05 ਜਾਂ 05 ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਜਾਂ ਕਿਸੇ ਵੀ ਕਿਸਮ ਦਾ ਜਲੂਸ ਕੱਢਣ ਤੇ ਪਾਬੰਦੀ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 20 ਜੂਨ 2022: ਭਾਰਤ ਦੇ ਚੋਣ ਕਮਿਸ਼ਨ ਵੱਲੋਂ ਘੋਸ਼ਿਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਮਾਲੇਰਕੋਟਲਾ ਜ਼ਿਲ੍ਹੇ ਵਿਚ ਲੋਕ ਸਭਾ ਉਪ-ਚੋਣਾਂ 2022 ਦਾ ਐਲਾਨ ਹੋ ਚੁੱਕਿਆ ਹੈ। ਇਸ ਸਬੰਧ ਵਿਚ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸਟੈਂਡਰਡ ਓਪਰੇਟਿੰਗ ਪਰੋਸੀਜ਼ਰ ਦੇ ਚੈਪਟਰ 2 ਦੇ ਸੈਕਸ਼ਨ 1 ਅਨੁਸਾਰ ਮਤਦਾਨ ਮੁਕੰਮਲ ਹੋਣ ਤੋਂ ਪਹਿਲਾਂ 48 ਘੰਟਿਆਂ ਦੌਰਾਨ ਅਣ-ਅਧਿਕਾਰਤ ਇਕੱਤਰਤਾ ਅਤੇ ਜਨਤਕ ਬੈਠਕਾਂ ਤੇ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ।ਕਿਸੇ ਵੀ ਪਬਲਿਕ ਸਥਾਨ ਤੇ 05 ਜਾਂ 05 ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਜਾਂ ਕਿਸੇ ਵੀ ਕਿਸਮ ਦਾ ਜਲੂਸ ਕੱਢਣ ਨਾਲ ਲੋਕ ਰੱਖਿਆ ਅਤੇ ਆਮ ਵਿਵਸਥਾ ਦੀ ਬਰਕਰਾਰੀ ਲਈ ਕਾਰਵਾਈ ਕਰਨੀ ਜ਼ਰੂਰੀ ਹੈ।
ਇਸ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ, ਮਾਲੇਰਕੋਟਲਾ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਲੋਕ ਸਭਾ ਉਪ-ਚੋਣਾਂ 2022 ਦੇ ਮੱਦੇਨਜ਼ਰ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ 21 ਜੂਨ 2022 ਸ਼ਾਮ 6-00 ਵਜੇ ਤੋਂ 24 ਜੂਨ 2022 ਸ਼ਾਮ 6-00 ਵਜੇ ਤੱਕ ਸਾਰੇ ਦਿਨਾਂ ਲਈ ਕਿਸੇ ਵੀ ਪਬਲਿਕ ਸਥਾਨ ਤੇ 05 ਜਾਂ 05 ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਜਾਂ ਕਿਸੇ ਵੀ ਕਿਸਮ ਦਾ ਜਲੂਸ ਕੱਢਣ ਤੇ ਪਾਬੰਦੀ ਲਗਾਈ ਹੈ। ਹੁਕਮ ਤਹਿਤ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ48 ਘੰਟਿਆਂ ਦੌਰਾਨ ਡੋਰ-ਟੂ-ਡੋਰ ਪ੍ਰਚਾਰ ਅਧੀਨ ਘਰ-ਘਰ ਜਾਣ ਤੇ ਰੋਕ ਨਹੀਂ ਹੋਵੇਗੀ।
ਇਹ ਹੁਕਮ ਤੁਰੰਤ ਲਾਗੂ ਹੋਣਗੇ।