਗਾ, ਜਗਰਾਉਂ ਤੇ ਮੁੱਲਾਂਪੁਰ ਦੇ ਲੇਖਕਾਂ ਨਾਲ ਸੰਪਰਕ ਕੀਤਾ।
ਉਨ੍ਹਾਂ ਕਿਹਾ ਕਿ ਸਾਡਾ ਮਨੋਰਥ ਗੁਰੂ ਨਾਨਕ ਦੇਵ ਜੀ ਦੇ 550 ਵੇਂ ਸਾਲ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋ ਕੇ ਭਾਸ਼ਾ ਸਾਹਿਤ, ਸਭਿਆਚਾਰ ਦੇ ਵਿਕਾਸ, ਸੰਭਾਲ ਤੇ ਸਨਮਾਨਿਤ ਸਥਾਨ ਲਈ ਨਿਰੰਤਰ ਪਹਿਰੇਦਾਰੀ,ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਤੇ ਵੰਗਾਰਾਂ ਦਾ ਭਰਾਤਰੀ ਜਥੇਬੰਦੀਆਂ ਨਾਲ ਸੰਪਰਕ ਕਰਕੇ ਹੱਲ ਕਰਨਾ ਹੈ। ਸਕੱਤਰ ਅਹੁਦੇ ਦੇ ਉਮੀਦਵਾਰ ਤਰਲੋਚਨ ਝਾਂਡੇ ਨੇ ਮੁੱਲਾਂਪੁਰ ਮੀਟਿੰਗ ਚ ਕਿਹਾ ਕਿ ਸਾਡਾ ਹਰ ਸੰਭਵ ਯਤਨ ਸੀ ਕਿ ਸ਼ੁਭ ਭਾਵਨਾ ਅਨੁਸਾਰ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਇਹ ਚੋਣ ਸਰਬ ਸਹਿਮਤੀ ਨਾਲ ਹੋਵੇ ਪਰ ਦੂਸਰੀ ਧਿਰ ਦੇ ਰਵੱਈਏ ਨੇ ਇਸ ਨੂੰ ਸਫ਼ਲ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਇਹ ਵੀ ਅਹਿਦ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਕਾਇਮ ਤਾਂ ਰੱਖਾਂਗੇ ਹੀ, ਸਗੋਂ ਇਸ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ।
ਜਸਵੰਤ ਜਫ਼ਰ ਤੇ ਗੁਰਭਜਨ ਗਿੱਲ ਨੇ ਕਿਹਾ ਕਿ ਅੱਜ ਭਾਸ਼ਾ ਸਬੰਧੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਸਥਿਤੀ, ਸਾਹਿਤ, ਭਾਸ਼ਾ/ਬੋਲੀ ਤੇ ਸਭਿਆਚਾਰ ਨੂੰ ਦਰਪੇਸ਼ ਹਮਲੇ ਖ਼ਿਲਾਫ਼ ਜੱਦੋ-ਜਹਿਦ ਹੋਰ ਤਿੱਖੀ ਕੀਤੀ ਜਾਵੇ।
ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਕਿਹਾ ਕਿ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਦਰਸ਼ਨ ਬੁੱਟਰ ਨਾਭਾ (ਪਟਿਆਲਾ) ਉਹ ਸ਼ਾਇਰ ਹੈ ਜਿਸ ਭਾਰਤ ਅੰਦਰ ਅਸਹਿਣਸ਼ੀਲਤਾ ਦੇ ਖ਼ਿਲਾਫ਼ ਉੱਠੇ ਅੰਦੋਲਨ ਦੌਰਾਨ ਪੰਜਾਬ ਵਿਚੋਂ ਸਭ ਤੋਂ ਪਹਿਲਾਂ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਵਾਪਸ ਕੀਤਾ। ਇਸ ਤੋਂ ਵੱਡੀ ਪ੍ਰਗਤੀਸ਼ੀਲਤਾ ਹੋਰ ਕੀ ਹੁੰਦੀ ਹੈ।