ਲੋਕ ਸਭਾ ਚੋਣ ਵਿੱਚ ਪੀਐਮ ਮੋਦੀ ਦੀ ਸ਼ਿਆਰਪੁਰ ਵਿਚ ਆਖਰੀ ਰੈਲੀ, ਪੜ੍ਹੋ ਸੰਬੋਧਨ ਦੇ ਮੁੱਖ ਨੁਕਤੇ
ਹੁਸ਼ਿਆਰਪੁਰ, 30 ਮਈ 2024 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਪੰਜਾਬ ਦੇ ਹੁਸ਼ਿਆਰਪੁਰ ਵਿਚ ਆਯੋਜਿਤ ਫਤਹਿ ਰੈਲੀ ਵਿਚ ਦਿੱਤੇ ਗਏ ਸੰਬੋਧਨ ਦੇ ਮੁੱਖ ਬਿੰਦੂ
ਪੂਰੇ ਪੰਜਾਬ ਵਿਚ ਅਦੁੱਤੀ ਪ੍ਰਤੀਭਾ ਅਤੇ ਸਮਰੱਥਾ ਹੈ। ਸਾਡੀ ਪਾਰਟੀ ਇਸ ਸੂਬੇ ਦੇ ਲੋਕਾਂ ਦੀਆਂ ਇਛਾਵਾਂ ਨੂੰ ਖੰਭ ਲਗਾਉਣ ਨੂੰ ਪਹਿਲ ਦਿੰਦੀ ਹੈ। ਮੈਂ ਪੂਰੇ ਇਮਾਨਦਾਰ ਮਨ ਨਾਲ ਦੇਸ਼ ਦੀ ਸੇਵਾ ਵਿਚ ਜੁਟਿਆ ਹੋਇਆ ਹਾਂ। ਇਸ ਲਈ ਜਨਤਾ ਦਾ ਆਸ਼ੀਰਵਾਦ ਵੀ ਮੇਰੇ ਨਾਲ ਹੈ। ਜਨਤਾ ਜਨਾਰਦਨ ਨੇ ਤੀਸਰੀ ਵਾਰ ਮੋਦੀ ਸਰਕਾਰ ਬਣਾਉਣਾ ਪੱਕਾ ਕਰ ਦਿੱਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/3064741277057541
*******
ਅੱਜ ਦੇਸ਼ ’ਚ ਇੱਛਾਵਾਂ ਨਵੀਆਂ ਹਨ, ਅੱਜ ਦੇਸ਼ ਵਿਚ ਉਮੀਦਾਂ ਨਵੀਆਂ ਹਨ, ਅੱਜ ਦੇਸ਼ ਵਿਚ ਆਤਮਵਿਸ਼ਵਾਸ਼ ਨਵਾਂ ਹੈ, ਦਹਾਕਿਆਂ ਬਾਅਦ ਅਜਿਹਾ ਸਮਾਂ ਆਇਆ ਹੈ ਕਿ ਪੂਰਣ ਬਹੁਮਤ ਵਾਲੀ ਕੇਂਦਰ ਸਰਕਾਰ ਹੈਟ੍ਰਿਕ ਲਗਾਉਣ ਜਾ ਰਹੀ ਹੈ। ਇਹੀ ਸਮਾਂ ਹੈ, ਸਹੀ ਸਮਾਂ ਹੈ ਅਤੇ ਇਹ ਤੈਅ ਹੋ ਗਿਆ ਹੈ ਕਿ 21ਵੀਂ ਸਦੀ ਭਾਰਦ ਦੀ ਸਦੀ ਹੈ।
*******
ਅੱਜ ਜਦੋਂ ਪੰਜਾਬ ਦੇ ਲੋਕ, ਦੂਸਰੇ ਸੂਬਿਆਂ ਦੇ ਲੋਕ ਵਿਦੇਸ਼ ਜਾਂਦੇ ਹਨ ਤਾਂ ਖੁਦ ਦੇਖਦੇ ਹਨ ਕਿ ਉਥੇ ਭਾਰਤ ਅਤੇ ਭਾਰਤੀਆਂ ਦੀ ਇੱਜਤ ਕਿੰਨੀ ਵਧ ਗਈ ਹੈ। ਜਦੋਂ ਦੇਸ਼ ਵਿਚ ਦਮਦਾਰ ਸਰਕਾਰ ਹੁੰਦੀ ਹੈ ਤਾਂ ਵਿਦੇਸ਼ੀ ਸਰਕਾਰਾਂ ਵੀ ਸਾਡਾ ਦਮ ਦੇਖਦੀਆਂ ਹਨ।
*******
ਚੋਣਾਂ ਦੀ ਇਸ ਭੱਜ ਦੌੜ ਵਿਚ ਵੀ ਸਾਡੀ ਸਰਕਾਰ ਇਕ ਮਿੰਟ ਵੀ ਬੇਕਾਰ ਨਹੀਂ ਕਰ ਰਹੀ। ਸਰਕਾਰ ਬਣਦਿਆਂ ਹੀ ਅਗਲੇ 125 ਦਿਨ ਵਿਚ ਕੀ ਹੋਵੇਗਾ, ਇਸਦੇ ਰੋਡਮੈਪ ’ਤੇ ਕੰਮ ਕਰ ਲਿਆ ਗਿਆ ਹੈ। ਇਸ ਵਿਚ 25 ਦਿਨ ਵਿਸੇ਼ਸ਼ ਤੌਰ ’ਤੇ ਨੌਜਵਾਨਾਂ ਲਈ ਰੱਖੇ ਗਏ ਹਨ। ਅਗਲੇ 25 ਸਾਲ ਦੇ ਵਿਜਨ ’ਤੇ ਵੀ ਸਾਡੀ ਸਰਕਾਰ ਤੇਜ਼ੀ ਨਾਲ ਅੱਗੇ ਵਧ ਰਹੀ ਹੈ।
*******
ਅੱਜ ਕੱਲ ਦੇਸ਼ ਦੇ ਲੋਕ ਇੰਡੀ ਗਠਜੋੜ ਵਾਲਿਆਂ ਤੋਂ ਸੰਵਿਧਾਨ ਸੰਵਿਧਾਨ ਦੀ ਰਟ ਸੁਣ ਰਹੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੇ ਐਮਰਜੈਂਸੀ ਵਿਚ ਸੰਵਿਧਾਨ ਦਾ ਗਲਾ ਘੁਟਿਆ ਸੀ। ਜਦੋਂ 84 ਦੇ ਦੰਗਿਆਂ ਵਿਚ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਜਲਾਇਆ ਜਾ ਰਿਹਾ ਸੀ ਤਾਂ ਇਨ੍ਹਾਂ ਨੂੰ ਸੰਵਿਧਾਨ ਨਹੀਂ ਯਾਦ ਆਇਆ।
*******
ਕਾਂਗਰਸ ਭ੍ਰਿਸ਼ਟਾਚਾਰ ਦੀ ਜਨਨੀ ਹੈ। ਕਾਂਗਰਸ ਨੇ 60 ਸਾਲ ਵਿਚ ਭ੍ਰਿਸ਼ਟਾਚਾਰ ਵਿਚ ਡਬਲ ਪੀ. ਐਚ. ਡੀ. ਕੀਤੀ ਹੈ ਅਤੇ ਹੁਣ ਕਾਂਗਰਸ ਦੇ ਨਾਲ ਇਕ ਹੋਰ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਵੀ ਜੁੜ ਗਈ ਹੈ। ਇਹ ਭਿਆਨਕ ਝੂਠਵਾਦੀ ਪਾਰਟੀ ਹੈ।
*******
ਇਹ ਲੋਕ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨ ਦੇ ਨਾਮ ’ਤੇ ਆਏ ਸਨ ਪਰ ਇਨ੍ਹਾ ਨੇ ਨਸ਼ੇ ਨੂੰ ਹੀ ਆਪਣੀ ਕਮਾਈ ਦਾ ਸਾਧਨ ਬਣਾ ਦਿੱਤਾ ਹੈ। ਦਿੱਲੀ ਸ਼ਰਾਬ ਘੋਟਾਲੇ ਨੂੰ ਪੂਰੀ ਦੁਨੀਆ ਜਾਣ ਚੁੱਕੀ ਹੈ। ਇਥੇ ਮਾਈਨਿੰਗ ਮਾਫੀਆ ਵੀ ਬੇਲਗਾਮ ਚਲ ਰਿਹਾ ਹੈ।
*******
ਇਨ੍ਹਾਂ ਕੱਟੜ ਭ੍ਰਿਸ਼ਟਾਚਾਰੀਆਂ ਅਤੇ ਭਿਆਨਕ ਝੂਠਵਾਦੀਆਂ ਨੇ ਪੰਜਾਬ ਨੂੰ ਗੈਗਵਾਰ ਵਿਚ ਸੁੱਟ ਦਿੱਤਾ ਹੈ। ਇਨ੍ਹਾਂ ਲੋਕਾਂ ਨੇ ਪੰਜਾਬ ਵਿਚ ਉਦਯੋਗ ਅਤੇ ਖੇਤੀ ਦੋਨਾਂ ਨੂੰ ਹੀ ਬਰਬਾਦ ਕਰ ਦਿੱਤਾ ਹੈ। ਇਹ ਕੱਟੜ ਭ੍ਰਿਸ਼ਟਾਚਾਰੀ ਅਤੇ ਭਿਆਨਕ ਝੂਠਵਾਦੀ ਤਾਂ ਹੈ ਹੀ, ਨਾਰੀ ’ਤੇ ਜੁਲਮ ਵਿਚ ਵੀ ਨੰਬਰ ਵਨ ਬਣਦੇ ਜਾ ਰਹੇ ਹਨ।
*******
ਕਾਂਗਰਸ ਤੇ ਇੰਡਹ ਗਠਜੋੜ ਦੀ ਲਾਲਚ ਅਤੇ ਵੋਟ ਬੈਂਕ ਦੀ ਰਾਜਨੀਤੀ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ।
*******
ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਆਯੋਜਿਤ ਵਿਸ਼ਾਲ ਫਤਹਿ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ ਜੀ ਦੇ ਸਤਿਕਾਰ ਵਿੱਚ ਪੂਰੇ ਦੇਸ਼ ਵਿੱਚ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਕਾਂਗਰਸ ਦੇ ਕੁਸ਼ਾਸਨ ਦੀ ਆਲੋਚਨਾ ਕੀਤੀ। ਇਸ ਪ੍ਰੋਗਰਾਮ ਦੌਰਾਨ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ, ਹੁਸ਼ਿਆਰਪੁਰ ਤੋਂ ਉਮੀਦਵਾਰ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਅਤੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸ੍ਰੀ ਸੁਭਾਸ਼ ਸ਼ਰਮਾ ਅਤੇ ਹੋਰ ਆਗੂ ਸਟੇਜ 'ਤੇ ਹਾਜ਼ਰ ਸਨ।
2024 ਦੀ ਚੋਣ ਮੁਹਿੰਮ ਦੀ ਆਪਣੀ ਆਖਰੀ ਰੈਲੀ ਦੀ ਸਟੇਜ ਤੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਹੁਸ਼ਿਆਰਪੁਰ ਦੀ ਇਸ ਪਵਿੱਤਰ ਧਰਤੀ ’ਤੇ ਚੋਣ ਮੁਹਿੰਮ ਦੀ ਸਮਾਪਤੀ ਕਿਸੇ ਖੁਸ਼ਕਿਸਮਤੀ ਤੋਂ ਘੱਟ ਨਹੀਂ ਹੈ। ਗੁਰੂ ਰਵਿਦਾਸ ਜੀ ਕਹਿੰਦੇ ਸਨ ਕਿ “ਮਨ ਚੰਗਾ ਤਾਂ ਕਠੌਤੀ ’ਚ ਗੰਗਾ” ਅਤੇ ਇਸ ਸਿਧਾਂਤ ’ਤੇ ਚੱਲਦਿਆਂ ਮੈਂ ਵੀ ਪੂਰੀ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਵਿੱਚ ਲੱਗਾ ਹੋਇਆ ਹਾਂ ਅਤੇ ਇਸੇ ਲਈ ਜਨਤਾ ਦਾ ਅਸ਼ੀਰਵਾਦ ਵੀ ਮੇਰੇ ਨਾਲ ਹੈ।
ਪੂਰੇ ਦੇਸ਼ ਦੇ ਲੋਕਾਂ ਨੇ ਤੀਜੀ ਵਾਰ ਮੋਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਅੱਜ ਦੇਸ਼ ’ਚ ਇੱਛਾਵਾਂ, ਉਮੀਦਾਂ ਅਤੇ ਭਰੋਸਾ ਨਵਾਂ ਹੈ। ਦਹਾਕਿਆਂ ਬਾਅਦ ਪੂਰਨ ਬਹੁਮਤ ਵਾਲੀ ਕੇਂਦਰ ਸਰਕਾਰ ਹੈਟ੍ਰਿਕ ਮਾਰਨ ਜਾ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਵਿਕਸਿਤ ਭਾਰਤ ਦਾ ਦ੍ਰਿੜ ਇਰਾਦਾ ਹੈ, ਇਸੇ ਲਈ ਹਰ ਦੇਸ਼ ਵਾਸੀ ਭਾਜਪਾ ਨੂੰ ਆਸ਼ੀਰਵਾਦ ਦੇ ਰਿਹਾ ਹੈ।
ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਮੈਂ ਲਾਲ ਕਿਲੇ ਤੋਂ ਸੱਦਾ ਦਿੱਤਾ ਸੀ ਕਿ “ਇਹੀਂ ਸਮਾਂ ਹੈ, ਸਹੀ ਸਮਾਂ ਹੈ” ਅਤੇ ਇਹ ਤੈਅ ਹੋ ਗਿਆ ਹੈ ਕਿ 21ਵੀਂ ਸਦੀ ਭਾਰਤ ਦੀ ਸਦੀ ਹੋਵੇਗੀ। ਪਿਛਲੇ 10 ਸਾਲਾਂ ’ਚ ਭਾਰਤ ਵਿੱਚ ਬੇਮਿਸਾਲ ਵਿਕਾਸ ਹੋਇਆ ਹੈ ਅਤੇ ਅੱਜ ਹਰ ਭਾਰਤੀ ਵਿਦੇਸ਼ਾਂ ਵਿੱਚ ਵੀ ਭਾਰਤ ਅਤੇ ਭਾਰਤੀਆਂ ਦੇ ਸਤਿਕਾਰ ’ਚ ਵਾਧਾ ਮਹਿਸੂਸ ਕਰ ਰਿਹਾ ਹੈ। ਜਦੋਂ ਦੇਸ਼ ਵਿੱਚ ਮਜ਼ਬੂਤ ਸਰਕਾਰ ਹੁੰਦੀ ਹੈ ਤਾਂ ਵਿਦੇਸ਼ੀ ਸਰਕਾਰਾਂ ਨੂੰ ਵੀ ਸਾਡੀ ਤਾਕਤ ਨਜ਼ਰ ਆਉਂਦੀ ਹੈ।
ਦਮਦਾਰ ਹੋਣ ਦਾ ਮਤਲਬ ਵੀਰਾਂ ਦੀ ਇਸ ਧਰਤੀ ਪੰਜਾਬ ਤੋਂ ਬਿਹਤਰ ਕੋਈ ਨਹੀਂ ਜਾਣਦਾ ਹੈ। ਇੱਕ ਮਜ਼ਬੂਤ ਸਰਕਾਰ ਦੁਸ਼ਮਣ ਦੇ ਛੱਕੇ ਛੁਡਾ ਕੇ ਦੁਸ਼ਮਣ ਨੂੰ ਘਰ ਵਿੱਚ ਵੜ ਕੇ ਮਾਰ ਮੁਕਾਉਂਦੀ ਹੈ ਅਤੇ ਭਾਰਤ ਨੂੰ ਆਤਮ-ਨਿਰਭਰ ਅਤੇ ਖੁਸ਼ਹਾਲ ਬਣਾਉਂਦੀ ਹੈ, ਇਸੇ ਕਰਕੇ ਪੂਰਾ ਪੰਜਾਬ ਇੱਕ ਵਾਰ ਫਿਰ ਮੋਦੀ ਸਰਕਾਰ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਗੁਰੂ ਰਵਿਦਾਸ ਤੋਂ ਪ੍ਰੇਰਨਾ ਲੈ ਕੇ ਗਰੀਬ ਕਲਿਆਣ ਨੂੰ ਆਪਣੀ ਪਹਿਲ ਬਣਾਇਆ ਹੈ। ਗੁਰੂ ਰਵਿਦਾਸ ਜੀ ਕਹਿੰਦੇ ਸਨ ਕਿ "ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ, ਛੋਟੋ ਬੜੋ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ। ਬੀਤੇ ਦਸ ਸਾਲਾਂ ਵਿਚ ਭਾਜਪਾ ਸਰਕਾਰ ਨੇ ਗਰੀਬ ਤੋਂ ਗਰੀਬ ਨੂੰ ਮੁਫ਼ਤ ਰਾਸ਼ਨ ਅਤੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਹੈ।
ਗੁਰੂ ਰਵਿਦਾਸ ਜੀ ਇੱਕ ਅਜਿਹਾ ਸਮਾਜ ਚਾਹੁੰਦੇ ਸਨ ਜਿੱਥੇ ਜਾਤ ਦੇ ਅਧਾਰ ’ਤੇ ਸਮਾਜ ਵਿੱਚ ਕੋਈ ਵਿਤਕਰਾ ਨਾ ਹੋਵੇ, "ਜਾਤ ਜਾਤ ਮਹਿ ਜਾਤ ਹੈ, ਜਿਉ ਕੇਲਨ ਮੇ ਪਾਤ। ਰਵਿਦਾਸ ਨਾ ਮਾਨੁਸ਼ ਜੁੜ ਸਕੈ, ਜਬ ਲਗ ਜਾਤ ਨਾ ਜਾਤ। ਅੱਜ ਹਰ ਕਿਸੇ ਨੂੰ ਬਿਨਾਂ ਕਿਸੇ ਭੇਦਭਾਵ ਦੇ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਰਿਹਾ ਹੈ। ਅੱਜ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਪੱਕਾ ਮਕਾਨ, ਮੁਫ਼ਤ ਗੈਸ ਕੁਨੈਕਸ਼ਨ, ਟਾਇਲਟ ਅਤੇ ਬਿਜਲੀ ਦਾ ਕੁਨੈਕਸ਼ਨ ਮਿਲ ਗਿਆ ਹੈ। ਬਿਨਾਂ ਭੇਦਭਾਵ ਦੇ ਇਨ੍ਹਾਂ ਸਕੀਮਾਂ ਨੇ ਗਰੀਬਾਂ ਅਤੇ ਦਲਿਤਾਂ ਲਈ ਸਵੈ-ਮਾਣ ਨਾਲ ਜਿਊਣਾ ਸੰਭਵ ਬਣਾਇਆ ਹੈ। ਇਹੀਂ ਗੁਰੂ ਰਵਿਦਾਸ ਜੀ ਦਾ ਉਪਦੇਸ਼ ਹੈ ਅਤੇ ਇਹੀ ਸਭ ਕਾ ਸਾਥ, ਸਬ ਕਾ ਵਿਕਾਸ ਦਾ ਭਾਜਪਾ ਦਾ ਸੁਸ਼ਾਸਨ ਸੰਕਲਪ ਹੈ।
ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਰਵਿਦਾਸ ਜੀ ਨੇ ਇਹ ਵੀ ਕਿਹਾ ਸੀ ਕਿ ਸੌ ਬਰਸ ਲੌਂ ਜਗਤ ਮਹਿ ਜੀਵਤ ਰਹਿ ਕਰੁ ਕਾਮ। ਰੈਦਾਸ ਕਰਮ ਹੀ ਧਰਮ ਹੈ ਕਰਮ ਕਰਹੁ ਨਿਹਕਾਮ। ਮਤਲਬ ਕਿ ਸੋ ਸਾਲ ਦਾ ਜੀਵਨ ਹੋਵੇ, ਤਾਂ ਵੀ ਪੂਰੇ ਜੀਵਨ ਵਿਚ ਸਾਨੂੰ ਕੰਮ ਕਰਨਾ ਚਾਹੁੰਦਾ ਅਤੇ ਕਰਮ ਹੀ ਧਰਮ ਹੈ। ਗੁਰੂ ਰਵਿਦਾਸ ਜੀ ਦੀ ਇਹ ਭਾਵਨਾ ਭਾਜਪਾ ਸਰਕਾਰ ਦੀ ਕਾਰਜ ਪ੍ਰਕਿਰਿਆ ’ਚੋਂ ਝਲਕਦੀ ਹੈ। ਤੀਸਰੀ ਵਾਰ ਸਰਕਾਰ ਬਣਦਿਆਂ ਹੀ ਭਾਜਪਾ ਨੇ ਅਗਲੇ 125 ਦਿਨਾ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਖਾਕਾ ਬਣਾ ਲਿਆ ਹੈ। ਇਨ੍ਹਾਂ ਵਿਚੋਂ ਵੀ 25 ਦਿਨ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਲਈ ਕੇਂਦਰਿਤ ਕੀਤੇ ਗਏ ਹਨ।
ਅਗਲੇ ਪੰਜ ਸਾਲਾਂ ’ਚ ਲਏ ਜਾਣ ਵਾਲੇ ਵੱਡੇ ਫੈਸਲਿਆਂ ਦੀ ਰੂਪਰੇਖਾ ਵੀ ਉਲੀਕੀ ਗਈ ਹੈ। ਭਾਜਪਾ ਸਰਕਾਰ ਵੀ ਅਗਲੇ 25 ਸਾਲਾਂ ਦੇ ਵਿਜ਼ਨ ’ਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਭਾਜਪਾ ਸਰਕਾਰ ਨੂੰ ਗੁਰੂ ਰਵਿਦਾਸ ਜੀ ਨਾਲ ਜੁੜੀ ਵਿਰਾਸਤ ਦੇਣ ਦਾ ਮਾਣ ਹਾਸਲ ਹੋਇਆ ਹੈ। ਕਾਸ਼ੀ ’ਚ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇੱਕ ਅਜਾਇਬ ਘਰ ਬਣਾਇਆ ਗਿਆ ਹੈ। ਭਾਜਪਾ ਸਰਕਾਰ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਾਸ਼ੀ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਕਾਸ਼ੀ ’ਚ ਬਹੁਤ ਕੁਝ ਕਰ ਰਹੀ ਹੈ ਪਰ ਇਸਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ ਗੁਰੂ ਰਵਿਦਾਸ ਜੀ ਦੀ ਇੱਕ ਵਿਸ਼ਾਲ ਯਾਦਗਾਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਮੱਧ ਪ੍ਰਦੇਸ਼ ’ਚ ਹਜ਼ਾਰਾਂ ਪਿੰਡਾਂ ਦੀ ਮਿੱਟੀ ਅਤੇ ਕਈ ਦਰਿਆਵਾਂ ਦਾ ਪਾਣੀ ਇਕੱਠਾ ਕਰਕੇ ਗੁਰੂ ਰਵਿਦਾਸ ਜੀ ਦਾ ਵਿਸ਼ਾਲ ਮੰਦਰ ਬਣਾਇਆ ਜਾ ਰਿਹਾ ਹੈ। ਭੋਪਾਲ ਦੇ ਗਲੋਬਲ ਸਕਿੱਲ ਪਾਰਕ ਦਾ ਨਾਂਅ ਵੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ।
ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਜੀ ਦੇ ਪਵਿੱਤਰ ਅਸਥਾਨ ਨੂੰ ਸ਼ਾਨਦਾਰ ਬਣਾਉਣਾ ਮੋਦੀ ਸਰਕਾਰ ਦੀ ਤਰਜੀਹ ਹੈ, ਇਸ ਲਈ ਸੁਪਰੀਮ ਕੋਰਟ ਤੋਂ ਜ਼ਮੀਨ ਦੀ ਮਨਜ਼ੂਰੀ ਵੀ ਲੈ ਲਈ ਗਈ ਹੈ। ਮਾਨਯੋਗ ਸ਼੍ਰੀ ਮੋਦੀ ਜੀ ਨੇ ਕਿਹਾ ਕਿ 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ ਵਿੱਚ ਭਗਵਾਨ ਰਾਮ ਦਾ ਇੱਕ ਵਿਸ਼ਾਲ ਮੰਦਰ ਤਿਆਰ ਹੋ ਗਿਆ ਹੈ ਅਤੇ ਇਹ ਸੰਘਰਸ਼ ਵੀ ਸਭ ਤੋਂ ਪਹਿਲਾਂ ਸਿੱਖ ਵੀਰਾਂ-ਭੈਣਾਂ ਵੱਲੋਂ ਲੜਿਆ ਗਿਆ ਸੀ। ਰਾਮ ਮੰਦਿਰ ਦੇ ਨਿਰਮਾਣ ਦੇ ਨਾਲ-ਨਾਲ ਭਾਜਪਾ ਸਰਕਾਰ ਨੇ ਅਯੁੱਧਿਆ ’ਚ ਹਵਾਈ ਅੱਡੇ ਦਾ ਨਿਰਮਾਣ ਕੀਤਾ ਅਤੇ ਹਵਾਈ ਅੱਡੇ ਦਾ ਨਾਮ ਮਹਾਂਰਿਸ਼ੀ ਵਾਲਮੀਕੀ ਦੇ ਨਾਮ ਉੱਤੇ ਰੱਖਿਆ ਗਿਆ।
ਆਦਮਪੁਰ ਹਵਾਈ ਅੱਡੇ ਦਾ ਨਾਂਅ ਵੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਿਆ ਜਾਵੇਗਾ ਅਤੇ ਸਰਕਾਰ ਬਣਦਿਆਂ ਹੀ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। ਭਾਜਪਾ ਸਰਕਾਰ 'ਵਿਰਸੇ ਦੇ ਨਾਲ-ਨਾਲ ਵਿਕਾਸ' ਦੇ ਮੰਤਰ ’ਤੇ ਅੱਗੇ ਵਧ ਰਹੀ ਹੈ। ਜਦੋਂ ਅਫਗਾਨਿਸਤਾਨ ਵਿਚ ਸੰਕਟ ਪੈਦਾ ਹੋਇਆ, ਸਿੱਖ ਕੌਮ ਅਤੇ ਗੁਰਦੁਆਰਿਆਂ ਲਈ ਖਤਰਾ ਪੈਦਾ ਹੋਇਆ ਤਾਂ ਭਾਰਤ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪੂਰੇ ਸਤਿਕਾਰ ਨਾਲ ਸਿਰ ’ਤੇ ਰੱਖ ਕੇ ਭਾਰਤ ਲਿਆਂਦਾ।
ਭਾਜਪਾ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਅਤੇ ਭਾਰਤ ਦੀ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਵੀਰ ਬਾਲ ਦਿਵਸ ਦੀ ਪਰੰਪਰਾ ਸ਼ੁਰੂ ਕੀਤੀ ਹੈ। ਭਾਜਪਾ ਸਰਕਾਰ ਨੇ ਹਰਮਿੰਦਰ ਸਾਹਿਬ ਦੇ ਲੰਗਰ ਨੂੰ ਟੈਕਸ ਮੁਕਤ ਕੀਤਾ ਅਤੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ ਤਾਂ ਜੋ ਵਿਦੇਸ਼ੀ ਸ਼ਰਧਾਲੂ ਵੀ ਸੇਵਾ ਲਈ ਦਾਨ ਕਰ ਸਕਣ।
ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸਸ਼ੀਲ ਭਾਰਤ ਦੇ ਸਾਹਮਣੇ ਕੁਝ ਚੁਣੌਤੀਆਂ ਹਨ। ਕਾਂਗਰਸ ਅਤੇ ਇੰਡੀ ਗਠਜੋੜ ਦੀ ਸਵਾਰਥ ਅਤੇ ਵੋਟ ਬੈਂਕ ਦੀ ਰਾਜਨੀਤੀ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਕਾਂਗਰਸ ਦੇ ਆਪਣੇ ਵੋਟ ਬੈਂਕ ਪ੍ਰਤੀ ਪਿਆਰ ਕਾਰਨ, ਇਹ ਵੰਡ ਵੇਲੇ ਕਰਤਾਰਪੁਰ ਸਾਹਿਬ 'ਤੇ ਭਾਰਤ ਦਾ ਹੱਕ ਨਹੀਂ ਜਤਾ ਸਕੀ। ਵੋਟ ਬੈਂਕ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਕਾਰਨ ਕਾਂਗਰਸ ਸਰਕਾਰ ਰਾਮ ਮੰਦਰ ਦਾ ਵਿਰੋਧ ਕਰਦੀ ਰਹੀ ਅਤੇ ਹੁਣ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀ ਹੈ। ਅੱਜ ਕੱਲ੍ਹ ਇੰਡੀ ਗਠਜੋੜ ਦੇ ਲੋਕ ਸੰਵਿਧਾਨ ਦੀ ਰਟ ਲਗਾ ਰਹੇ ਹਨ, ਇਹ ਉਹੀ ਲੋਕ ਹਨ ਜਿਨ੍ਹਾਂ ਨੇ ਐਮਰਜੈਂਸੀ ਦੌਰਾਨ ਦੇਸ਼ ਦੇ ਲੋਕਤੰਤਰ ਦਾ ਗਲਾ ਘੁੱਟਿਆ ਸੀ। 1984 ਦੇ ਦੰਗਿਆਂ ਦੌਰਾਨ ਜਦੋਂ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਸੀ, ਕਾਂਗਰਸ ਨੇ ਉਦੋਂ ਸੰਵਿਧਾਨ ਬਾਰੇ ਨਹੀਂ ਸੋਚਿਆ। ਮੋਦੀ ਨੇ ਵਾਅਦਾ ਕੀਤਾ ਹੈ ਕਿ ਉਹ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਕਿਸੇ ਨੂੰ ਵੀ ਖੋਹਣ ਨਹੀਂ ਦੇਣਗੇ, ਪਰ ਇੰਡੀ ਗਠਜੋੜ ਦੇ ਮੈਂਬਰ ਇਸੇ ਕਾਰਨ ਗੁੱਸੇ ਵਿੱਚ ਹਨ।
ਰਾਖਵੇਂਕਰਨ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਇਰਾਦੇ ਬਹੁਤ ਖਤਰਨਾਕ ਹਨ, ਉਨ੍ਹਾਂ ਦਾ ਟਰੈਕ ਰਿਕਾਰਡ ਵੀ ਦਲਿਤ ਵਿਰੋਧੀ ਅਤੇ ਪੱਛੜੇ ਲੋਕਾਂ ਵਿਰੋਧੀ ਰਿਹਾ ਹੈ। ਕਾਂਗਰਸ ਦੇਸ਼ ਨੂੰ ਧਰਮ ਦੇ ਆਧਾਰ 'ਤੇ ਵੰਡਣ ਦੀ ਸਾਜ਼ਿਸ਼ ਰਚ ਰਹੀ ਹੈ। 2024 ਦੀਆਂ ਚੋਣਾਂ 'ਚ ਮੋਦੀ ਨੇ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ ਹੈ, ਇਸ ਲਈ ਉਹ ਗੁੱਸੇ 'ਚ ਮੋਦੀ ਨੂੰ ਲਗਾਤਾਰ ਗਾਲ੍ਹਾਂ ਕੱਢ ਰਹੇ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਾਰ ਦੀ ਮਾਂ ਹੈ, ਕਾਂਗਰਸ ਦੀਆਂ 60 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਲੱਗਦਾ ਹੈ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ 'ਚ ਡਬਲ ਪੀ.ਐੱਚ.ਡੀ. ਕਰ ਲਈ ਹੈ। ਹੁਣ ਇੱਕ ਕੱਟੜ ਭ੍ਰਿਸ਼ਟ ਪਾਰਟੀ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਈ ਹੈ। ਇਹ ਝੂਠੀ ਪਾਰਟੀ ਪੰਜਾਬ ਵਿੱਚ ਕਾਂਗਰਸ ਨਾਲ ਲੜਨ ਦਾ ਡਰਾਮਾ ਰਚ ਰਹੀ ਹੈ ਅਤੇ ਦਿੱਲੀ ਵਿੱਚ ਇਕੱਠਿਆ ਚੋਣਾਂ ਲੜ ਰਹੀ ਹੈ। ਇੱਕ ਕੱਟੜ ਭ੍ਰਿਸ਼ਟ ਪਾਰਟੀ (ਆਮ ਆਦਮੀ ਪਾਰਟੀ) ਦੀ ਪਹਿਲੀ ਸਰਕਾਰ ਕਾਂਗਰਸ ਦੇ ਸਮਰਥਨ ਨਾਲ ਦਿੱਲੀ ਵਿੱਚ ਬਣੀ ਸੀ, ਇਸ ਲਈ ਉਨ੍ਹਾਂ ਨੇ ਕਾਂਗਰਸ ਤੋਂ ਭ੍ਰਿਸ਼ਟਾਚਾਰ ਦਾ ਸਬਕ ਸਿੱਖਿਆ ਹੈ।
ਕੱਟੜ ਭ੍ਰਿਸ਼ਟ ਕਾਂਗਰਸ ਦੀ ਗੋਦ ਵਿੱਚੋਂ ਪੈਦਾ ਹੋਏ ਹਨ, ਇਸ ਲਈ ਇਹ ਲੋਕ ਜਨਮ ਤੋਂ ਹੀ ਕੱਟੜ ਭ੍ਰਿਸ਼ਟ ਹਨ। ਮਾਨਯੋਗ ਸ਼੍ਰੀ ਮੋਦੀ ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ ਪਰ ਸੱਤਾ ਵਿੱਚ ਆਉਂਦਿਆਂ ਹੀ ਇਸ ਨੇ ਨਸ਼ਿਆਂ ਨੂੰ ਕਮਾਈ ਦਾ ਸਾਧਨ ਬਣਾ ਲਿਆ। ਦਿੱਲੀ ਦੇ ਸ਼ਰਾਬ ਘੁਟਾਲੇ ਬਾਰੇ ਪੂਰੀ ਦੁਨੀਆ ਜਾਣ ਚੁੱਕੀ ਹੈ ਅਤੇ ਮਾਈਨਿੰਗ ਮਾਫੀਆ ਵੀ ਧੜੱਲੇ ਨਾਲ ਚੱਲ ਰਿਹਾ ਹੈ, ਜਿਸ ਨਾਲ ਪੰਜਾਬ ਦੀ ਸਨਅਤ ਅਤੇ ਖੇਤੀ ਤਬਾਹ ਹੋ ਚੁੱਕੀ ਹੈ।
ਕੱਟੜ ਭ੍ਰਿਸ਼ਟਾਚਾਰੀ ਮਹਿਲਾਵਾਂ ’ਤੇ ਜੁਲਮ ’ਚ ਵੀ ਨੰਬਰ ਵਨ ਬਣਦੇ ਜਾ ਰਹੇ ਹਨ, ਅੱਜ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੁਨੀਆ ਇਨ੍ਹਾਂ ਦੇ ਕਾਰਨਾਮੇ ਦੇਖ ਰਹੀ ਹੈ। ਕੱਟੜ ਭ੍ਰਿਸ਼ਟ ਪਾਰਟੀ ਦੇ ਆਗੂ ਦਾ ਕੋਈ ਟਿਕਾਣਾ ਨਹੀਂ ਹੈ, ਇਨ੍ਹਾਂ ਦੀਆਂ ਨੀਤੀਆਂ ਫਰਜ਼ੀ ਹਨ, ਨਾਅਰੇ ਵੀ ਫਰਜ਼ੀ ਅਤੇ ਇਰਾਦੇ ’ਚ ਵੀ ਨੁਕਸ। ਪੰਜਾਬ ਸੂਰਵੀਰਾਂ, ਬਹਾਦਰੀ, ਦਲੇਰਾਂ ਅਤੇ ਮਨੁੱਖਤਾ ਦੀ ਧਰਤੀ ਹੈ ਪਰ ਇੰਡੀ ਗਠਜੋੜ ਦੇ ਲੋਕ ਹਰ ਕਦਮ 'ਤੇ ਵੀਰਾਂ ਦਾ ਅਪਮਾਨ ਕਰਦੇ ਹਨ। ਕਾਂਗਰਸ ਵਾਲਿਆਂ ਨੇ ਸਾਡੇ ਦੇਸ਼ ਦੇ ਆਰਮੀ ਚੀਫ ਜਨਰਲ ਵਿਪਿਨ ਰਾਵਤ ਨੂੰ ਗਲੀ ਦਾ ਗੁੰਡਾ ਕਿਹਾ ਸੀ, ਸਰਜੀਕਲ ਸਟ੍ਰਾਈਕ 'ਤੇ ਸਾਡੀਆਂ ਫੌਜਾਂ ਤੋਂ ਸਬੂਤ ਮੰਗੇ ਸਨ ਅਤੇ 1962 'ਚ ਨਹਿਰੂ ਦੇ ਜਮਾਨੇ ਦੀ ਹੋਈ ਲੜਾਈ ਵਿਚ ਚੀਨ ਨੂੰ ਕਲੀਨ ਚਿੱਟ ਦੇ ਕੇ ਭਾਰਤ ਦੀ ਫੌਜ ਦਾ ਅਪਮਾਨ ਕੀਤਾ ਸੀ।
ਇੰਡੀ ਗੱਠਜੋੜ ਨੇ ਸਾਡੀਆਂ ਸਰਹੱਦਾਂ ਨੂੰ ਕਮਜ਼ੋਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਆਜ਼ਾਦੀ ਤੋਂ ਬਾਅਦ ਇਨ੍ਹਾਂ ਨੇ ਬੋਫੋਰਸ ਘੁਟਾਲਾ, ਟਰੱਕ ਘੁਟਾਲਾ ਅਤੇ ਹੋਰ ਘਪਲੇ ਕਰਕੇ ਦੇਸ਼ ਦੀ ਫੌਜ ਦੀ ਪਰਵਾਹ ਕੀਤੇ ਬਿਨਾਂ ਦੇਸ਼ ਨੂੰ ਲੁੱਟਣ ਅਤੇ ਭ੍ਰਿਸ਼ਟਾਚਾਰ ਕਰਨ ਦੀਆਂ ਯੋਜਨਾਵਾਂ ਬਣਾਈਆਂ। ਕਾਂਗਰਸ ਨੇ ਤੇਜਸ ਲੜਾਕੂ ਜਹਾਜ਼ ਦੇ ਪ੍ਰਾਜੈਕਟ ਨੂੰ ਸਾਲਾਂ ਤੱਕ ਰੋਕ ਦਿੱਤਾ ਸੀ, ਫੌਜ ਦੇ ਆਧੁਨਿਕੀਕਰਨ ਲਈ ਜ਼ਰੂਰੀ ਬਦਲਾਅ ਨਹੀਂ ਹੋਣ ਦਿੱਤੇ ਅਤੇ ਵਨ ਰੈਂਕ, ਵਨ ਪੈਨਸ਼ਨ ਨੂੰ 40 ਸਾਲਾਂ ਤੱਕ ਰੋਕੀ ਰੱਖਿਆ।
ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ 2014 'ਚ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸਾਬਕਾ ਸੈਨਿਕਾਂ ਦੀ ਰੈਲੀ 'ਚ ਵਨ ਰੈਂਕ, ਵਨ ਪੈਨਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਸੀ, ਜਿਸ ਕਾਰਨ ਕਾਂਗਰਸ ਘਬਰਾ ਗਈ ਅਤੇ ਜਲਦਬਾਜ਼ੀ 'ਚ ਵਨ ਰੈਂਕ ਲਈ ਸਿਰਫ 500 ਕਰੋੜ ਰੁਪਏ ਅਲਾਟ ਕੀਤੇ। ਵਨ ਪੈਨਸ਼ਨ ਲਾਗੂ ਕਰਨ ਦਾ ਡਰਾਮਾ ਰਚਿਆ ਗਿਆ ਸੀ ਪਰ ਮੋਦੀ ਨੇ ਵਨ ਰੈਂਕ, ਵਨ ਪੈਨਸ਼ਨ ਦੇ ਤਹਿਤ ਸਾਬਕਾ ਫੌਜੀਆਂ ਦੇ ਖਾਤਿਆਂ ਵਿਚ 1.25 ਲੱਖ ਕਰੋੜ ਰੁਪਏ ਜਮ੍ਹਾ ਕਰਵਾ ਕੇ ਵਨ ਰੈਂਕ, ਵਨ ਪੈਨਸ਼ਨ ਲਾਗੂ ਕਰ ਦਿੱਤੀ ਹੈ।
ਮੋਦੀ ਦਾ ਟੀਚਾ ਭਾਰਤ ਦੀਆਂ ਫੌਜਾਂ ਨੂੰ ਸਭ ਤੋਂ ਆਧੁਨਿਕ, ਸਮਰੱਥ ਅਤੇ ਆਤਮ-ਨਿਰਭਰ ਬਣਾਉਣਾ ਹੈ, ਪਰ ਮੋਦੀ ਦੀ ਇਹ ਮੁਹਿੰਮ ਇੰਡੀ ਗਠਜੋੜ ਦੀਆਂ ਕਾਲੀਆਂ ਕਮਾਈਆਂ ਦੇ ਰਾਹ ਬੰਦ ਕਰ ਦਿੰਦੀ ਹੈ, ਇਸ ਲਈ ਇਹ ਲੋਕ ਆਪਣਾ ਗੁੱਸਾ ਮੋਦੀ 'ਤੇ ਕੱਢਦੇ ਹਨ। ਫੌਜ ਸਿਰਫ 26 ਜਨਵਰੀ ਦੀ ਪਰੇਡ ਲਈ ਨਹੀਂ ਸਗੋਂ ਜੰਗ ਲਈ, ਦੁਸ਼ਮਣ ਨੂੰ ਹਰਾਉਣ ਅਤੇ ਭਾਰਤ ਮਾਤਾ ਦੀ ਰੱਖਿਆ ਲਈ ਤਿਆਰ ਹੈ, ਪਰ ਕਾਂਗਰਸ ਨੇ ਫੌਜ ਨੂੰ ਸਿਆਸੀ ਹਥਿਆਰ ਬਣਾ ਦਿੱਤਾ ਹੈ ਅਤੇ ਇਸ ਤੋਂ ਵੱਡਾ ਪਾਪ ਕੋਈ ਨਹੀਂ ਕਰ ਸਕਦਾ।
ਇੰਡੀ ਗਠਜੋੜ ਦੇ ਲੋਕਾਂ ਨੂੰ ਮੋਦੀ ਨੂੰ ਚੁੱਪ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਜਿਸ ਦਿਨ ਵੀ ਮੋਦੀ ਆਪਣਾ ਮੂੰਹ ਖੋਲ੍ਹੇਗਾ, ਉਹ ਇੰਡੀ ਗਠਜੋੜ ਦੇ ਨੇਤਾਵਾਂ ਦੀਆਂ ਸੱਤ ਪੀੜ੍ਹੀਆਂ ਦੇ ਗੁਨਾਹਾਂ ਨੂੰ ਜਨਤਾ ਦੇ ਸਾਹਮਣੇ ਨੰਗਾ ਕਰ ਦੇਵੇਗਾ। ਤੁਸੀਂ ਮੋਦੀ ਨੂੰ ਜਿੰਨੀ ਮਰਜ਼ੀ ਗਾਲ੍ਹਾਂ ਕੱਢੋ, ਪਰ ਮੋਦੀ ਦੇਸ਼ ਦੀ ਫ਼ੌਜ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ।
ਸ਼੍ਰੀ ਮੋਦੀ ਨੇ ਕਿਹਾ ਕਿ ਗਰੀਬ ਦਾ ਇਹ ਪੁੱਤਰ ਹਰ ਗਰੀਬ, ਦਲਿਤ ਅਤੇ ਪਿਛੜੇ ਵਿਅਕਤੀ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਦੇਣਾ ਚਾਹੁੰਦਾ ਹੈ। ਅਗਲੇ ਪੰਜ ਸਾਲ ਕਿਸਾਨਾਂ ਦੀ ਭਲਾਈ, ਗਰੀਬਾਂ ਨੂੰ ਗ਼ਰੀਬੀ ਤੋਂ ਬਾਹਰ ਲਿਆਉਣ, ਨੌਜਵਾਨਾਂ ਨੂੰ ਨਵੀਂ ਤਾਕਤ ਦੇਣ ਅਤੇ ਨਾਰੀ ਸ਼ਕਤੀ ਦੀ ਭਾਗੀਦਾਰੀ ਵਧਾਉਣ ਲਈ ਵਧੀਆ ਸਮਾਂ ਹੋਣ ਵਾਲਾ ਹੈ, ਇਸ ਲਈ ਹੁਣ 400 ਨੂੰ ਪਾਰ ਕਰਨ ਦਾ ਆਖਰੀ ਕੰਮ ਵੋਟਰਾਂ ਦੇ ਹੱਥ ਹੈ। ਸਤਿਕਾਰਯੋਗ ਸ਼੍ਰੀ ਮੋਦੀ ਜੀ ਨੇ ਇਕੱਠ ਨੂੰ ਅਪੀਲ ਕੀਤੀ ਕਿ ਉਹ ਸਥਾਨਕ ਉਮੀਦਵਾਰਾਂ ਨੂੰ ਜਿਤਾਉਣ, ਭਾਜਪਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਅਤੇ ਦੇਸ਼ ’ਚ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਬਣਾਉਣ
*******