ਕੇਜਰੀਵਾਲ ਤੇ ਮਾਨ ਪੰਜਾਬ ਪੁੁਲਿਸ ਦੇ ਮਾਮਲਿਆਂ ਵਿੱਚ ਦਖਲ ਨਾ ਦੇਣ: ਜਾਖੜ
- ਧਾਰਮਿਕ ਅਤੇ ਸਮਾਜਿਕ ਨੇਤਾਵਾਂ ਦੀ ਸੁੁਰੱਖਿਆ ਸਰਵਉੱਚ ਹੋਣੀ ਚਾਹੀਦੀ ਹੈ
ਚੰਡੀਗੜ੍ਹ, 30 ਮਈ 2022 - ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੇ ਦਿਨਦਿਹਾੜੇ ਹੋਏ ਕਤਲ ਦੇ ਸਦਮੇ ਤੋਂ ਪੰਜਾਬ ਨੂੰ ਬਾਹਰ ਕੱਢਣ ਲਈ, ਆਪ ਦੇ ਮੁੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਰਾਜ ਦੇ ਪੁੁਲਿਸ ਮਾਮਲਿਆਂ ਵਿੱਚ ਦਖਲ ਦੇਣਾ ਬੰਦ ਕਰਨਾ ਜ਼ਰੂਰੀ ਹੈ। ਮੁੱਖ ਮੰਤਰੀ ਮਾਨ ਨੇ ਆਪਣੇ ਵਿਧਾਇਕਾਂ ਨੂੰ ਪੁੁਲਿਸ ਸੈਟਅਪ ਵਿੱਚ ਦਖਲ ਨਾ ਦੇਣ ਦੀ ਸਲਾਹ ਦਿੱਤੀ ਸੀ ਪਰ ਉਹ ਖੁਦ ਜੋ ਪ੍ਰਚਾਰ ਕਰ ਰਹੇ ਹਨ ਉਸਤੇ ਅਮਲ ਨਹੀਂ ਕਰ ਰਹੇ।
ਇਹ ਗੱਲ ਇਕ ਪ੍ਰੈਸ ਬਿਆਨ ਵਿਚ ਆਖਦਿਆਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਸੁੁਨੀਲ ਜਾਖੜ ਨੇ ਸੋਮਵਾਰ ਨੂੰ ਕਿਹਾ ਕਿ ਆਪ ਸਰਕਾਰ ਨੂੰ ਮੁੁਆਫੀ ਮੰਗਣੀ ਚਾਹੀਦੀ ਹੈ ਅਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸੁੁਰੱਖਿਆ ਕਵਰ ਤੋਂ ਵਾਂਝੇ ਰਹਿਣ ਵਾਲੇ 424 ਵਿਅਕਤੀਆਂ ਦੀ ਸੂਚੀ ਪ੍ਰਕਾਸ਼ਿਤ ਕਰਨ ਲਈ ਮੀਡੀਆ ਨੂੰ ਕਿਉਂ ਜਾਰੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਵਿੱਚ ਉਲੰਘਣਾ ਦੀ ਜੁੰਮੇਵਾਰੀ ਤੈਅ ਕਰਨ ਲਈ ਨਿਆਂਇਕ ਜਾਂਚ ਦੇ ਹੁੁਕਮ ਦਿੱਤੇ ਜਾਣ ਦੀ ਲੋੜ ਹੈ ਜਦੋਂ ਖੁੁਫੀਆ ਏਜੰਸੀਆਂ ਨੇ ਆਈਐਸਆਈ ਅਤੇ ਹੋਰ ਵਿਦੇਸ਼ੀ ਏਜੰਸੀਆਂ ਹੇਠ ਕੰਮ ਕਰਨ ਵਾਲੇ ਗਰੋਹਾਂ ਬਾਰੇ ਸੂਬੇ ਨੂੰ ਚੌਕਸ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਇੱਕ ਪ੍ਰਸਿੱਧ ਪੰਜਾਬੀ ਗਾਇਕ ਦੇ ਕਤਲ ਨੂੰ ਗੈਗ ਵਾਰ ਵਜੋਂ ਪੇਸ਼ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਇਹ ਰਾਜ ਵਿਚ ਕਾਨੂੰਨਵਿਵਸਥਾ ਦੀ ਸਥਿਤੀ ਦਾ ਢਹਿਢੇਰੀ ਹੋ ਜਾਣ ਦਾ ਪ੍ਰਮਾਣ ਹੈ।
ਪੰਜਾਬ ਵਿੱਚ ਵੀਆਈਪੀਜ਼ ਦੀ ਸੁੁਰੱਖਿਆ ਤੋਂ ਲਗਭਗ ਇੱਕ ਹਜ਼ਾਰ ਪੁੁਲਿਸ ਮੁੁਲਾਜ਼ਮਾਂ ਨੂੰ ਵਾਪਸ ਲੈਣ ਬਾਰੇ ਜਾਖੜ ਨੇ ਕਿਹਾ ਕਿ ਪੰਜਾਬ ਪੁੁਲਿਸ ਨੂੰ ਨਿਰਪੱਖ, ਗੈਰਸਿਆਸੀ ਅਤੇ ਪੇਸ਼ੇਵਰ ਤਰੀਕੇ ਨਾਲ ਸਥਿਤੀ ਦੀ ਸਮੀਖਿਆ ਕਰਨ ਦਿਓ। ਸੀਨੀਅਰ ਧਾਰਮਿਕ ਅਤੇ ਸਮਾਜਿਕ ਨੇਤਾਵਾਂ ਦੀ ਸੁੁਰੱਖਿਆ ਜੋ ਉੱਚ ਜੋਖਮ ਵਿੱਚ ਹਨ, ਬਿਨਾਂ ਦੇਰੀ ਕੀਤੇ ਬਹਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਮੁੁੜ ਵਾਪਰਨ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਇੲ ਮੰਨਣ ਲੱਗੇ ਹਨ ਕਿ ਪੰਜਾਬ ਵਿੱਚ ਆਪ ਸਰਕਾਰ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਵਜੋਂ ਉੱਭਰ ਰਹੀ ਹੈ ਜੋ ਪ੍ਰਸ਼ਾਸਨਿਕ ਪ੍ਰਬੰਧਨ ਕਰਨ ਦੀ ਬਜਾਏ ਪਬਲੀਸਿਟੀ ਸਟੰਟਾਂ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੋਈ ਜੇਲ੍ਹਾਂ ਵਿੱਚ ਜਾਂ ਕੈਨੇਡਾ ਵਿੱਚ ਰਹਿ ਕੇ ਪੰਜਾਬ ਵਿੱਚ ਕਤਲ ਕਰਵਾ ਸਕਦਾ ਹੈ, ਤਾਂ ਉਹ ਸ਼ਾਸਨ ਕਿੱਥੇ ਗਿਆ ਜਿਸਦਾ ਵਾਅਦਾ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਕੀਤਾ ਸੀ?