ਪ੍ਰਤਾਪ ਬਾਜਵਾ ਕੋਲ ਯੁਕਰੇਨ ਗਏ ਪੁੱਤਰ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ
ਚੌਧਰੀ ਮਨਸੂਰ ਘਨੋਕੇ
ਕਾਦੀਆਂ/25 ਫ਼ਰਵਰੀ 2022 - ਕਾਦੀਆਂ ਵਾਸੀ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੀਤ ਸਿੰਘ ਜੋਕਿ ਯੁਕਰੇਨ ਚ ਪੜਾਈ ਲਈ ਗਿਆ ਹੋਇਆ ਹੈ ਉਸਦੇ ਮਾਂਪਿਆ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਪੁੱਤਰ ਯੁਕਰੇਨ ਚ ਪੜਾਈ ਕਰਨ ਲਈ ਗਿਆ ਹੋਇਆ ਹੈ। ਰੂਸ ਵੱਲੋਂ ਯੁਕਰੇਨ ਤੇ ਹਮਲਾ ਕਰਨ ਤੋਂ ਬਾਅਦ ਉਹ ਆਪਣੇ ਪੁਤੱਰ ਦੀ ਸੁਰਖਿਆ ਨੁੰ ਲੈਕੇ ਕਾਫ਼ੀ ਚਿੰਤਿਤ ਹਨ। ਇੱਸ ਲਈ ਉਸਦੀ ਭਾਰਤ ਵਾਪਸੀ ਲਈ ਤੁਰੰਤ ਕਾਰਵਾਈ ਕੀਤੀ ਜਾਵੇ।
ਵਿਦਿਆਰਥੀ ਦੇ ਮਾਂਪਿਆ ਵੱਲੋਂ ਅਪੀਲ ਕਰਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਟਵੀਟ ਕਰਦੀਆਂ ਗੁਰਪ੍ਰਤਾਪ ਸਿੰਘ ਸਮੇਤ ਸਾਰੇ ਫ਼ਸੇ ਭਾਰਤੀ ਨਗਰਿਕਾਂ ਦੀ ਸੁਰਖਿਅਤ ਵਾਪਸੀ ਦੇ ਲਈ ਢੁੱਕਵੇਂ ਕਦਮ ਚੁਕਣ ਦੀ ਅਪੀਲ ਕੀਤੀ ਹੈ। ਗੁਰਪ੍ਰਤਾਪ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਖਲਾਰਕੀਵ ਵਿੱਚ 2000 ਦੇ ਕਰੀਬ ਵਿਦਿਆਰਥੀ ਇੱਕਠੇ ਹੋਕੇ ਰਹਿ ਰਹੇ ਹਨ।
ਪਰ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ ਹੈ। ਬੱਚੇ ਭੁੱਖੇ ਭਾਣੇ ਦਿਨ ਗੁਜ਼ਾਰ ਰਹੇ ਹਨ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਪ੍ਰਭਾਵੀ ਕਾਰਵਾਈ ਕਰਦੇ ਹੋਏ ਵਿਦਿਆਰਥੀਆਂ ਦੀ ਵਾਪਸੀ ਯਕੀਨੀ ਬਣਾਉਣ ਲਈ ਅੱਗੇ ਆਉਣ।