ਸੁਮੇਧ ਸੈਣੀ ਨੂੰ ਹੋਰ ਰਾਹਤ - ਜ਼ਮਾਨਤ ਦੀ ਅਰਜ਼ੀ ਤੇ ਬਹਿਸ 29 ਨੂੰ
ਮੁਹਾਲੀ , 27 ਅਗਸਤ , 2020 : ਮੁਹਾਲੀ ਅਦਾਲਤ ਨੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ ਤੇ ਰੋਕ ਦੋ ਦਿਨ ਲਈ ਹੋਰ ਵਧਾਉਂਦੇ ਹੋਏ ਅਗਲੀ ਅਗਲੀ ਸੁਣਵਾ 29 ਅਗਸਤ ਤੇ ਪਾ ਦਿੱਤੀ ਹੈ . ਪਟੀਸ਼ਨਰ ਦੇ ਵਕੀਲ ਪ੍ਰਦੀਪ ਵਿਰਕ ਨੇ ਦੱਸਿਆ ਕਿ 29 ਅਗਸਤ ਨੂੰ ਸੈਣੀ ਦੀ ਅਰਜ਼ੀ ਤੇ ਬਹਿਸ ਮੁਕੰਮਲ ਹੋਵੇਗੀ ਅਤੇ ਇਸ ਤੋਂ ਬਾਅਦ ਅਦਾਲਤ ਆਪਾਂ ਫ਼ੈਸਲਾ ਦੇਵੇਗੀ .
ਚੇਤੇ ਰਹੇ ਮੁਲਤਾਨੀ ਕੇਸ ਦੀ ਜਾਂਚ ਕਰ ਰਹੀ ਐਸ ਆਈ ਟੀ ਡੀ ਬੇਨਤੀ ਤੇ ਅਦਾਲਤ ਨੇ ਸੈਣੀ ਡੀ ਖ਼ਿਲਾਫ਼ ਧਾਰਾ 302 ਲਾਏ ਜਾਣ ਦੀ ਇਜਾਜ਼ਤ ਦਿੱਤੀ ਸੀ ਅਤੇ ਨਾਲ ਇਹ ਆਦੇਸ਼ ਦਿੱਤੇ ਸਨ ਕਿ ਜੇਕਰ ਸੈਣੀ ਨੂੰ ਗ੍ਰਿਫ਼ਤਾਰ ਕਰਨਾ ਹੋਵੇ ਤਾਂ 3 ਦਿਨ ਦਾ ਨੋਟਿਸ ਦਿੱਤਾ ਜਾਵੇ .