ਬੈਂਗਲੁਰੂ, 6 ਸਤੰਬਰ, 2017 : ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਬੀਤੀ ਰਾਤ ਬੈਂਗਲੁਰੂ 'ਚ ਉਨ੍ਹਾਂ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਮੁਤਾਬਿਕ ਜਿੱਥੇ ਇਹ ਘਟਨਾ ਵਾਪਰੀ ਹੈ, ਉੱਥੋਂ ਦੇ ਨਜ਼ਦੀਕੀ ਸਾਰੇ ਸੀ.ਸੀ.ਟੀ.ਵੀ. ਫੁਟੇਜ ਨੂੰ ਪੁਲਿਸ ਨੇ ਹਾਸਲ ਕਰ ਲਿਆ ਹੈ। ਦੋ ਸੀ.ਸੀ.ਟੀ.ਵੀ. ਕੈਮਰਿਆਂ 'ਚ ਵਾਰਦਾਤ ਦੇ ਦ੍ਰਿਸ਼ ਦਿਖਾਈ ਦੇ ਰਹੇ ਹਨ। ਇਨ੍ਹਾਂ ਫੁਟੇਜ 'ਚ ਸ਼ੱਕੀ ਹਤਿਆਰੇ ਦਿਖਾਈ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਕੱਟੜਵਾਦ ਸਿਆਸਤ ਖਿਲਾਫ ਖੁੱਲ੍ਹ ਕੇ ਵਿਚਾਰ ਰੱਖਣ ਵਾਲੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਖਿਲਾਫ ਸ਼ਾਜਸ਼ ਰਚਣ ਦੀ ਵੀ ਗੱਲ ਕਹਿ ਜਾ ਰਹੀ ਹੈ ।