ਗਰਮੀ ਜ਼ਿਆਦਾ ਪੈ ਰਹੀ ਹੈ ਬਚਾਓ ਕਰੋ ਪਰ ਵੋਟ ਪਾਉਣ ਜ਼ਰੂਰ ਜਾਓ :ਸ਼ੋਸ਼ਲ ਵੈਲਫੇਅਰ ਸੋਸਾਇਟੀ ਰਜਿ
ਜੀ ਐਸ ਪੰਨੂ
ਪਟਿਆਲਾ,31 ਮਈ, 2024: ਅੱਜ ਕਲ ਲੋਕ ਸਭਾ ਲਈ ਵੋਟਾਂ ਪੈਣ ਦਾ ਕੰਮ ਚਲ ਰਿਹਾ ਹੈ। ਸੰਵਿਧਾਨ ਰਾਹੀਂ ਭਾਰਤ ਦੇ ਨਾਗਰਿਕਾਂ ਜ਼ੋ 18 ਸਾਲ ਦੇ ਹੋ ਚੁੱਕੇ ਹਨ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਆਪਣੇ ਵੋਟ ਦਾ ਇਸਤੇਮਾਲ ਜਰੂਰ ਕਰੋ। 1 ਜੂਨ 2024 ਨੂੰ ਲੋਕ ਸਭਾ ਲਈ ਵੋਟਾਂ ਪੈਣਗੀਆਂ। ਹਰੇਕ ਨਾਗਰਿਕ ਆਪਣਾ ਫਰਜ ਨਿਭਾਵੇ ਅਤੇ ਵੋਟ ਜਰੂਰ ਪਾਵੇ। ਇਹ ਲੋਕਤੰਤਰ ਲਈ ਜਰੂਰੀ ਹੈ। ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਰਜਿ: ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਵੋਟ ਜਰੂਰ ਪਾਉਣ। ਬਿਨਾਂ ਸਵਾਰਥ ਅਤੇ ਲਾਲਚ ਤੋਂ। ਵੋਟ ਦਾ ਜੇ ਸਾਨੂੰ ਅਧਿਕਾਰ ਮਿਲਿਆ ਹੈ ਤਾਂ ਅਸੀਂ ਆਪਣਾ ਫਰਜ਼ ਵੀ ਨਿਭਾਈਏ। ਇਹ ਵਿਚਾਰ ਵਿਜੈ ਕੁਮਾਰ ਗੋਇਲ ਪ੍ਰਧਾਨ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਨੇ ਪੇਸ਼ ਕੀਤੇ। ਇਸ ਅਵਸਰ ਤੇ ਸ੍ਰ. ਰੁਪਿੰਦਰ ਸਿੰਘ ਨੋਡਲ ਅਫਸਰ ਸਵੀਪ 115 ਪਟਿਆਲਾ ਵੀ ਹਾਜਰ ਸਨ। ਗਰਮੀ ਜਿਆਦਾ ਪੈ ਰਹੀ ਹੈ ਬਚਾਓ ਕਰੋ।