ਅਕਾਲੀ ਭਾਜਪਾ ਦੀ ਸਰਕਾਰ ਵੇਲੇ ਮੈਂ ਆਪਣੇ ਹਲਕੇ ਵਿੱਚ ਰੱਜ ਕੇ ਕੀਤਾ ਹੈ ਵਿਕਾਸ - ਅਨਿਲ ਜੋਸ਼ੀ
- ਅਬਰੋਡ ਦੀ ਤਰਜ ਤੇ ਲਗਾਈਆਂ ਗਈਆਂ ਹਨ ਮੇਰੇ ਵੱਲੋਂ ਪੰਜਾਬ ਦੇ ਵਿੱਚ ਟਾਈਲਾਂ ਅਨਿਲ ਜੋਸ਼ੀ
- ਟਾਇਲ ਮੰਤਰੀ ਦੇ ਸਵਾਲ ਤੇ ਆਪਾਂ ਖੋਦੇ ਹੋਏ ਨਜ਼ਰ ਆਏ : ਅਨਿਲ ਜੋਸ਼ੀ
- ਮੈਂ ਆਪਣੇ ਹਲਕੇ ਦਾ ਨੁਹਾਰ ਬਦਲਣ ਲਈ ਲਗਵਾਈਆਂ ਹੈ ਟਾਈਲਾਂ, ਕੋਈ ਕਵੇ ਮੈਨੂੰ ਟਾਈਲ ਮੰਤਰੀ ਇਸ ਨਾਲ ਨਹੀਂ ਪੈਂਦਾ ਮੈਨੂੰ ਫਰਕ - ਅਨਿਲ ਜੋਸ਼ੀ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 30 ਅਪ੍ਰੈਲ 2024 - ਪੰਜਾਬ ਵਿੱਚ ਹੋਣ ਵਾਲੀ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਸਿਆਸਤਦਾਨਾਂ ਵੱਲੋਂ ਇੱਕ ਉੱਤੇ ਦੂਸ਼ਣਬਾਜੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਸਾਬਕਾ ਲੋਕਲ ਬੋਡੀ ਮਿਨਿਸਟਰ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਲੋਕ ਸਭਾ ਦੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਸਾਂਸਦ ਸਰਦਾਰ ਗੁਰਜੀਤ ਸਿੰਘ ਔਜਲਾ ਉੱਤੇ ਸਵਾਲੀਆਂ ਨਿਸ਼ਾਨ ਖੜੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਅਤੇ ਮੇਰੇ ਕੰਮਾਂ ਦੇ ਵਿੱਚ ਅਗਰ ਕਿਸੇ ਵਿਅਕਤੀ ਨੂੰ ਕਿੰਤੂ ਪ੍ਰੰਤੂ ਹੈ ਤਾਂ ਉਹ ਜਾਂਚ ਕਰਵਾ ਸਕਦਾ ਹੈ ਅਤੇ ਮੇਰੇ ਕੰਮਾਂ ਦੇ ਵਿੱਚ ਲੋਕ ਟੋਰ ਨਾਲ ਮੋਹਰ ਲਗਾਉਂਦੇ ਹੋਏ ਨਜ਼ਰ ਆਉਣਗੇ ਅੱਗੇ ਬੋਲਦੇ ਹੋਏ ਅਨਿਲ ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੇਕਰ ਉਹਨਾਂ ਨੇ ਟਾਈਲਾਂ ਲਗਵਾਈਆਂ ਹਨ ਤਾਂ ਆ ਯੂਰਪ ਦੇ ਤਰਜ ਤੇ ਲਗਾਈਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਯੂਰਪ ਦੇ ਵਿੱਚ ਪੂਰੀ ਸਫਾਈ ਹੁੰਦੀ ਹੈ ਉਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਵੀ ਅਸੀਂ ਪੂਰੀ ਤਰਹਾਂ ਨਾਲ ਸਫਾਈ ਰੱਖੀ ਸੀ ਅਤੇ ਕਿਸੇ ਵੀ ਤਰ੍ਹਾਂ ਦੀ ਗੰਦਗੀ ਉਥੇ ਵੇਖਣ ਨੂੰ ਨਹੀਂ ਮਿਲਦੀ ਸੀ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਲੋਕ ਸਿਰਫ ਔਰ ਸਿਰਫ ਕਿਚੜ ਦੀ ਰਾਜਨੀਤੀ ਕਰਦੇ ਹਨ ਉਹ ਅਨਿਲ ਜੋਸ਼ ਜੀ ਦੀ ਗਰਾਊਂਡ ਲੈਵਲ ਤੇ ਜਾ ਕੇ ਆਪਣਾ ਭੁਲੇਖਾ ਕੱਢ ਸਕਦੇ ਹਨ।
ਦੇਸ਼ ਵਿੱਚ ਹੋ ਰਹੀ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਅੰਮ੍ਰਿਤਸਰ ਵਿੱਚ ਮਾਹੌਲ ਪੂਰੀ ਤਰੀਕੇ ਗਰਮਾ ਚੁੱਕਾ ਹੈ ਹਰੇਕ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਵੱਲੋਂ ਇੱਕ ਦੂਸਰੇ ਦੇ ਉੱਪਰ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਜਿਸ ਤੇ ਚਲਦੇ ਅਕਾਲੀ ਦਲ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਆਪਣੇ ਹਲਕੇ ਵਿੱਚ ਪ੍ਰੈਸ ਕਾਨਫਰਸ ਕਰਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਗੱਲਬਾਤ ਕੀਤੀ ਗਈ ਇਸ ਦੌਰਾਨ ਪੱਤਰਕਾਰਾਂ ਵੱਲੋਂ ਟਾਇਲ ਮੰਤਰੀ ਦਾ ਸਵਾਲ ਪੁੱਛਿਆ ਜਾਣ ਤੇ ਅਨਿਲ ਜੋਸ਼ੀ ਵੀ ਭੜਕ ਗਏ ਉਹਨਾਂ ਕਿਹਾ ਕਿ ਉਹਨਾਂ ਅਕਾਲੀ ਭਾਜਪਾ ਦੀ ਸਰਕਾਰ ਵੇਲੇ ਖੁਦ ਉਹ ਮੰਤਰੀ ਦੇ ਹਨ ਤੇ ਉਹਨਾਂ ਵੱਲੋਂ ਆਪਣੇ ਹਲਕੇ ਦੇ ਵਿੱਚ ਕਾਫੀ ਸਾਰਾ ਵਿਕਾਸ ਵੀ ਕਰਵਾਇਆ ਗਿਆ ਤੇ ਆਪਣੇ ਹਲਕੇ ਦੇ ਵਿੱਚ ਕਾਫੀ ਟਾਈਲਾਂ ਲਗਵਾਈਆਂ ਗਈਆਂ ਸੀ। ਅਤੇ ਸੜਕਾਂ ਦੇ ਉੱਪਰੋਂ ਕੂੜਾ ਕਰਕਟ ਵੀ ਖਤਮ ਕਰਵਾਇਆ ਗਿਆ ਸੀ। ਅਤੇ ਇਸ ਵਿਕਾਸ ਨੂੰ ਅਗਰ ਕੋਈ ਸੜ ਕੇ ਮੈਨੂੰ ਟਾਇਲ ਮੰਤਰੀ ਕਹਿੰਦਾ ਹੈ ਤਾਂ ਮੈਨੂੰ ਇਸ ਦੇ ਨਾਲ ਕੋਈ ਵੀ ਫਰਕ ਨਹੀਂ ਪਵੇਗਾ। ਅੱਗੇ ਬੋਲਦੇ ਹੋਏ ਅਨਿਲ ਜੋਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਦੋ ਵਾਰ ਸੰਸਦ ਰਹੇ ਗੁਰਜੀਤ ਸਿੰਘ ਔਜਲਾਫੇਸਬੁਕਾਂ ਦੇ ਰਾਹੀ ਆਪਣਾ ਕੰਮ ਲੋਕਾਂ ਨੂੰ ਦਿਖਾ ਰਹੇ ਹਨ ਅਗਰ ਉਹਨਾਂ ਨੇ ਕੰਮ ਕੀਤਾ ਹੁੰਦਾ ਤੇ ਲੋਕ ਖੁਦ ਉਹਨਾਂ ਦੇ ਕੰਮਾਂ ਤੋਂ ਜਾਨੂ ਹੋਣੇ ਸੀ। ਉਹਨਾਂ ਕਿਹਾ ਕਿ ਗੁਰਜੀਤ ਸਿੰਘ ਗੋਜਲਾ ਕੰਮਾਂ ਦੇ ਬਾਰੇ ਰਾਜਨੀਤਿਕ ਕਰੇ ਫਾਲਤੂ ਬਿਆਨਬਾਜ਼ੀ ਕਰਕੇ ਸਮਾਂ ਨਾ ਖਰਾਬ ਕਰੇ
ਇੱਥੇ ਦੱਸਣ ਯੋਗ ਹੈ ਕਿ ਅਨਿਲ ਜੋਸ਼ੀ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਸਾਂਸਦ ਸਰਦਾਰ ਗੁਰਜੀਤ ਸਿੰਘ ਔਜਲਾ ਉੱਤੇ ਸਵਾਲੀਆਂ ਨਿਸ਼ਾਨ ਖੜੇ ਕਰਦੇ ਹੋਏ ਉਹਨਾਂ ਦੇ ਘਰ ਦੇ ਸਾਹਮਣੇ ਰਹਿ ਰਹੇ ਗੰਦੇ ਨਾਲੇ ਤੇ ਕਈ ਕਿੰਤੂ ਪ੍ਰੰਤੂ ਕੀਤੀਆਂ ਸਨ ਲੇਕਿਨ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਉਸ ਦਾ ਜਵਾਬ ਦਿੰਦੇ ਹੋਏ ਆਪਣੇ ਦਿਲ ਚੋਂ ਗੰਦਾ ਨਾਲਾ ਖਤਮ ਕਰਨ ਦੀ ਗੱਲ ਕਹੀ ਗਈ ਸੀ ਜਿਸ ਤੇ ਹੁਣ ਇੱਕ ਵਾਰ ਫਿਰ ਤੋਂ ਅਨਿਲ ਜੋਸ਼ੀ ਵੱਲੋਂ ਅੱਜ ਗੁਰਜੀਤ ਸਿੰਘ ਔਜਲਾ ਨੂੰ ਸਿਰਫ ਆਪਣੇ ਕੰਮ ਗਣਾਉਣ ਵਾਸਤੇ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਸਿਰਫ ਔਰ ਸਿਰਫ ਸੋਸ਼ਲ ਮੀਡੀਆ ਤੇ ਆਪਣੇ ਕੰਮ ਗਿਣਾ ਰਹੇ ਹਨ ਲੇਕਿਨ ਅਨਿਲ ਜੋਸ਼ੀਨ ਦਾ ਕੰਮ ਹਰ ਇੱਕ ਵਿਅਕਤੀ ਚਾਹੁੰਦਾ ਹੈ। ਹੁਣ ਵੇਖਣਾ ਹੋਵੇਗਾ ਕਿ ਦੋਨਾਂ ਦੀ ਜੁਬਾਨੀ ਜੰਗ ਹੁਣ ਕਿੱਥੋਂ ਤੱਕ ਤੇਜ ਹੁੰਦੀ ਹੋਈ ਨਜ਼ਰ ਆਵੇਗੀ ਅਤੇ ਇਸ ਦਾ ਅਸਰ 2024 ਵਿੱਚ ਹੋ ਰਹੀ ਲੋਕ ਸਭਾ ਚੋਣਾਂ ਦੇ ਵਿੱਚ ਕੁਝ ਨਜ਼ਰ ਆਉਂਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਲੇਕਿਨ ਜਿੱਦਾਂ ਜਿੱਦਾਂ ਪੰਜਾਬ ਦੇ ਵਿੱਚ ਮੌਸਮ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਹੀ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ।