ਹਲਕਾ ਮਲੇਰਕੋਟਲਾ ਦੇ ਸਾਰੇ ਪੋਲਿੰਗ ਬੂਥਾਂ 'ਚੋਂ ਪਿੰਡ ਬੀੜ ਅਮਾਮਗੜ੍ਹ ਵਿੱਚ ਹੋਈ ਸਭ ਤੋਂ ਵੱਧ ਪੋਲਿੰਗ
- ਵਿਧਾਨ ਸਭਾ ਹਲਕਾ ਮਲੇਰਕੋਟਲਾ ਅੰਦਰ ਕੁੱਲ 1,60,086 ਵੋਟਾਂ ਚੋ 76,303 ਵੋਟਰਾ ਨੇ ਕੀਤਾ ਆਪਣੇ ਹੱਕ ਦਾ ਇਸਤੇਮਾਲ
- ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਵੱਧ ਪ੍ਰਤੀਸ਼ਤ ਵਾਲੇ ਪਿੰਡਾਂ ਦਾ ਹੋਵੇ ਮਾਣ ਸਨਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 25 ਜੂਨ 2022 - ਇਸ ਤੇ ਗੱਲ ਹੋਈ ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਲਈ ਵੀਰਵਾਰ ਨੂੰ ਪਈਆਂ ਵੋਟਾਂ ਦੌਰਾਨ ਵੋਟਰਾਂ ਦੇ ਨਿਰਾਸ਼ਾਜਨਕ ਹੁੰਗਾਰੇ ਦੇ ਬਾਵਜੂਦ ਹਲਕਾ ਮਲੇਰਕੋਟਲਾ ਦੇ 100 ਫ਼ੀਸਦੀ ਐਸ.ਸੀ. ਭਾਈਚਾਰੇ ਵਾਲ ਪਿੰਡ ਬੀੜ ਅਮਗੜ੍ਹ ਦੇ ਲੋਕਾਂ ਨੇ 75.99 ਫੀਸਦੀ ਵੋਟਾਂ ਪਾ ਕੇ ਹਲਕਾ ਮਲੇਰਕੋਟਲਾ ਦੇ 201 ਪੋਲਿੰਗ ਬੂਥਾ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪਿੰਡ ਬੀੜ ਅਮਾਮਗੜ੍ਹ ਦੇ ਕੁੱਲ 554 ਵੋਟਰਾਂ 'ਚੋਂ 421 ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ।
ਪਿੰਡ ਬਹਾਦਰਗੜ੍ਹ 317 ਵੋਟਾਂ 'ਚੋਂ 234 ਵੋਟਾਂ ਭੁਗਤਾ ਕੇ 73 82 ਫ਼ੀਸਦੀ ਪੋਲਿੰਗ ਨਾਲ ਹਲਕੇ 'ਚੋਂ ਦੂਜੇ ਸਥਾਨ 'ਤੇ, ਪਿੰਡ ਫਰਵਾਲੀ ਦਾ ਪੋਲਿੰਗ ਬੂਥ ਨੰਬਰ 15 ਕੁੱਲ 625 ਵੋਟਾਂ 'ਚੋਂ 426 ਵੋਟਾਂ ਪਲ ਕਰਵਾ ਕਰਕੇ ਤੀਜੇ ਸਥਾਨ 'ਤੇ ਰਿਹਾ। ਵਿਧਾਨ ਸਭਾ ਹਲਕਾ ਮਲੇਰਕੋਟਲਾ ਅੰਦਰ ਕੁੱਲ 1,60,086 ਵੋਟਾਂ ਦੇ 16,303 ਵੋਟਾਂ ਭਾਵ 47.66 ਫੀਸਦੀ ਵੋਟਾਂ ਪੋਲ ਹੋਈਆਂ ਹਨ। ਪ੍ਰਾਪਤ ਅੰਕੜਿਆਂ ਮੁਤਾਬਿਕ ਹਲਕਾ ਮਲੇਰਕੋਟਲਾ ਅੰਦਰ : 34 612 ਮਰਦ 75 247 ਔਰਤਾਂ ਅਤੇ 7 ਟਰਾਂਸਜੈਂਡਰ ਵੋਟਰਾਂ ਚੋਂ 43,839 ਮਰਦ 12,463 ਔਰਤਾਂ ਅਤੇ ਕੇਵਲ ਇਕ ਟ੍ਰਸਸਜੈਂਡਰ ਵੋਟਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ।
ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਜਿੱਥੇ ਇੱਕ ਪਾਸੇ ਪੂਰੇ ਲੋਕ ਸਭਾ ਹਲਕੇ ਅੰਦਰ ਬਹੁਤ ਘੱਟ ਫ਼ੀਸਦੀ ਵੋਟਰਾਂ ਨੇ ਆਪਣੇ ਮੱਤ ਦਾ ਇਸਤੇਮਾਲ ਕੀਤਾ ਹੈ ਉੱਥੇ ਹੀ ਇਨ੍ਹਾਂ ਵੱਧ ਪ੍ਰਤੀਸ਼ਤ ਪੋਲਿੰਗ ਵਾਲੇ ਪਿੰਡਾਂ ਨੂੰ ਕੋਈ ਮਾਣ ਸਨਮਾਨ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਆਪਣੀ ਵੋਟ ਪ੍ਰਤੀ ਜਾਗਰੂਕਤਾ ਮਿਲੇ ।