ਜ਼ਿਮਨੀ ਲੋਕ ਸਭਾ ਚੋਣਾ ਦੌਰਾਨ ਦਿਵਿਆਂਗਜਨਾਂ ਤੇ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਸੁਖਾਲਾ ਵੋਟ ਪ੍ਰਬੰਧ ਕਰੇਗਾ ਜ਼ਿਲ੍ਹਾ ਪ੍ਰਸ਼ਾਸਨ - ਡੀ ਸੀ ਅਗਰਵਾਲ
- ਜ਼ਿਮਨੀ ਚੋਣ ਲੋਕ ਸਭਾ ਹਲਕਾ ਸੰਗਰੂਰ ਲਈ ਚੋਣ ਹਲਕਾ
- ਮਾਲੇਰਕੋਟਲਾ-105 ਵਿਖੇ 201 ਚੋਣ ਬੂਥ ਅਤੇ ਇੱਕ ਆਗਜ਼ੀਲੇਰੀ ਬੂਥ ਸਥਾਪਿਤ
- ਜ਼ਿਲ੍ਹੇ 'ਚ 80 ਤੋਂ 100 ਸਾਲ ਤੱਕ ਉਮਰ ਦੇ 2678 , ਦਿਵਿਆਂਗ ਜਨ 955 ਅਤੇ ਇੱਕ ਐਨ.ਆਰ.ਆਈ ਰਜਿਸਟਰਡ ਵੋਟਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 14 ਜੂਨ 2022 - ਜ਼ਿਮਨੀ ਚੋਣ ਲੋਕ ਸਭਾ ਸੰਗਰੂਰ ਲਈ ਤਿਆਰੀਆਂ ਜ਼ੋਰਾਂ ਤੇ ਹਨ ਤਾਂ ਕਿ ਹਲਕਾ ਮਾਲੇਰਕੋਟਲਾ ਨਾਲ ਸਬੰਧਿਤ 1,60,086 ਵੋਟਰ ਸ਼ਾਂਤਮਈ ਮਾਹੌਲ ਵਿੱਚ ਮਿਤੀ 23 ਜੂਨ 2022 ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਯਮ ਅਗਰਵਾਲ ਨੇ ਦਿੱਤੀ ।ਉਨ੍ਹਾਂ ਨੇ ਦੱਸਿਆ ਕਿ ਹਲਕਾ 105 ਮਲੇਰਕੋਟਲਾ ਅਧੀਨ ਕੁਲ ਵੋਟਰਾਂ ਵਿੱਚੋਂ 84,832 ਮਰਦ 75,247 ਇਸਤਰੀ ਅਤੇ 07 ਟ੍ਰਾਂਸਜੈਂਡਰ ਵੋਟਰ ਅਤੇ ਇੱਕ ਐਨ.ਆਰ. ਆਈ ਵੋਟਰ ਹਨ । ਉਨ੍ਹਾਂ ਦੱਸਿਆ ਕਿ ਜ਼ਿਮਨੀ ਚੋਣ ਲੋਕ ਸਭਾ ਹਲਕਾ ਸੰਗਰੂਰ ਲਈ ਚੋਣ ਹਲਕਾ ਮਾਲੇਰਕੋਟਲਾ-105 ਵਿਖੇ 201 ਚੋਣ ਬੂਥ ਅਤੇ ਇੱਕ ਆਗਜ਼ੀਲੇਰੀ ਬੂਥ ਸਥਾਪਿਤ ਕੀਤੇ ਗਏ ਹਨ
ਅਗਰਵਾਲ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ ਅਤੇ ਦਿਵਿਆਂਗਜਨਾਂ ਨੂੰ ਵੋਟਾਂ ਪਾਉਣ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਸਨਮੁੱਖ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਚੇਚੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 955 ਦਿਵਿਆਂਗਜਨਾਂ ਸਮੇਤ 100 ਸਾਲ ਦੀ ਉਮਰ ਤੋ ਜ਼ਿਆਦਾ 29 ਵੋਟਰਾਂ, 90 ਤੋਂ 99 ਸਾਲ ਦੇ 386 ਵੋਟਰਾਂ, 80 ਤੋਂ 89 ਸਾਲ ਦੇ 2263 ਵੋਟਰਾਂ, 70 ਤੋਂ 79 ਸਾਲ ਦੇ 7480 ਵੋਟਰਾਂ , 60 ਤੋਂ 69 ਸਾਲ ਦੇ 14,109 ਵੋਟਰਾਂ, 50 ਤੋਂ 59 ਸਾਲ ਦੇ 22,398 ਵੋਟਰ, 40 ਤੋਂ 49 ਸਾਲ ਦੇ 30,776, 30 ਤੋਂ 39 ਸਾਲ ਦੇ 47,184 ਵੋਟਰ, 20 ਤੋਂ 29 ਸਾਲ ਦੇ 32,361 ਅਤੇ 18 ਤੋਂ 19 ਸਾਲ ਦੇ 3100 ਵੋਟਰ ਆਪਣੀ ਲੋਕਤੰਤਰੀ ਜਮਹੂਰੀ ਹੱਕ ਦੀ ਵਰਤੋਂ ਕਰਨਗੇ ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਦਿਵਿਆਂਗਜਨਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨ ਲਈ ਮਲੇਰਕੋਟਲਾ a ਵਲੰਟੀਅਰਾਂ , ਐਨ.ਜੀ.ਓਜ. ਵੈਲਫੇਅਰ ਸੁਸਾਇਟੀਆਂ ਦੀ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਖੇਤਰ 'ਚ ਵਿਸ਼ੇਸ਼ ਲੋੜਾਂ ਵਾਲੇ ਅਤੇ ਬਿਰਧ ਵੋਟਰਾਂ ਦੀ ਪਛਾਣ ਕਰਕੇ ਉਨ੍ਹਾਂ ਲਈ ਪੋਲਿੰਗ ਬੂਥਾਂ ਤੇ ਪਹਿਲ ਦੇ ਅਧਾਰ ਤੇ ਆਸਾਨੀ ਨਾਲ ਵੋਟ ਪਾਉਣ ਲਈ ਢੁਕਵੇਂ ਆਵਾਜਾਈ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ। ਇਹਨਾਂ ਵਿੱਚੋਂ ਜੋ ਪੋਲਿੰਗ ਬੂਥ ਤੇ ਨਹੀਂ ਪਹੁੰਚ ਸਕਦੇ, ਉਨ੍ਹਾਂ ਤੋਂ ਇਹ ਜਾਣਕਾਰੀ ਪ੍ਰਾਪਤ ਕਰ ਕੇ ਘਰਾਂ ਵਿੱਚ ਵੋਟ ਪਵਾਉਣ ਲਈ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। । ਉਨ੍ਹਾਂ ਹੋਰ ਦੱਸਿਆ ਕਿ ਜਿਹੜੇ ਵਿਅਕਤੀ ਕੋਵਿਡ-19 ਤੋਂ ਪੀੜਤ ਹਨ ਉਨ੍ਹਾਂ ਨੂੰ ਵੀ ਘਰ ਤੋਂ ਵੋਟ ਪਾਉਣ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਚੋਣਾ ਦੌਰਾਨ ਪੋਲਿੰਗ ਸਟਾਫ਼ ਅਤੇ ਵੋਟਰ ਕੋਵਿਡ ਪ੍ਰੋਟੋਕਾਲ ਨੂੰ ਯਕੀਨੀ ਬਣਾਉਣਗੇ ।