ਜੀ ਐਸ ਪੰਨੂ
ਪਟਿਆਲਾ, 7 ਸਤੰਬਰ, 2017 : ਮੈਂਬਰ ਪਾਰਲੀਮੈਂਟ ਪਟਿਆਲਾ ਡਾ ਗਾਂਧੀ ਨੇ ਸਰਗਰਮ ਕਾਰਕੁੰਨ ਅਤੇ ਪੱਤਰਕਾਰ ਗੌਰੀ ਸ਼ੰਕਰ ਲੰਕੇਸ਼ ਦੇ ਭਿਆਨਕ ਕਤਲ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ,ਡਾ ਗਾਂਧੀ ਨੇ ਕਿਹਾ ਕਿ ਇਹ ਜਮਹੂਰੀਅਤ ਅਤੇ ਵਿਚਾਰਾਂ ਨੂੰ ਪ੍ਰਗਟਾਉਣ ਦੀ ਆਜ਼ਾਦੀ ਦੇ ਕਤਲ ਦੇ ਤੁਲ ਹੈ ਗੌਰੀ ਲ਼ੰਕੇਸ਼ ਅਨੇਕਾਂ ਹਰ ਧਰਮ ਨਿਰਪੱਖ,ਤਰਕਸ਼ੀਲ ਅਤੇ ਆਜ਼ਾਦ ਵਿਚਾਰਵਾਨਾਂ ਦੀ ਤਰ੍ਹਾਂ ਸਦਾ ਲਿਖਦੀ ਅਤੇ ਜੱਦੋਜਹਿਦ ਕਰਦੀ ਰਹੀ,ਉਂਗਲ ਉਠ ਰਹੀ ਹੈ ਕਿ ਇਹ ਕਤਲ ਉਨ੍ਹਾ ਹੀ ਹਿੰਦੂਵਾਦੀ ਤਾਕਤਾਂ ਦਾ ਕਾਰਨਾਮਾ ਹੈ ਜਿਹੜੀਆਂ ਪਿਛਲੇ ਤਿੰਨ ਸਾਲਾਂ ਵਿਚ ਮੁਲਕ ਦੇ ਵਿਚ ਹੋਏ ਸ੍ਰੀ ਦਾਬੋਲਕਰ,ਸ੍ਰੀ ਪਨਸਾਰੇ ਅਤੇ ਡਾ ਕਲਬੁਰਗੀ ਆਦਿ ਦੇ ਕਤਲਾਂ ਪਿੱਛੇ ਹਨ।