ਅਮਰਿੰਦਰ ਦੀ ਇੰਟਰਵਿਊ ਮਗਰੋਂ ਸਿੱਧੂ ਨੇ ਕੀਤਾ ਕਿਹੜਾ ਟਵੀਟ
ਚੰਡੀਗੜ੍ਹ, 27 ਅਪ੍ਰੈਲ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਨੀਅਰ ਕਾਂਗਰਸੀ ਨੇਤਾ ਨਵਜੋਤ ਸਿੱਧੂ ਬਾਰੇ ਚੁੱਪੀ ਤੋੜਨ ਤੋਂ ਕੁਝ ਸਮੇਂ ਮਗਰੋਂ ਨਵਜੋਤ ਸਿੱਧੂ ਨੇ ਇਕ ਟਵੀਟ ਕੀਤਾ ਹੈ ਜਿਸ ਵਿਚ ਉਹਨਾਂ ਕੋਟਕਪੁਰਾ ਫਾਇਰਿੰਗ ਕੇਸ ਫੈਸਲੇ ਬਾਰੇ ਆਪਣੀ ਰਾਇ ਪ੍ਰਗਟ ਕੀਤੀ ਹੈ।
ਯਾਦ ਰਹੇ ਕਿ ਅਮਰਿੰਦਰ ਸਿੰਘ ਨੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਅਜਿਹਾ ਜਾਪਦਾ ਹੈ ਕਿ ਸਿੱਧੂ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਵਿਚ ਹਨ ਅਤੇ ਉਹ ਜਿੰਨੀ ਛੇਤੀ ਜਾਣ ਚੰਗਾ ਹੈ।
ਸਿੱਧੂ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਪੰਜਾਬ ਦੀਅੰਤਰ ਆਤਮਾ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਮੇਰੀ ਆਤਮਾ ਪੰਜਾਬ ਹੈ ਅਤੇ ਪੰਜਾਬ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਹਨ। ਸਾਡੀ ਲੜਾਈ ਨਿਆਂ ਹਾਸਲ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਹੈ। ਇਕ ਵਿਧਾਨ ਸਭਾ ਸੀਟ ਬਾਰੇ ਤਾਂ ਗੱਲ ਕਰਨ ਦੀ ਵੀ ਤੁੱਕ ਨਹੀਂ ਬਣਦੀ।
Efforts to derail Punjab’s conscience will fail ... My Soul is Punjab and Punjab’s Soul is Guru Granth Sahib Ji ... Our fight is for Justice & punishing the guilty, an assembly seat is not even worth discussion in the same breathe !!
— Navjot Singh Sidhu (@sherryontopp) April 27, 2021