ਪੰਜਾਬ ਸਰਕਾਰ ਨੇ ਸਕਿਉਰਿਟੀ ਕਟੌਤੀ 'ਤੇ ਹਾਈ ਕੋਰਟ 'ਚ ਆਪਣਾ ਜਵਾਬ ਕੀਤਾ ਦਾਖਲ, ਪੜ੍ਹੋ ਕੀ ਕਿਹਾ ?
ਚੰਡੀਗੜ੍ਹ, 2 ਜੂਨ 2022 - ਸਕਿਉਰਿਟੀ ਕਟੌਤੀ 'ਤੇ ਹਾਈ ਕੋਰਟ 'ਚ ਪਾਈ ਗਈ ਪਟੀਸ਼ਨ 'ਤੇ ਪੰਜਾਬ ਸਰਕਾਰ ਵੱਲੋਂ ਆਪਣਾ ਜਵਾਬ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਐਡਵੋਕੇਟ ਨੇ ਆਪਣੇ ਜਵਾਬ 'ਚ ਕਿਹਾ ਕਿ ਘੱਲੂਘਾਰੇ ਦਿਵਸ ਦੇ ਮੱਦੇਨਜ਼ਰ 424 ਵਿਅਕਤੀਆਂ ਦੀ ਸਕਿਉਰਿਟੀ 'ਚ ਕਟੌਤੀ ਕੀਤੀ ਗਈ ਸੀ। ਘੱਲੂਘਾਰਾ ਹਫਤਾ ਲੰਘ ਜਾਣ ਤੋਂ ਬਾਅਦ ਦੁਬਾਰਾ ਉਨ੍ਹਾਂ ਦੀ ਸਕਿਉਰਿਟੀ ਬਹਾਲ ਕਰ ਦਿੱਤੀ ਜਾਣੀ ਸੀ।
ਇਸ ਦੇ ਜਵਾਬ 'ਚ ਦੂਜੀ ਧਿਰ ਦੇ ਵਕੀਲ ਨੇ ਕਿਹਾ ਕਿ ਘੱਲੂਘਾਰਾ ਦਿਵਸ ਲਈ ਪੰਜਾਬ ਸਰਕਾਰ ਪਹਿਲਾਂ ਹੀ ਕੇਂਦਰ ਕੋਲੋਂ ਵਾਧੂ ਕੰਪਨੀਆਂ ਮੰਗ ਚੁੱਕ ਹੈ। ਇਸ 'ਤੇ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ 7 ਜੂਨ ਨੂੰ 424 ਵਿਅਕਤੀਆਂ ਦੀ ਸਕਿਉਰਿਟੀ ਮੁੜ ਬਹਾਲ ਕਰ ਦਿੱਤੀ ਜਾਵੇਗੀ।
ਹੁਣ ਇਸ ਮਾਮਲੇ ਦੀ ਅਗਲੀ ਤਰੀਕ 22 ਜੂਨ ਪਈ ਹੈ।