ਹੁਣ ਤੱਕ 10 ਲੱਖ ਦੇ ਕਰੀਬ ਲੋਕਾਂ ਨੇ ਛੱਡਿਆ ਯੂਕਰੇਨ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 3 ਮਾਰਚ 2022 - ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਵਿਚਕਾਰ ਵੱਡੀ ਖਬਰ ਇਹ ਹੈ ਹੁਣ ਤੱਕ 10 ਲੱਖ ਲੋਕਾਂ ਨੇ ਯੂਕਰੇਨ ਛੱਡ ਦਿੱਤਾ ਹੈ ਰੂਸ ਵੱਲੋਂ ਕੀਤੇ ਜਾ ਰਹੇ ਤਾਬੜਤੋੜ ਹਮਲਿਆਂ ਤੇ ਇਸ ਤਰ੍ਹਾਂ ਲਗ ਰਿਹਾ ਹੈ ਜਿਹੜੇ ਲੋਕ ਯੁਕਰੇਨ ਵਿੱਚ ਹਨ ਉਹ ਵੀ ਦੇਸ਼ ਛੱਡ ਦੇਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਨੂੰ ਆਪਣੀ ਮੌਤ ਸਾਹਮਣੇ ਆ ਰਹੀ ਹੈ ਕੁਝ ਲੋਕ ਇਸ ਤਰ੍ਹਾਂ ਦੇ ਵੀ ਉਹ ਅਖਰੀਲੇ ਸਾਹ ਤੱਕ ਆਪਣੇ ਦੇਸ਼ ਵਸਤੇ ਕੁਰਬਾਨੀ ਦੇਣ ਨੂੰ ਵੀ ਤਿਆਰ ਹਨ। ਕਿਉਂ ਤਿਆਰ ਹਨ ਯੂਕਰੇਨ ਛੱਡਣ ਨੂੰ ਲੋਕ ਕਿਉਂਕਿ ਉੱਥੇ ਉਨ੍ਹਾਂ ਦੇ ਘਰ ਤਬਾਹ ਹੋ ਗਏ ਬਿਜਨਸ ਤਬਾਅ ਹੋ ਗਏ ਖਾਣ ਪੀਣ ਦੀ ਵਾਸਤੂਆਂ ਘੱਟ ਗਈਆਂ ਪਾਣੀ ਦੀ ਸਮੱਸਿਆ ਆ ਗਈ।
ਹੁਣ ਯੂਕਰੇਨ ਵਿੱਚ ਕਿਸ ਤਰ੍ਹਾਂ ਲੋਕ ਰਹਿ ਸਕਦੇ ਹਨ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਲੋਕ ਯੂਕਰੇਨ ਛੱਡ ਸਕਦੇ ਹਨ। ਵੱਡੀ ਖਬਰ ਇਹ ਹੈ ਹੁਣ ਖੇਰਾਸਨ ਤੇ ਪੂਰੀ ਤਰ੍ਹਾਂ ਰੂਸ ਨੇ ਕਬਜ਼ਾ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਯੂਕਰੇਨ ਵਿੱਚ 752 ਆਮ ਲੋਕਾਂ ਦੀ ਮੌਤ ਹੋਈ ਹੈ। ਯੂਕਰੇਨ ਦੇ 15 ਸ਼ਹਿਰਾਂ ਤੇ ਰੂਸ ਦੇ ਹਵਾਈ ਹਮਲੇ ਦਾ ਅਲਾਰਟ ਹੈ।