Alert: ਬਿਆਸ ਦਰਿਆ ਦੇ ਇੱਕ ਧੁੱਸੀ ਬੰਨ੍ਹ ਨੂੰ ਲੱਗ ਰਹੀ ਹੈ ਢਾਅ -ਨੇੜਲੇ ਪਿੰਡਾਂ ਅੰਦਰ ਚਿੰਤਾ
ਪਾਣੀ ਦਾ ਪੱਧਰ ਵੱਧਣ ਨਾਲ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਰਾਜੇਵਾਲ ਨਜ਼ਦੀਕ ਧੁੱਸੀ ਬੰਨ੍ਹ ਨੂੰ ਲੱਗ ਰਹੀ ਢਾਅ
ਪਿੰਡਾਂ ਵਿਚੋਂ ਸਮਾਨ ਚੱਕ ਲੋਕ ਜਾਣ ਲੱਗੇ ਬਾਹਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 30 ਅਗਸਤ 2023: ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਰਾਜੇਵਾਲ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਰਾਤ ਤੋਂ ਧੁੱਸੀ ਬੰਨ੍ਹ ਨੂੰ ਲੱਗ ਰਹੀ ਢਾਅ ਕਾਰਨ ਖਤਰਾ ਬਣ ਗਿਆ ਹੈ। ਪਿੰਡ ਦੇ ਲੋਕ ਆਪਣੇ ਘਰਾਂ ਦਾ ਸਮਾਨ ਕੱਢਣ ਲਈ ਮਜਬੂਰ ਹੋ ਗਏ ਹਨ। ਜੇਕਰ ਇਸ ਤਰ੍ਹਾਂ ਹੀ ਹਲਾਤ ਰਹੇ ਤਾਂ ਆਉਣ ਵਾਲੇ ਕੁਝ ਹੀ ਘੰਟਿਆਂ ਵਿੱਚ ਪੂਰੀ ਸੁਲਤਾਨਪੁਰ ਲੋਧੀ ਤਹਿਸੀਲ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਇਸ ਤੋਂ ਅੱਗੇ ਲੱਗੇ ਇਕ ਧੁੱਸੀ ਬੰਨ੍ਹ ਹੀ ਹੈ ਜੋ ਕਿ ਬਹੁਤ ਹੀ ਕਮਜ਼ੋਰ ਹੈ। ਇੱਥੇ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਪਾਣੀ ਦੇ ਵਹਾਅ ਨੂੰ ਰੋਕਿਆ ਜਾਵੇ।