ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰੰਧਾਵਾ ਨੇ ਪਰਿਵਾਰ ਸਮੇਤ ਪਾਈ ਵੋਟ
ਰੋਹਿਤ ਗੁਪਤਾ
ਗੁਰਦਾਸਪੁਰ, 1 ਜੂਨ 2024 - ਲੋਕ ਸਭਾ ਹਲਕਾ ਗੁਰਦਾਸਪੁਰ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੂਰੇ ਪਰਿਵਾਰ ਨਾਲ ਆਪਣੇ ਪਿੰਡ ਧਾਰੋਵਾਲੀ ਵਿਚ ਵੋਟ ਪਾਉਣ ਪਹੁੰਚੇ। ਰੰਧਾਵਾ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਵਿੱਚ ਆਪਣੇ ਜੱਦੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਧਾਰੋਵਾਲੀ ਦੇ ਸਰਕਾਰੀ ਸਕੂਲ ਵਿੱਚ ਬਣੇ ਪੋਲਿੰਗ ਬੂਥ ਤੇ ਵੋਟ ਪਾਈ।
ਵੋਟ ਪਾਉਣ ਤੋਂ ਬਾਅਦ ਉਹਨਾਂ ਕਿਹਾ ਕਿ ਮੈਨੂੰ ਕੋਈ ਸਟਾਰ ਪ੍ਰਚਾਰਕ ਬੁਲਾ ਕੇ ਪ੍ਰਚਾਰ ਕਰਨ ਦੀ ਲੋੜ ਨਹੀਂ ਪਈ । ਮੈਂ ਆਪਣੇ ਵਿਸ਼ਵਾਸ ਪਾਤਰ ਸਥਾਨਕ ਆਗੂਆਂ ਦੇ ਸਿਰ ਤੇ ਹੀ ਆਪਣਾ ਚੌਣ ਪ੍ਰਚਾਰ ਕੀਤਾ ਹੈ। ਇਲਾਕੇ ਵਿੱਚ ਮੇਰੇ ਪਿਤਾ ਜੀ ਅਤੇ ਮੇਰੇ ਵੱਲੋਂ ਕੀਤੇ ਗਏ ਕੰਮ ਯਾਦ ਕਰਕੇ ਲੋਕ ਮੈਨੂੰ ਵੋਟ ਪਾ ਰਹੇ ਹਨ ਅਤੇ ਮੇਰੀ ਜਿੱਤ ਯਕੀਨੀ ਹੈ । ਨਾਲ ਹੀ ਉਹਨਾਂ ਕਿਹਾ ਕਿ ਪੂਰੇ ਭਾਰਤ ਵਿੱਚ ਕਾਂਗਰਸ ਨੂੰ ਲੋਕ ਖੁੱਲ ਕੇ ਵੋਟਾਂ ਪਾ ਰਹੇ ਹਨ। ਵੋਟਾ ਪੈਣ ਤੋਂ ਬਾਅਦ ਪ੍ਰਧਾਨ ਮੰਤਰੀ ਸੋਹਣੇ ਲੈ ਨਰਿੰਦਰ ਮੋਦੀ ਦੇ ਮਨ ਵਿੱਚ ਵੀ ਹਾਰ ਦਾ ਡਰ ਸਾਫ ਦਿਖਣ ਲੱਗ ਪਿਆ ਹੈ।
ਉਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੋਟਰਾ ਨੂੰ ਅਪੀਲ ਕੀਤੀ ਕਿ ਧਰਮ ਨਿਰਪੱਖ ਹੋ ਕੇ ਵੋਟ ਪੋਲ ਕੀਤੀ ਜਾਵੇ । ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੇਵੀਰ ਸਿੰਘ ਰੰਧਾਵਾ ਅਤੇ ਪਤਨੀ ਜਤਿੰਦਰ ਕੌਰ ਰੰਧਾਵਾ ਵੀ ਨਾਲ ਸਨ ।