ਰਾਵੀ ਦਰਿਆ 'ਚ 2.5 ਲੱਖ ਕਿਉਸਿਕ ਪਾਣੀ ਛੱਡਿਆ, ਦਰਿਆ ਦੇ ਨਜ਼ਦੀਕੀ ਪਿੰਡਾਂ 'ਚ ਬਣਿਆ ਖਤਰਾ
ਗੁਰਪ੍ਰੀਤ ਸਿੰਘ
- ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਰਿਆ ਦੇ ਨਜ਼ਦੀਕ ਨਾ ਜਾਣ ਦੀ ਕੀਤੀ ਹੈ ਅਪੀਲ
- ਦਰਿਆ ਦੇ ਨਜ਼ਦੀਕੀ ਗੁਰਦੁਆਰਾ ਸਾਹਿਬ ਕੀਤੀਆਂ ਜਾ ਰਹੀਆਂ ਹਨ ਦਰਿਆ ਕੋਲੋਂ ਨਾ ਜਾਣਦੀਆਂ ਅਨਾਉਂਸਮੈਂਟ
ਅੰਮ੍ਰਿਤਸਰ, 19 ਜੁਲਾਈ 2023 - ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹੜ ਵਰਗੇ ਮਾਹੌਲ ਬਣੇ ਹੋਏ ਹਨ ਅਤੇ ਹਾੜ ਦੇ ਹਾਲਾਤ ਜ਼ਿਆਦਾਤਰ ਮਾਲਵਾ ਖੇਤਰ ਵਿੱਚ ਦੇਖਣ ਨੂੰ ਮਿਲ ਰਹੇ ਸਨ ਅਤੇ ਹੁਣ ਹਾੜ ਦਾ ਖਤਰਾ ਮਾਝੇ ਵਿੱਚ ਵੀ ਮੰਡਰਾਉਂਦਾ ਨਜ਼ਰ ਆ ਰਿਹਾ ਹੈ ਅਤੇ ਜਿਲ੍ਹਾ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਨਜ਼ਦੀਕ ਰਾਵੀ ਦਰਿਆ ਇਕਦਮ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਰਾਵੀ ਦਰਿਆ ਵਿੱਚ ਲਗਭਗ ਢਾਈ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸ਼ਨ ਵਲੋਂ ਰਾਵੀ ਦਰਿਆ ਦੇ ਪੁਲ ਤੇ ਨਜ਼ਦੀਕ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇਸ ਤੋਂ ਇਲਾਵਾ ਰਾਵੀ ਦਰਿਆ ਦੇ ਨਜ਼ਦੀਕ ਲੱਗਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੀ ਰਾਵੀ ਦਰਿਆ ਦੇ ਕੋਲ ਨਾ ਜਾਣ ਦੀ ਅਨਾਉਸਮੈਂਟ ਕੀਤੀਆਂ ਜਾ ਰਹੀਆਂ ਹਨ। ਅਤੇ ਪਿੰਡਾਂ ਦੇ ਮੁਹਤਬਰ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਵਿਅਕਤੀ ਰਾਵੀ ਦੇ ਨਜ਼ਦੀਕ ਨਾ ਜਾਵੇ ਕਿਉਂਕਿ ਪਾਣੀ ਦਾ ਬਹਾਵ ਤੇਜ ਹੋਣ ਨਾਲ ਖਤਰਾ ਵਧਿਆ ਹੋਇਆ ਹੈ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਲੋਕ ਕੰਮ ਕਾਰ ਦੇ ਲਈ ਸਵੇਰੇ ਰਾਵੀ ਦਰਿਆ ਤੋਂ ਅਗਲੇ ਬੰਨ੍ਹੇ ਗਏ ਹਨ ਉਨ੍ਹਾਂ ਨੂੰ ਵੀ ਅਸੀਂ ਬੇਨਤੀ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਉਹ ਰਾਵੀ ਦਰਿਆ ਤੇ ਦੂਸਰੇ ਪਾਸੇ ਆ ਜਾਣ ਤਾਂ ਜੋ ਕਿ ਉਹਨਾਂ ਦੀ ਜਾਨ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਖਤਰਾ ਨਾ ਹੋਵੇ।
ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਹੜ੍ਹ ਨੂੰ ਨਜਿੱਠਣ ਲਈ ਹਰ ਤਰੀਕੇ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਦਰਿਆ ਦੇ ਨਜ਼ਦੀਕ ਲੱਗਦੇ ਪਿੰਡਾਂ ਨੂੰ ਵੀ ਖਾਲੀ ਕਰਨ ਲਈ ਗੁਰਦੁਆਰਾ ਸਾਹਿਬਾਨਾਂ ਵਿਚ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਅਫਵਾਹਾਂ ਤੋਂ ਬੱਚਣ ਅਗਰ ਹਾਲਾਤ ਬੇਕਾਬੂ ਹੋਏ ਤੇ ਪ੍ਰਸ਼ਾਸਨ ਖੁਦ ਇਸ ਦੀ ਇਤਲਾਹ ਦਵੇਗਾ। ਫਿਲਹਾਲ ਹੜ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸ਼ਨ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਹਨ।
ਪਿਛਲੇ ਪਿਛਲੇ ਕੁਝ ਦਿਨਾਂ ਤੋਂ ਮਾਲਵਾ ਬੈਲਟ ਵਿੱਚ ਹੜ੍ਹ ਦੇ ਹਲਾਤ ਬਣੇ ਹੋਏ ਸਨ ਤੇ ਹੁਣ ਹੜ੍ਹ ਦਾ ਖਤਰਾ ਮਾਝਾ ਵਿੱਚ ਵੀ ਦਿਖ ਰਿਹਾ ਹੈ ਅਤੇ ਪਿਛਲੇ ਦਿਨੀ ਹੀ ਬਿਆਸ ਦਰਿਆ ਦਾ ਜ਼ਿਲ੍ਹਾ ਤਰਨਤਾਰਨ ਦੇ ਖਡੂਰ ਸਾਹਿਬ ਕੋਲ ਬੰਨ੍ਹ ਵੀ ਟੁੱਟਾ ਹੈ ਤੇ ਅੱਜ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਬਹਾਵ ਤੇਜ ਦਿਖਾਈ ਦਿੱਤਾ ਜਿਸ ਤੋਂ ਵੱਧ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਵੀ ਦਰਿਆ ਦੇ ਨਜ਼ਦੀਕ ਵੱਸਦੇ ਪਿੰਡਾਂ ਵਾਲਿਆਂ ਨੂੰ ਦਰਿਆ ਵਾਲੀ ਸਾਈਡ ਜਾਣ ਤੋਂ ਰੋਕਿਆ ਜਾ ਰਿਹਾ।