← ਪਿਛੇ ਪਰਤੋ
ਗੁਰਦਾਸਪੁਰ, 30 ਜੂਨ : ਗੁਰਦਾਸਪੁਰ ਪੁਲਿਸ ਦੇ ਐਸ.ਐਚ.ੳ ਰਜਿੰਦਰ ਕੁਮਾਰ ਤੇ ਉਸਦੇ ਗੰਨਮੈਨ ਜਤਿੰਦਰ ਸਿੰਘ 'ਤੇ ਗੈਂਗਸਟਰ ਹੈਰੀ ਮਜੀਠਾ ਵੱਲੋਂ ਆਪਣੀ ਫੇਸਬੁੱਕ ਪੋਸਟ ਰਾਹੀਂ ਦੋਹਾਂ 'ਤੇ ਨਸ਼ੇ ਦੀ ਸਮਗਲਿੰਗ ਦੇ ਦੋਸ਼ ਲਗਾਏ ਸਨ। ਗੈਂਗਸਟਰ ਵੱਲੋਂ ਗੁਰਦਾਸਪੁਰ ਐਸ.ਐਸ.ਪੀ ਹਰਚਰਨ ਸਿੰਘ ਭੁੱਲਰ ਨੂੰ ਦੋਵਾਂ ਖਿਲਾਫ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਗਈ ਸੀ। ਜਿਸਦੇ ਚਲਦਿਆਂ ਇਸ ਤਮਾਮ ਘਟਨਾ ਤੋਂ ਬਾਅਦ ਐਸ.ਐਸ.ਪੀ ਭੁੱਲਰ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਇਕ ਵਿਸ਼ੇਸ਼ ਟੀਮਾ ਦਾ ਗਠਨ ਕੀਤਾ ਹੈ। ਐਸ.ਐਸ.ਪੀ ਭੁੱਲਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਲਈ ਉਨ੍ਹਾਂ ਵੱਲੋਂ ਐਸ.ਆਈ.ਟੀ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਜਿਸਦੀ ਅਗਵਾਈ ਐਸ.ਪੀ.ਡੀ ਕਰਨਗੇ ਅਤੇ ਉਨ੍ਹਾਂ ਦੀ ਇਸ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) 'ਚ ਦੋ ਡੀਐਸਪੀ ਵੀ ਸ਼ਾਮਲ ਕੀਤੇ ਗਏ ਹਨ। ਭੁੱਲਰ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੇ ਲੁਕੇ ਪਹਿਲੂਆਂ ਦੀ ਰਿਪੋਰਟ ਆਉਣ ਤੋਂ ਬਾਅਦ ਕੋਈ ਵੀ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
Total Responses : 267