ਸਿੱਧੂ ਮੂਸੇਵਾਲਾ ਹੱਤਿਆ ਕਾਂਡ: ਐਸ ਆਈ ਟੀ ਦਾ ਪੁਨਰ ਗਠਨ
ਚੰਡੀਗੜ੍ਹ, 1 ਜੂਨ 2022 - ਸਿੱਧੂ ਮੂਸੇਵਾਲਾ ਹੱਤਿਆਕਾਂਡ ਦੀ ਜਾਂਚ ਲਈ ਡੀ.ਜੀ.ਪੀ ਪੰਜਾਬ ਵਲੋਂ ਐਸ.ਆਈ.ਟੀ ਦਾ ਪੁਨਰਗਠਨ ਕੀਤਾ ਗਿਆ ਹੈ।
ਇਸ ਐਸ.ਆਈ.ਟੀ ਦੇ ਚੇਅਰਮੈਨ ਆਈ.ਪੀ.ਐੱਸ ਆਈ.ਜੀ.ਪੀ ਜਸਕਰਨ ਸਿੰਘ ਹੋਣਗੇ ਜਦਕਿ ਏ.ਆਈ.ਜੀ ਗੁਰਮੀਤ ਸਿੰਘ ਚੌਹਾਨ, ਐੱਸ.ਐੱਸ.ਪੀ ਮਾਨਸਾ, ਐੱਸ.ਐੱਸ.ਪੀ (ਜਾਂਚ) ਮਾਨਸਾ, ਡੀ.ਐੱਸ.ਪੀ (ਡੀ) ਬਠਿੰਡਾ ਅਤੇ ਸੀ.ਆਈ.ਏ ਸਟਾਫ਼ ਮਾਨਸਾ ਦੇ ਇੰਚਾਰਜ ਇਸ ਦੇ ਮੈਂਬਰ ਹੋਣਗੇ।