ਅੰਮ੍ਰਿਤਸਰ, 13 ਸਤੰਬਰ, 2017 : ਚੰਡੀਗੜ੍ਹ• ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵੱਲੋ ਬੰਗਲੌਰ ਦੀ ਇੱਕ ਸੀਨੀਅਰ ਪੱਤਰਕਾਰ/ਸੰਪਾਦਕ ਗੌਰੀ ਲੰਕੇਸ਼ ਦੇ ਕਤਲ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਜਿਲ•ੇ ਦੇ ਡਿਪਟੀ ਕਮਿਸ਼ਨਰ ਰਾਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਮ ਪੱਤਰ ਦੇ ਕੇ ਮੰਗ ਕੀਤੀ ਕਿ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਦੇ ਗ੍ਰਿਫਤਾਰ ਕਰਕੇ ਕਨੂੰਨ ਦੇ ਵਾਲੇ ਕੀਤਾ ਅਤੇ ਕਰਨਾਟਕ ਸਰਕਾਰ ਵੱਲੋ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਵਰਤੀ ਜਾ ਰਹੀ ਢਿੱਲ ਮੱਠ ਦਾ ਵੀ ਨੋਟਿਸ ਲੈ ਕੇ ਸਰਕਾਰ ਦੀ ਵੀ ਖਿਚਾਈ ਕਰਨ ਦੇ ਨਾਲ ਨਾਲ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਕਰਮੀਆ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਸਥਾਨਕ ਸਰਕਟ ਹਾਊਸ ਵਿਖੇ ਭਾਰੀ ਗਿਣਤੀ ਵਿੱਚ ਪੱਤਰਕਾਰ ਇਕੱਠੇ ਹੋਏ ਤੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਸਰਕਾਰ ਦੇ ਖਿਲਾਫ ਨਾਅਰੇ ਮਾਰਦਿਆ ਕਚਿਹਰੀ ਤੱਕ ਰੋਸ ਮਾਰਚ ਕੀਤਾ। ਪੱਤਰਕਾਰ ਮੰਗ ਕਰ ਰਹੇ ਸਨ ਕਿ ਗੌਰੀ ਲੰਕੇਸ਼ ਦਾ ਕਤਲ ਇੱਕ ਸਾਜਿਸ਼ ਤਹਿਤ ਕਰਵਾਇਆ ਗਿਆ ਹੈ ਤੇ ਇਸ ਸਾਜਿਸ਼ ਨੂੰ ਨੂੰ ਨੰਗਾ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਕਰਨਾਟਕਾ ਸਰਕਾਰ ਦੀ ਕਾਰਗੁਜਾਰੀ ਦੀ ਵੀ ਆਲੋਚਨਾ ਕਰਦਿਆ ਮੰਗ ਕੀਤੀ ਗਈ ਕਿ ਉਥੋ ਦੇ ਮੁੱਖ ਮੰਤਰੀ ਨੂੰ ਵੀ ਲੋਕਤੰਤਰ ਦਾ ਹੋਏ ਇਸ ਕਤਲ ਲਈ ਜਿੰਮੇਵਾਰ ਠਹਿਰਾਉਦਿਆ ਆਹੁਦੇ ਤੋ ਬਰਖਾਸਤ ਕੀਤਾ ਜਾਵੇ। ਪੱਤਰਕਾਰਾਂ ਵੱਲੋ ਗੌਰੀ ਲੰਕੇਸ਼ ਦਾ ਕਾਤਲਾ ਨੂੰ ਗ੍ਰਿਫਤਾਰ ਕਰੋ, ਮੋਦੀ ਸਰਕਾਰ – ਮੁਰਦਾਬਾਦ, ਕਰਨਾਟਕ ਸਰਕਾਰ ਮੁਰਦਾਬਾਦ, ਪੱਤਰਕਾਰ ਭਾਈਚਾਰਾ–ਜਿੰਦਾਬਾਦ, ਗੌਰੀ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ ਆਦਿ ਨਾਅਰੇ ਲਗਾ ਰਹੇ ਸਨ।
ਇਸੇ ਤਰ•ਾ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੱਤਰਕਾਰਾਂ ਨਾਲ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਤੁਰੰਤ ਪੂਰੇ ਕੀਤੇ ਜਾਣ ਅਤੇ ਸਰਕਾਰ ਵੱਲੋ ਅਪਨਾਈ ਜਾ ਰਹੀ ਢਿੱਲ ਮੱਠ ਨੀਤੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਾ ਕੀਤੀ ਤਾਂ ਗੁਰਦਾਸਪੁਰ ਲੋਕ ਸਭਾ ਹਲਕੇ ਤੋ ਹੋ ਰਹੀ ਉਪ ਚੋਣ ਸਮੇਂ ਐੋਸੋਸੀਏਸ਼ਨ ਗੁਰਦਾਸਪੁਰ ਵਿੱਚ ਜਾ ਕੇ ਮੁਜਾਹਰਾ ਕਰਨ ਲਈ ਮਜਬੂਰ ਹੋਵੇਗੀ। ਇਸੇ ਤਰ•ਾ ਕੈਪਟਨ ਅਮਰਿੰਦਰ ਸਿੰਘ ਤੋ 7 ਸਤੰਬਰ 2016 ਨੂੰ ਪੱਤਰਕਾਰਾਂ ਤੇ ਲਾਠੀਚਾਰਜ ਕਰਨ ਵਾਲੇ ਡੀ ਐਸ ਪੀ ਬਾਲ ਕ੍ਰਿਸ਼ਨ ਸਿੰਗਲਾ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਵੀ ਕੀਤੀ ਕਿਉਕਿ ਇਹ ਮਾਮਲਾ ਪੱਤਰਕਾਰਾਂ ਦੀ ਆਭਾ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਰੀਬ 93 ਪੱਤਰਕਾਰ ਮਾਰੇ ਜਾ ਚੁੱਕੇ ਹਨ ਅਤੇ ਬਹੁਤੇ ਪੱਤਰਕਾਰਾਂ ਦੇ ਕਾਤਲ ਲੱਭੇ ਨਹੀ ਗਏ। ਇਥੋ ਤੱਕ ਕਿ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂ ਇਲਾਕੇ ਵਿੱਚ ਇੱਕ ਪੱਤਰਕਾਰ ਜਗੇਂਦਰ ਸਿੰਹ ਨੂੰ ਜਿੰਦਾ ਇਸ ਕਰਕੇ ਜਲਾ ਦਿੱਤਾ ਕਿਉਕਿ ਉਹ ਵਿਧਾਇਕ ਦੇ ਭ੍ਰਿਸ਼ਟਾਚਰ ਨੂੰ ਨੰਗਾ ਕਰ ਰਿਹਾ ਸੀ ਤੇ ਭੂ- ਮਾਫੀਆ ਨਾਲ ਵਿਧਾਇਕ ਦੇ ਗਠਜੋੜ ਦੀ ਪਰਤਾਂ ਉਦੇੜ ਰਿਹਾ ਸੀ।
ਗੌਰੀ ਲੰਕੇਸ਼ ਨਾਮ ਦੀ 55 ਸਾਲਾ ਪੱਤਰਕਾਰ ਕਰਨਾਟਕਾ ਦੀ ਰਾਜਧਾਨੀ ਬੈਗਲੂਰ ਵਿਖੇ ਇੱਕ 'ਲੰਕੇਸ਼' ਨਾਮ ਦੀ ਹਫਤਾਵਾਰੀ ਪੱਤਰਕਾ ਕੱਢਦੀ ਸੀ ਤੇ ਇਹ ਪੱਤਰਕਾ ਪਹਿਲਾਂ ਉਸ ਦੇ ਪਿਤਾ ਪੀ ਲੰਕੇਸ਼ 1960 ਤੋ ਕੱਢਦੇ ਆ ਰਹੇ ਸਨ। ਗੋਰੀ ਲੰਕੇਸ਼ ਸਿਆਸੀ ਆਗੂਆਂ ਤੇ ਦੇਸ਼ ਵਿਰੋਧੀ ਤਾਕਤਾਂ ਵੱਲੋ ਕੀਤੇ ਜਾ ਰਹੇ ਫਿਰਕਾਪ੍ਰਸਤੀ ਦੇ ਕਾਰਨਾਮਿਆ ਨੂੰ ਉਜਾਗਰ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਰਹੀ ਸੀ ਤੇ ਬੀਤੇ ਦਿਨੀ ' ਝੂਠੀਆ ਖਬਰਾਂ ਨਵੇ ੰਜਮਾਨੇ 'ਚ' ਦੇ ਟਾਈਟਲ ਹੇਠ ਇੱਕ ਸੰਪਾਦਕੀ ਲਿਖੀ ਜਿਸ ਵਿੱਚ ਉਸ ਨੇ ਦੇਸ਼ ਨੂੰ ਹਿੰਦੂਤਵ ਵੱਲ ਲਿਜਾਣ ਵਾਲੀਆ ਸ਼ਕਤੀਆ ਤੇ ਝੂਠੀਆ ਖਬਰਾਂ ਨੂੰ ਬਾਖੂਬੀ ਪੇਸ਼ ਕੀਤਾ ਹੈ ਪਰ ਫਿਰਕਾਪ੍ਰਸਤ ਤਾਕਤਾਂ ਨੂੰ ਇਹ ਚੰਗਾ ਨਾ ਲੱਗਾ ਤੇ ਉਸ ਦਾ ਕਤਲ ਕਰਵਾ ਦਿੱਤਾ ਗਿਆ। ਕਹਿਣ ਨੂੰ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਪਰ ਇਥੇ ਅੱਜ ਕਲ• ਧਰਮ ਦੇ ਨਾਮ ਤੇ ਬਹੁਤ ਉਲਟਾ ਪੁਲਟਾ ਹੋ ਰਿਹਾ ਹੈ ਜਿਹੜਾ ਦੇਸ਼ ਦੀ ਪ੍ਰਭਸੱਤਾ ਲਈ ਇੱਕ ਚੁਨੌਤੀ ਹੈ। ਸੰਵਿਧਾਨ ਵਿੱਚ ਆਪਣੀ ਗੱਲ ਕਰਨ ਦੀ ਅਜਾਦੀ ਹੈ ਤੇ ਸੰਵਿਧਾਨ ਅਨੁਸਾਰ ਮਿਲੇ ਅਧਿਕਾਰਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਜਿਸ ਨੂੰ ਪੱਤਰਕਾਰ ਭਾਈਚਾਰਾ ਬਰਦਾਸ਼ਤ ਨਹੀ ਕਰੇਗਾ। ਇਸੇ ਤਰ•ਾ ਗੁਰਦਾਸਪੁਰ ਵਿਖੇ ਇੱਕ ਕਾਂਗਰਸੀ ਵੱਲੋ ਪੱਤਰਕਾਰਾਂ ਨਾਲ ਕੀਤੀ ਗਈ ਵਧੀਕੀ ਦੀ ਨਿਖੇਧੀ ਕੀਤੀ ਗਈ ਤੇ ਮੁੱਖ ਮੰਤਰੀ ਤੋ ਮੰਗ ਕੀਤੀ ਗਈ ਕਿ ਦੋਸ਼ੀ ਵਿਅਕਤੀ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਜਿਲ•ੇ ਡਿਪਟੀ ਕਮਿਸ਼ਨਰ ਸ੍ਰੀ ਕਮਲਜੀਤ ਸਿੰਘ ਸੰਘਾ ਕੋਲ ਇਹ ਵੀ ਮੰਗ ਦੁਹਰਾਈ ਗਈ ਅੰਮ੍ਰਿਤਸਰ ਪ੍ਰੈਸ ਕਲੱਬ ਦੀ ਬਿਨਾਂ ਕਿਸੇ ਦੇਰੀ ਤੋ ਚੋਣ ਕਰਵਾ ਤੇ ਪੱਤਰਕਾਰ ਭਾਈਚਾਰੇ ਨੂੰ ਕਲੱਬ ਇਮਾਰਤ ਤੁਰੰਤ ਹਵਾਲੇ ਕੀਤੀ ਜਾਵੇ ਅਤੇ ਡਿਪਟੀ ਕਮਿਸਨਰ ਨੇ ਭਰੋਸਾ ਦਿੱਤਾ ਕਿ ਉਹ ਡਾਇਰੈਕਟਰ ਲੋਕ ਸੰਪਰਕ ਨਾਲ ਗੱਲਬਾਤ ਕਰਕੇ ਇਹ ਕਾਰਜ ਅਗਲੇ 15 ਦਿਨਾਂ ਵਿੱਚ ਨੇਪਰੇ ਚਾੜ ਦੇਣਗੇ। ਇਸ ਰੋਸ ਮਰਚ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਤੋ ਇਲਾਵਾ ਕਨਵੀਨਰ ਵਿਜੈ ਪੰਕਜ, ਜਿਲ•ਾ ਫਿਰੋਜਪੁਰ ਜਿਲ•ੇ ਦਾ ਕਸਬਾ ਮੱਖੂ ਤੋ ਵਿਸ਼ੇਸ਼ ਤੌਰ ਤੇ ਪੁੱਜੇ ਜੋਗਿੰਦਰ ਸਿੰਘ ਖਹਿਰਾ, ਜਿਲ•ਾ ਤਾਰਨ ਤਾਰਨ ਦੇ ਪ੍ਰਧਾਨ ਜਸਬੀਰ ਸਿੰਘ ਖਾਸਾ, ਰਮਦਾਸ ਤੋ ਜਿਲ•ਾ ਪ੍ਰਧਾਨ (ਦਿਹਾਤੀ) ਬਲਵਿੰਦਰ ਸਿੰਘ ਸੰਧੂ, ਮਲਕੀਅਤ ਸਿੰਘ ਗਾਡ ਫਾਦਰ ਕੇਬਲ, ਚੰਚਲ ਕੁਮਾਰ ਐਨ ਐਕਸ ਟੀ, ਅਮਨ ਦੇਵਗਨ, ਜਾਤਿੰਦਰ ਬੇਦੀ, ਵਿਜੈ ਭਸੀਨ, ਗੁਰਮੀਤ ਸੂਰੀ, ਡੇਰਾ ਬਾਬਾ ਨਾਨਕ ਤੋ ਪ੍ਰਧਾਨ ਹੀਰਾ ਸਿੰਘ ਮਾਂਗਟ ਆਦਿ ਨੇ ਸੰਬੋਧਨ ਕੀਤਾ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੱਤਰਕਾਰਾਂ ਦੀਆ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਵਿੱਢ ਦਿੱਤਾ ਜਾਵੇਗਾ। ਰੋਸ ਮਾਰਚ ਵਿੱਚ ਡਾ. ਦਿਲਬਾਗ ਸਿੰਘ ਪ੍ਰਧਾਨ ਰਮਦਾਸ ਇਕਾਈ, ਡਾ. ਦੀਦਾਰ ਸਿੰਘ, ਜਗਤਾਰ ਸਿੰਘ ਸਹਿਮੀ ਮਜੀਠਾ, ਭੁਪਿੰਦਰ ਸਿੰਘ ਸਰਪੰਚ ਕੱਥੂਨੰਗਲ, ਪਰਵਿੰਦਰ ਸਿੰਘ ਸਾਰੰਗਲ ਫਤਹਿਗੜ• ਚੂੜੀਆ, ਹਰਵਿੰਦਰ ਸਿੰਘ ਭੁੱਟੋ ਛੇਹਰਟਾ, ਸੁਰਜੀਤ ਸਿੰਘ ਭਿੰਡੀ ਸੈਂਦਾਂ, ਜਗਤਾਰ ਸਿੰਘ, ਵਿਸ਼ਾਲ ਸਿੰਘ, ਸੁੱਖ ਮਾਹਲ, ਗੁਰਜੰਟ ਸਿੰਘ ਭਿੰਡੀ, ਗੁਰਚਰਨ ਸਿੰਘ, ਅਜੈ ਸ਼ਰਮਾ, ਵਿਜੈ ਕੁਮਾਰ ਮਜੀਠਾ,ਗੁਰਨਾਮ ਸਿੰਘ ਤਰਨ ਤਾਰਨ, ਅਵਤਾਰ ਸਿੰਘ , ਸੁਨੀਲ ਖੋਸਲਾ, ਕ੍ਰਿਸ਼ਨ ਕੁਮਾਰ, ਅਰਵਿੰਦਰ ਕੁਮਾਰ, ਰਾਵਿੰਦਰ ਸਿੰਘ, ਸਰਬਜੀਤ ਸਿੰਘ ਗਾਡ ਫਾਦਰ ਕੇਬਲ, ਸਤਬੀਰ ਸਿੰਘ ਰਾਜੂ ਏ.ਵੀ ਐਸ ਕੇਬਲ, ਨਰਿੰਦਰਜੀਤ ਸਿੰਘ ਰੇਲਵੇ, ਜਸਬੀਰ ਸਿੰਘ ਖਡੂਰ ਸਾਹਿਬ, ਸੁਨੀਲ ਨਾਗਰ ਆਦਿ ਤੋ ਇਲਾਵਾ ਹੋਰ ਵੀ ਕਈ ਪੱਤਰਕਾਰਾਂ ਨਾਲ ਸ਼ਮੂਲੀਅਤ ਕੀਤੀ।