ਮਲੇਰਕੋਟਲਾ ਦੇ ਐਮ ਐਲ ਏ ਡਾ ਜਮੀਲ ਉਰ ਰਹਿਮਾਨ ਨੇ ਪਰਿਵਾਰ ਸਮੇਤ ਪਾਈ ਵੋਟ
- ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਗੁਰਮੇਲ ਘਰਾਂਚੋ ਅਤੇ ਪੰਜਾਬ ਸਰਕਾਰ ਦੇ ਵਿਕਾਸ ਕਾਰਨ ਲੋਕਾਂ ਨੇ ਘਰਾਚੋਂ ਦੇ ਹੱਕ ਵਿੱਚ ਕੀਤੀ ਹੈ ਪੋਲਿੰਗ
- ਭ੍ਰਿਸ਼ਟਾਚਾਰ ਰੂਪੀ ਦੈਂਤ ਨੂੰ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਨੱਥ ਪਾ ਸਕਦੀ ਹੈ ਜਿਸ ਲਈ ਉਨ੍ਹਾਂ ਨੇ ਤਾਂ ਆਪਣੀ ਪਾਰਟੀ ਦੇ ਮੰਤਰੀਆਂ ਤਕ ਨੂੰ ਨਹੀਂ ਬਖ਼ਸ਼ਿਆ
- ਪੋਲਿੰਗ ਹੋਈਆਂ ਘੱਟ ਵੋਟਾਂ ਦਾ ਕਾਰਨ ਝੋਨੇ ਦੀ ਬਿਜਾਈ ਅਤੇ ਗਰਮੀ ਦੀ ਸ਼ਿੱਦਤ ਨੂੰ ਦੱਸਿਆ
- ਪੁੱਤਰ ਮੋਨਿਸ਼ ਰਹਿਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪਹਿਲੇ ਵੋਟ ਦੇ ਅਧਿਕਾਰ ਦੀ ਵਰਤੋਂ ਨਾਲ ਉਨ੍ਹਾਂ ਦੇ ਪਿਤਾ ਵਿਧਾਇਕ ਬਣੇ ਤੇ ਦੂਜੀ ਵਾਰ ਉਨ੍ਹਾਂ ਨੇ ਘਰਾਚੋਂ ਨੂੰ ਵੋਟ ਪਾਈ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 23 ਜੂਨ 2022 - ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਜਿੱਥੇ ਇਲੈਕਸ਼ਨ ਹੋਣ ਜਾ ਰਿਹਾ ਹੈ ਉਥੇ ਹੀ ਮਲੇਰਕੋਟਲਾ ਦੇ ਵਿਧਾਇਕ ਜਨਾਬ ਜਮੀਲ ਉਰ ਰਹਿਮਾਨ ਛੋਟੀ ਈਦਗਾਹ ਦੇ ਮਦਰੱਸੇ ਵਿਖੇ ਬਣੇ ਪੋਲਿੰਗ ਸਟੇਸ਼ਨ ਵਿਖੇ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਆਏ ਅਤੇ ਰਹਿਮਾਨ ਸਾਹਿਬ ਨੇ ਵੋਟ ਅਧਿਕਾਰ ਦਾ ਇਸਤਮਾਲ ਕੀਤਾ ਵੋਟ ਦੇਣ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ਸੰਵਿਧਾਨ ਨੇ ਦੇਸ਼ ਦੇ ਸਾਰੇ ਹੀ ਬਾਲਗ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਤੇ ਉਸੇ ਵੋਟ ਦਾ ਅਧਿਕਾਰ ਮੈਂ ਇਸਤੇਮਾਲ ਕਰਕੇ ਆਇਆ ਹਾਂ ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਦੇ ੳੁਮੀਦਵਾਰ ਦੇ ਪੱਖ ਵਿਚ ਲੋਕ ਆਪਣਾ ਫਤਵਾ ਦੇ ਕੇ ਵੋਟਾਂ ਹੁਮ ਹੁਮਾ ਕੇ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਸੀਟ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਕਰਕੇ ਉਨ੍ਹਾਂ ਦੇ ਪਾਰਲੀਮੈਂਟ ਮੈਂਬਰ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਹੋਈ ਸੀ ਜਿਸ ਲਈ ਸ੍ਰੀ ਗੁਰਮੇਲ ਸਿੰਘ ਘਰਾਚੋਂ ਪਿੰਡ ਦੇ ਸਰਪੰਚ ਹਨ ਤੇ ਆਮ ਆਦਮੀ ਪਾਰਟੀ ਨੇ ਘਰਾਂਚੋ ਜੀ ਨੂੰ ਪਾਰਟੀ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਹੈ ਘਰਾਚੋਂ ਸਾਹਿਬ ਪਿੰਡ ਦੇ ਸਰਪੰਚ ਹਨ ਅਤੇ ਆਮ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਇਹ ਸਭ ਤਾਂ ਆਮ ਆਦਮੀ ਪਾਰਟੀ ਕਰ ਸਕਦੀ ਹੈ ਇਕ ਸਾਧਾਰਨ ਪਰਿਵਾਰ ਦੇ ਬੰਦੇ ਨੂੰ ਪਾਰਲੀਮੈਂਟ ਦਾ ਟਿਕਟ ਦੇ ਕੇ ਉਨ੍ਹਾਂ ਨੇ ਨਿਵਾਜਿਆ ਹੈ ਜਿਸ ਕਾਰਨ ਲੋਕਾਂ ਨੇ ਬੋਧ ਘਰਾਚੋਂ ਦੇ ਹੱਕ ਵਿੱਚ ਪਾਈ ਹੈ ਮੈਂ ਸਮਝਦਾ ਹਾਂ ਕਿ ਬਹੁਤ ਵੱਡੀ ਗੱਲ ਹੈ ਜਦੋਂ ਉਨ੍ਹਾਂ ਤੋਂ ਘੱਟ ਹੋ ਰਹੀ ਪੋਲਿੰਗ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਦਾ ਮੌਸਮ ਹੈ ਤੇ ਮੌਸਮ ਦੇ ਵਿੱਚ ਬੜੀ ਗਰਮੀ ਦੀ ਸ਼ਿੱਦਤ ਹੈ ਇਸ ਕਰਕੇ ਵੋਟ ਪਰਸੈਂਟੇਜ ਦੀ ਪੋਲਿੰਗ ਘੱਟ ਹੋਏਗੀ ਵਿਧਾਨ ਸਭਾ ਚੋਣਾਂ ਚ ਪੋਲਿੰਗ ਬਹੁਤ ਜ਼ਿਆਦਾ ਹੁੰਦੀ ਹੈ।
ਵਿਧਾਨ ਸਭਾ ਚੋਣਾਂ ਚ ਪੋਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਨ੍ਹਾਂ ਕਿਹਾ ਕਿ ਫੇਰ ਵੀ ਮੈਨੂੰ ਉਮੀਦ ਹੈ ਕਿ ਲਗਪਗ ਮਲੇਰਕੋਟਲਾ ਹਲਕੇ ਚ 60% ਪੋਲਿੰਗ ਹੋਵੇਗੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਬੀਜੇਪੀ ਦੇ ਇੱਥੇ ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਪੋਲਿੰਗ ਸਟੇਸ਼ਨ ਨਹੀਂ ਲੱਗੇ ਤਾਂ ਉਨ੍ਹਾਂ ਕਿਹਾ ਕਿ ਬੀ ਜੇ ਪੀ ਕਾਂਗਰਸ ਤੇ ਮਾਨ ਸਿਮਰਨਜੀਤ ਸਿੰਘ ਮਾਨ ਸਾਬ ਇਨ੍ਹਾਂ ਪਾਰਟੀਆਂ ਦਾ ਕੋਈ ਆਧਾਰ ਨਹੀਂ ਰਿਹਾ ਔਰ ਨਾ ਹੀ ਲੋਕ ਹੁਣ ਇਨ੍ਹਾਂ ਨੂੰ ਪਸੰਦ ਕਰਦੇ ਹਨ ਲੋਕ ਵਿਕਾਸ ਦੇ ਨਾਂ ਤੇ ਵੋਟ ਪਾਉਂਦੇ ਹਨ ਲੋਕ ਪੰਜਾਬ ਨੂੰ ਮੁੜ ਪੰਜਾਬ ਦਾ ਦੇਖਣਾ ਚਾਹੁੰਦੇ ਹਨ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਨ ।
ਉਨ੍ਹਾਂ ਕਿਹਾ ਕਿ ਲੋਕ ਵੋਟ ਪਾਉਣ ਲੱਗੇ ਵੇਖਦੇ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਕੌਣ ਕਿਹੜੀ ਸਰਕਾਰ ਖੁਦਕੁਸ਼ੀਆਂ ਦੇ ਰਾਹ ਤੋ ਰੋਕ ਸਕਦੀ ਹੈ ਕਿਹੜੀ ਸਰਕਾਰ ਸਰਕਾਰ ਨਸ਼ਿਆਂ ਦੇ ਰਾਹ ਤੋਂ ਰੋਕ ਕੇ ਕਿਸਾਨ ਕਿਸਾਨੀ ਦੇ ਕਿੱਤੇ ਨੂੰ ਖੇਤੀਬਾੜੀ ਦੇ ਕਿੱਤੇ ਨੂੰ ਲਾਹੇਵੰਦ ਕਿੱਤਾ ਬਣਾ ਸਕਦੀ ਹੈ ਕਿਹੜੀ ਸਰਕਾਰ ਯੂਥ ਦਿਲ ਦੇ ਵਲਵਲਿਆਂ ਸਮਝ ਸਕਦੀ ਹੈ ਉਨ੍ਹਾਂ ਨੂੰ ਪੂਰੇ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਖੇਡਾਂ ਦੇ ਵਧੀਆ ਮੈਦਾਨ ਦੇ ਸਕਦੀ ਹੈ ਉਤਸ਼ਾਹਤ ਕਰ ਸਕਦੀ ਹੈ ਜਿਹੜੀ ਸਰਕਾਰ ਨਸ਼ਿਆਂ ਤੇ ਨੱਥ ਪਾ ਸਕਦੀ ਹੈ ਜਿਹੜੀ ਸਰਕਾਰ ਹਸਪਤਾਲਾਂ ਚ ਵਧੀਆ ਇਲਾਜ ਦੇ ਪ੍ਰਬੰਧ ਕਰ ਸਕਦੀ ਹੈ ਕਿਹੜੀ ਸਰਕਾਰ ਸਾਡੇ ਨਵੀਆਂ ਨਸਲਾਂ ਨੂੰ ਵਧੀਆ ਵਿੱਦਿਆ ਦੇ ਪ੍ਰਬੰਧ ਕਰ ਸਕਦੀ ਹੈ ਆਦਿ ਚੀਜ਼ਾਂ ਨੂੰ ਲੈ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਰੂਪੀ ਦੈਂਤ ਨੂੰ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਨੱਥ ਪਾ ਸਕਦੀ ਹੈ ਜਿਸ ਲਈ ਉਨ੍ਹਾਂ ਨੇ ਤਾਂ ਆਪਣੀ ਪਾਰਟੀ ਦੇ ਮੰਤਰੀਆਂ ਤਕ ਨੂੰ ਨਹੀਂ ਬਖ਼ਸ਼ਿਆ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਫ਼ਸਰਾਂ ਨੂੰ ਰਿਸ਼ਵਤ ਤੋਂ ਬਿਨਾਂ ਕੰਮ ਕਰਨ ਲਈ ਆਪਣਾ ਰੁਖ਼ ਅਖਤਿਆਰ ਕਰ ਲੈਣਾ ਚਾਹੀਦਾ ਹੈ ਵਰਨਾ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ।
ਇਸ ਮੌਕੇ ਉਨ੍ਹਾਂ ਦੇ ਨਾਲ ਹਾਜ਼ਰ ਉਨ੍ਹਾਂ ਦੇ ਪੁੱਤਰ ਮੋਨੀਸ਼ ਰਹਿਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਪਹਿਲੀ ਵੋਟ ਦੇ ਇਸਤੇਮਾਲ ਹੀ ਉਨ੍ਹਾਂ ਦੇ ਅੱਬਾ ਜੀ ਐੱਮ ਐੱਲ ਏ ਬਣੇ ਹਨ ਅਤੇ ਅੱਜ ਦੂਜੀ ਬਾਹਰ ਵੋਟ ਸ. ਗੁਰਮੇਲ ਘਰਾਚੋਂ ਜੀ ਨੂੰ ਪਾ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ ।