ਕੈਨੇਡਾ ਦੇ ਸ਼ਹਿਰ ਬਰੈਪਟਨ ਵੱਲੋਂ ਸਿੱਧੂ ਮੂਸੇਵਾਲਾ ਨੂੰ ਵੱਡਾ ਸਨਮਾਨ
ਬਲਜਿੰਦਰ ਸੇਖਾ
ਬਰੈਪਟਨ, 10 ਜੂਨ 2022 - 29 ਮਈ ਨੂੰ ਮਾਰੇ ਗਏ ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸ਼ੈਵਾਲਾ ਨੂੰ ਉਸਦੀ ਕਰਮਭੂਮੀ ਵਾਲੇ ਕਨੇਡਾ ਦੇ ਸ਼ਹਿਰ ਬਰੈਪਟਨ ਵੱਲੋ ਵੱਡਾ ਸਨਮਾਨ ਦਿੱਤਾ ਗਿਆ ਹੈ । ਵਾਰਡ 9 ਤੇ 10 ਤੋ ਰਿਜਨਲ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋ ਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਵੱਲੋਂ ਪੇਸ ਕੀਤੇ ਗਏ ਮਤੇ ਨੂੰ ਸਿਟੀ ਵੱਲੋਂ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ ।ਇਸ ਅਨੁਸਾਰ ਸਿਟੀ ਕਾਉਂਸਲ ਬਰੈਂਪਟਨ ਨੇ ਉਸਦਾ ਇੱਕ ਵੱਡਾ ਕੰਧ-ਚਿੱਤਰ ਲਗਾਏ ਜਾਣ ਦੇ ਮਤੇ ਨੂੰ ਮਾਨਤਾ ਦੇ ਦਿੱਤੀ ਹੈ।
ਇਸ ਤੋ ਇਲਾਵਾ ਸੂਭਦੀਪ ਸਿੱਧੂ ਦੀ ਅੰਤਿਮ ਅਰਦਾਸ ਮੌਕੇ ਉਹਨਾ ਦੇ ਮਾਤਾ ਚਰਨ ਕੌਰ ਵੱਲੋਂ ਕੀਤੀ ਬੇਨਤੀ ਅਨੁਸਾਰ ਸਿੱਧੂ ਦੀ ਯਾਦ ਨੂੰ ਸਮਰਪਿਤ ਕਾਉਂਸਲ ਇੱਕ ਰੁੱਖ ਵੀ ਲਾਏਗੀ।ਯਾਦ ਰਹੇ ਕਿ ਸਿੱਧੂ ਮੂਸੇਵਾਲਾ ਬਰੈਪਟਨ ਦੇ ਵਸਨੀਕ ਸਨ ।ਉਹਨਾਂ ਦੇ ਅੰਤਿਮ ਵਿਛੋੜੇ ਤੇ ਕਨੇਡਾ ਅਮਰੀਕਾ ਦੇ ਮੇਨ ਸਟਰੀਮ ਮੀਡੀਏ ਨੇ ਭਰਪੂਰ ਕਵਰੇਜ ਕੀਤੀ ਸੀ ।ਇਸ ਮੌਕੇ ਦੁਨੀਆਂ ਭਰ ਵਿੱਚ ਸਿੱਧੂ ਮੁਸੇਵਾਲੇ ਦੇ ਚਾਹੁਣ ਵਾਲਿਆਂ ਵਲੋਂ ਅਜੇ ਵੀ ਹਮਦਰਦੀ ਤੇ ਸ਼ੋਕ ਦਾ ਦੌਰ ਜਾਰੀ ਹੈ।