ਫਗਵਾੜਾ, 6 ਸਤੰਬਰ, 2017 : ਨਰਿੰਦਰ ਦਾਬੋਲਕਰ, ਗੋਬਿੰਦ ਪਾਨਸਾਰੇ ਅਤੇ ਪ੍ਰੋ: ਕਲਬੁਰਗੀ ਦੇ ਕਤਲ ਤੋਂ ਬਾਅਦ ਸੀਨੀਅਰ ਪੱਤਰਕਾਰ ਅਤੇ ਸੰਪਾਦਕ ਕੰਨੜ ਹਫਤਾਵਾਰੀ, ਲੰਕੇਸ਼ ਪਤਰਕਾ ਬੰਗਲੌਰ, ਗੌਰੀ ਲੰਕੇਸ਼ ਦੀ ਹੱਤਿਆ ਕਰ ਦਿੱਤੀ ਗਈ ਹੈ। ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ, ਗੌਰੀ ਲੰਕੇਸ਼ ਦੀ ਇਸ ਹੱਤਿਆ ਦੀ ਕਰੜੇ ਸ਼ਬਦਾਂ 'ਚ ਨਿੰਦਾ ਕਰਦਾ ਹੈ। ਮੰਚ ਇਸ ਵਿਚਾਰਧਾਰਾ ਦਾ ਹੈ ਕਿ ਵਿਰੋਧੀ ਵਿਚਾਰਾਂ ਨੂੰ ਗੋਲੀਆਂ ਮਾਰ ਕੇ ਨਾ ਕਤਲ ਕੀਤਾ ਜਾ ਸਕਦਾ ਹੈ ਨਾ ਖਤਮ ਕੀਤਾ ਜਾ ਸਕਦਾ ਹੈ।
ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੀ ਐਡਹਾਕ ਕਮੇਟੀ ਦੇ ਮੈਂਬਰਾਂ ਡਾ: ਸਵਰਾਜ ਸਿੰਘ, ਡਾ: ਐਸ.ਐਸ. ਛੀਨਾ, ਡਾ: ਸਵਰਾਜ ਸਿੰਘ, ਸੁਲੱਖਣ ਸਰਹੱਦੀ, ਡਾ: ਚਰਨਜੀਤ ਸਿੰਘ ਗੁੰਮਟਾਲਾ, ਤਲਵਿੰਦਰ ਸਿੰਘ ਬੁਟਰ, ਡਾ: ਗਿਆਨ ਸਿੰਘ, ਗੁਰਚਰਨ ਸਿੰਘ ਨੂਰਪੁਰ, ਗਿਆਨ ਸਿੰਘ ਮੋਗਾ, ਡਾ: ਸ਼ਾਮ ਸੁੰਦਰ ਦੀਪਤੀ, ਐਡਵੋਕੇਟ ਬਿਕਰਮਜੀਤ ਸਿੰਘ ਬਾਠ ਅਤੇ ਕਨਵੀਨਰ ਗੁਰਮੀਤ ਪਲਾਹੀ ਨੇ ਗੌਰੀ ਲੰਕੇਸ਼ ਦੀ ਮੌਤ ਉਤੇ ਅਫਸੋਸ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਲਮ ਦੀ ਆਵਾਜ਼ ਬੰਦ ਕਰਨ ਵਾਲੀਆਂ ਸਾਜ਼ਿਸ਼ੀ ਤਾਕਤਾਂ ਨੂੰ ਕਟਿਹਰੇ 'ਚ ਖੜੇ ਕੀਤਾ ਜਾਵੇ ਅਤੇ ਉਹਨਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।