ਫਰੀਦਕੋਟ ਤੋਂ ਲੋਕ ਸਭਾ ਚੋਣਾਂ ਲੜ ਰਹੀਆਂ ਚਾਰੇ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਬਾਬੇ ਸ਼ਿਆਮ ਦਾ ਅਸ਼ੀਰਵਾਦ ਪ੍ਰਾਪਤ ਕੀਤਾ
ਦੀਪਕ ਗਰਗ
ਕੋਟਕਪੂਰਾ 30 ਮਈ 2024 - ਫਰੀਦਕੋਟ ਤੋਂ ਲੋਕ ਸਭਾ ਚੋਣਾਂ ਲੜ ਰਹੀਆਂ ਚਾਰੇ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਇੱਕੋ ਮੰਚ 'ਤੇ ਨਜ਼ਰ ਆਏ ਅਤੇ ਅਜਿਹਾ ਚਮਤਕਾਰ ਬਾਬਾ ਸ਼ਿਆਮ ਦੇ ਦਰਬਾਰ 'ਚ ਹੀ ਹੁੰਦਾ ਹੈ। ਜੀ ਹਾਂ, ਬੁੱਧਵਾਰ ਸ਼ਾਮ ਨੂੰ ਸ਼੍ਰੀ ਸ਼ਿਆਮ ਯੂਵਾ ਵੈਲਫੇਅਰ ਸੁਸਾਇਟੀ ਦੀ ਤਰਫੋਂ ਕੋਟਕਪੂਰਾ ਦੀ ਪੁਰਾਣੀ ਦਾਣਾਮੰਡੀ ਵਿੱਚ ਬਾਬਾ ਸ਼ਿਆਮ ਦਾ ਦਰਬਾਰ ਸਜਾਇਆ ਗਿਆ। ਇਸ ਮੌਕੇ ਭਜਨ ਸਮਰਾਟ ਕਨ੍ਹਈਆ ਮਿੱਤਲ ਦਾ ਭਜਨ ਗਾ ਰਿਹਾ ਸੀ ਕਿ ਕ੍ਰਮਵਾਰ ਕਾਂਗਰਸੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ, ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ, ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵੀ ਬਾਬਾ ਸ਼ਿਆਮ ਦਾ ਅਸ਼ੀਰਵਾਦ ਲੈਣ ਪਹੁੰਚੇ। ਇਸ ਦੌਰਾਨ ਚਾਰੇ ਉਮੀਦਵਾਰ ਲਗਭਗ 45 ਮਿੰਟ ਤੱਕ ਇੱਕਠੇ ਬੈਠਕੇ ਸ਼ਿਆਮ ਬਾਬੇ ਦੇ ਭਜਨ ਸੁਣਦੇ ਰਹੇ। ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨਕੋਦਰ ਦੇ ਇਕ ਡੇਰੇ ਦੇ ਗੱਦੀਨਸ਼ੀਨ ਹਨ। ਜਿਸਦੇ ਚਲਦੇ ਕਾਂਗਰਸੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਬੇਹਦ ਨਿਮਰਤਾ ਨਾਲ ਹੰਸ ਰਾਜ ਹੰਸ ਨੂੰ ਸਿਜਦਾ ਕਰਦੇ ਵੀ ਨਜ਼ਰ ਆਏ।
ਇਨ੍ਹਾਂ ਚਾਰੇ ਉਮੀਦਵਾਰਾਂ ਤੋਂ ਬਿਨਾਂ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ, ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ, ਯੂਵਾ ਅਕਾਲੀ ਆਗੂ ਐਡਵੋਕੇਟ ਅਨੁਪ੍ਰਤਾਪ ਸਿੰਘ ਬਰਾੜ, ਬੀਜੇਪੀ ਜਿਲ੍ਹਾ ਪ੍ਰਧਾਨ ਗੌਰਵ ਕੱਕੜ , ਬੀਜੇਪੀ ਦੀ ਸੀਨੀਅਰ ਆਗੂ ਸੁਨੀਤਾ ਗਰਗ, ਬੀਜੇਪੀ ਜਿਲਾ ਉਪਪ੍ਰਧਾਨ ਅਜੀਤ ਪ੍ਰਕਾਸ਼ ਸ਼ਰਮਾ, ਜਿਲ੍ਹਾ ਮਹਾਂਮੰਤਰੀ ਰਾਜਨ ਨਾਰੰਗ, ਹਰਿਆਣਾ ਦੇ ਟਰਾਂਸਪੋਰਟ ਮੰਤਰੀ, ਸ਼੍ਰੀ ਸ਼ਿਆਮ ਪ੍ਰੇਮ ਧਾਮ ਫਰੀਦਕੋਟ ਤੋਂ ਪ੍ਰਧਾਨ ਅਮਿਤ ਜੈਨ ਜੁਗਨੂੰ, ਜਨਰਲ ਸੱਕਤਰ ਰਾਹੁਲ ਬਾਂਸਲ, ਪੀ ਆਰ ਓ ਮੋਹਿਤ ਨਾਰੰਗ, ਸ਼੍ਰੀ ਬਾਲਾਜੀ ਸੰਕੀਰਤਨ ਮੰਡਲ ਤੋਂ ਗੋਪਾਲ ਬਾਟਾ, ਫਰੀਦਕੋਟ ਲੋਕਸਭਾ ਦੇ ਸਾਰੇ 9 ਵਿਧਾਨਸਭਾ ਹਲਕਿਆਂ ਤੋਂ ਵੀ ਸ਼ਿਆਮ ਪ੍ਰੇਮੀ ਹਾਜਰ ਹੋਏ।
ਸ਼ਿਆਮ ਪ੍ਰੇਮੀ ਹਰੀ ਸ਼ਿਆਮ ਸਿੰਗਲਾ ਨੇ ਕਿਹਾ ਕਿ ਬੇਸ਼ਕ ਦੁਨੀਆ ਦੇ ਸਭ ਤੋਂ ਵੱਡੇ ਜੱਜ ਖਾਟੂ ਵਾਲੇ ਸ਼ਿਆਮ ਬਾਬੇ ਦਾ ਫੈਸਲਾ 4 ਜੂਨ ਨੂੰ ਆਵੇਗਾ, ਪਰ ਇਨ੍ਹਾਂ ਚਾਰੇ ਉਮੀਦਵਾਰਾਂ ਦੀ ਖੁਸ਼ਕਿਸਮਤੀ ਹੈ ਕਿ ਇਨ੍ਹਾਂ ਚਾਰੇ ਉਮੀਦਵਾਰਾਂ ਨੂੰ ਖਾਟੂ ਵਾਲੇ ਸ਼ਿਆਮ ਬਾਬਾ ਦੇ ਦਰਬਾਰ ਚ' ਪਹੁੰਚਕੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ, ਕਿਉਂਕਿ ਖਾਟੂ ਵਾਲੇ ਸ਼ਿਆਮ ਬਾਬਾ ਹਾਰੇ ਕੇ ਸਹਾਰੇ ਹੈਂ। ਇਸ ਲਈ ਇਨ੍ਹਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਖੇਤਰ ਵਿੱਚ ਵੱਡੀ ਜਿੱਤ ਜ਼ਰੂਰ ਹਾਸਲ ਹੋਵੇਗੀ ਪਰ ਬਾਬੇ ਵਿੱਚ ਵਿਸ਼ਵਾਸ ਰੱਖਣਾ ਜ਼ਰੂਰੀ ਹੈ।
ਉਨ੍ਹਾਂ ਉਮੀਦ ਜਤਾਈ ਕਿ ਬਾਬਾ ਦੇ ਦਰਬਾਰ ਵਿੱਚ ਪਹੁੰਚੇ ਉਪਰੋਕਤ ਚਾਰੇ ਉਮੀਦਵਾਰ ਫਰੀਦਕੋਟ ਲੋਕ ਸਭਾ ਹਲਕੇ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ।
ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ "ਏਕ ਸ਼ਾਮ ਖਾਟੂ ਵਾਲੇ ਕੇ ਨਾਮ" ਬੈਨਰ ਨਾਲ ਕਰਵਾਏ ਗਏ ਇਸ ਜਗਰਾਤੇ ਦੌਰਾਨ ਮੁੱਖ ਭਜਨ ਗਾਇਕ ਕਨ੍ਹਈਆ ਮਿੱਤਲ ਚੰਡੀਗੜ੍ਹ ਅਤੇ ਭਜਨ ਪ੍ਰਵਾਹਿਕਾ ਤਮੰਨਾ ਸ਼ਰਮਾ ਕੋਟਕਪੂਰਾ ਦੀ ਤਰਫੋਂ ਭਜਨ ਪੇਸ਼ ਕੀਤੇ ਗਏ ਸਨ। ਅੰਤਮ ਭਜਨ ਜੋ ਰਾਮ ਕੋ ਲਾਏ ਹੈਂ ਹਮ ਉਨਕੋ ਲਾਏਂਗੇ ਤੋਂ ਠੀਕ ਪਹਿਲਾਂ ਕਨ੍ਹਈਆ ਮਿੱਤਲ ਅਤੇ ਹੰਸ ਰਾਜ ਹੰਸ ਦੀ ਜੁਗਲਬੰਦੀ ਵਾਲਾ ਭਜਨ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪ੍ਰੋਗਰਾਮ ਦੌਰਾਨ ਸ਼੍ਰੀ ਅਯੁੱਧਿਆ ਰਾਮ ਮੰਦਰ ਦੀ ਤਰਜ ਤੇ ਸਜਿਆ ਹੋਇਆ ਦਰਬਾਰ, ਛਪਣ ਭੋਗ ਅਤੇ ਅਲੌਕਿਕ ਸ਼ਿੰਗਾਰ ਆਕਰਸ਼ਣ ਦਾ ਕੇਂਦਰ ਬਣੇ ਰਹੇ।
ਮੰਚ ਸੰਚਾਲਨ ਰਿਸ਼ੀ ਦੇਸ਼ਰਾਜ ਸ਼ਰਮਾਂ ਨੇ ਕੀਤਾ।
ਇਸ ਮੌਕੇ ਹਾਜਰ ਹੋਏ ਹਰ ਮੁੱਖ ਮਹਿਮਾਨ ਨੂੰ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਦੇਕੇ ਸਨਮਾਨ ਕੀਤਾ ਗਿਆ।
ਇਸ ਦੋਰਾਨ ਸੀਨੀਅਰ ਕਾਂਗਰਸੀ ਆਗੂ ਅਜੇ ਪਾਲ ਸੰਧੂ ਦੇ ਪਰਿਵਾਰ ਵਲੋਂ ਠੰਡੇ ਦੁੱਧ ਅਤੇ ਪਾਣੀ ਦੀ ਸੇਵਾ ਨਿਭਾਈ ਗਈ। ਸ਼੍ਰੀ ਬਾਲਾਜੀ ਲੰਗਰ ਸੇਵਾ ਸਮਿਤੀ ਵੱਲੋਂ ਵੀ ਜਲ ਅਤੇ ਮਿੱਠੇ ਸ਼ਰਬਤ ਦੀ ਸੇਵਾ ਕੀਤੀ ਗਈ।
ਪ੍ਰੋਗਰਾਮ ਦੀ ਸਫਲਤਾ ਲਈ ਸ਼੍ਰੀ ਸ਼ਿਆਮ ਮੰਦਰ ਕੋਟਕਪੂਰਾ ਦੇ ਪ੍ਰਧਾਨ ਮੋਹਨ ਲਾਲ ਬਾਂਸਲ, ਸ਼ਿਆਮ ਪ੍ਰੇਮੀ ਹਰੀ ਸ਼ਿਆਮ ਸਿੰਗਲਾ ਤੋਂ ਅਲਾਵਾ ਮੁਕੇਸ਼ ਗਰਗ ਸ਼ਿਆਮ ਪ੍ਰੇਮੀ, ਸਚਿਨ ਸਿੰਗਲਾ ਪ੍ਰਧਾਨ, ਉਮੇਸ਼ ਧੀਰ ਚੇਅਰਮੈਨ, ਮੁਕੁਲ ਬਾਂਸਲ ਜਨਰਲ ਸਕੱਤਰ,ਕਰਨ ਸਿੰਗਲਾ ਖਜ਼ਾਨਚੀ, ਅਮਿਤ ਗੋਇਲ ਉਪ ਪ੍ਰਧਾਨ, ਰਾਜੇਸ਼ ਮਿੱਤਲ ਕਾਨੂੰਨੀ ਸਲਾਹਕਾਰ,
ਨੀਰਜ ਏਰੋਨ ਸਕੱਤਰ, ਮਹੇਸ਼ ਗਰਗ ਸਰਪ੍ਰਸਤ,ਵਾਸੂ ਗੋਇਲ ਮੈਂਬਰ, ਸਤੀਸ਼ ਸਿੰਗਲਾ ਡਿਪਟੀ ਚੇਅਰਮੈਨ, ਪ੍ਰਥਮ ਬਾਂਸਲ ਮੈਂਬਰ ਅਤੇ ਪ੍ਰਦੀਪ ਮਿੱਤਲ ਸ਼ਿਆਮ ਪ੍ਰੇਮੀ ਦਾ ਵਿਸ਼ੇਸ ਯੋਗਦਾਨ ਰਿਹਾ।