Canada: ਵਿਸ਼ਵ ਪੰਜਾਬੀ ਸਭਾ ਵੱਲੋਂ ਬਰੈਂਪਟਨ ਵਿਖੇ ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨ
ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੀਆਂ ਸਾਹਿਤ ਸਭਾਵਾਂ ਨੂੰ ਭਵਨ ਵਿਖੇ ਸਮਾਗਮ ਦਾ ਖੁੱਲ੍ਹਾ ਸੱਦਾ
ਬਰੈਂਪਟਨ, 28 ਅਗਸਤ, 2023: ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਵੱਲੋਂ 27 ਅਗਸਤ ਨੂੰ ਵਿਲੇਜ਼ ਆਫ ਇੰਡੀਆ 114 ਸਾਊਥ ਬਰੈਂਪਟਨ ਵਿਖੇ ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਸਮਾਰੋਹ ਦੌਰਾਨ ਉਨ੍ਹਾਂ ਦੇ ਨਾਲ ਸੁਬੇਗ ਸਿੰਘ ਕਥੂਰੀਆ ਵੀ ਮੌਜੂਦ ਸਨ। ਇਸ ਭਵਨ ਬਾਰੇ ਜਾਣਕਾਰੀ ਦਿੰਦੇ ਹੋਏ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਇਸ ਵਿਸ਼ਵ ਪੰਜਾਬੀ ਭਵਨ ਬਣਾਉਣ ਦਾ ਮਕਸਦ ਇਹ ਕਿ ਓਨਟਾਰੀਓ ਵਿੱਚ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੀਆਂ ਸਾਰੀਆਂ ਸਾਹਿਤ ਸਭਾਵਾਂ ਜਿਨ੍ਹਾਂ ਆਪਣੇ ਸਮਾਗਮ ਕਰਵਾਉਣ ਲਈ ਨਿਸ਼ਚਿਤ ਥਾਂ ਮੁਹੱਈਆ ਕਰਵਾਉਣਾ ਹੈ। ਕਿਸੇ ਵੀ ਸਾਹਿਤ ਸਭਾ ਨੇ ਜਾ ਸੰਸਥਾ ਨੇ ਮਾਂ ਬੋਲੀ ਪੰਜਾਬੀ ਦੀ ਗੱਲ ਕਰਨੀ ਹੈ ਕੋਈ ਸਮਾਗਮ ਕਰਨਾ ਹੈ ਤਾਂ ਉਹ ਵਿਸ਼ਵ ਪੰਜਾਬੀ ਭਵਨ ਵਿੱਚ ਆਪਣਾ ਸਮਾਗਮ ਕਰਵਾ ਸਕਦਾ ਹੈ।
ਡਾ.ਕਥੂਰੀਆ ਨੇ ਕਿਹਾ ਇਹ ਵੀ ਕਿਹਾ ਕਿ ਇਸ ਵਿਸ਼ਵ ਪੰਜਾਬੀ ਭਵਨ ਵਿੱਚ ਕੋਈ ਵੀ ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਲਈ ਸਮਾਗਮ ਕਰਵਾਉਣਾ ਚਾਹੁੰਦਾ ਹੈ, ਉਸ ਸੰਸਥਾ ਤੋਂ ਇੱਥੇ ਸਮਾਗਮ ਕਰਵਾਉਣ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ, ਸਗੋਂ ਚਾਹ ਪਾਣੀ ਦੀ ਸੇਵਾ ਵੀ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਕੀਤੀ ਜਾਵੇਗੀ। ਇਸ ਸਮਾਗਮ ਦੌਰਾਨ ਸੱਤ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ।
Photo ਫੀਚਰ: Brampton ਵਿਖੇ ਵਿਸ਼ਵ ਪੰਜਾਬੀ ਭਵਨ ਦੇ ਉਦਘਾਟਨ ਅਤੇ ਕਵੀ ਦਰਬਾਰ ਦੀ ਝਲਕ- ਤਸਵੀਰਾਂ ਦੀ ਜ਼ੁਬਾਨੀ
ਇਨ੍ਹਾਂ ਵਿੱਚ ਡਾ.ਗੁਰਭਜਨ ਸਿੰਘ ਗਿੱਲ ਦੀ ਕਿਤਾਬ ਅੱਖਰ ਅੱਖਰ,ਡਾ. ਦਲਬੀਰ ਸਿੰਘ ਕਥੂਰੀਆ ਤੇ ਬਲਬੀਰ ਕੌਰ ਰਾਏਕੋਟੀ ਦੀਆਂ ਦੋ ਕਿਤਾਬਾਂ, ਪੰਜਾਬੀ ਬੋਲੀ ਪੰਜਾਬੀ ਵਿਰਸਾ,ਸੁਖਇੰਦਰ ਸਿੰਘ ਤੇ ਡਾ ਦਲਬੀਰ ਸਿੰਘ ਕਥੂਰੀਆ ਦੀ ਕਿਤਾਬ ਪੰਜਾਬੀ ਸਾਹਿਤ ਤੇ ਸੱਭਿਆਚਾਰ ਅਤੇ ਰਮਿੰਦਰ ਰਿੰਮੀ ਦੀ ਕਿਤਾਬ, ਓਨਟਾਰੀਓ ਫਰੈਂਡਜ਼ ਕਲੱਬ ਦੀਆਂ ਦੋ ਕਿਤਾਬਾਂ, ਵਰਿਆਮ ਮਸਤ ਹੁਣਾ ਦੀ ਕਿਤਾਬ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਸਾਹਿਤ ਸਭਾਵਾਂ ਦੇ ਨੁਮਾਇੰਦਿਆਂਨੇ ਇਸ ਕਾਰਜ ਦੀ ਬਹੁਤ ਸ਼ਲਾਘਾ ਕੀਤੀ ਗਈ ਤੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।