ਬਜ਼ੁਰਗ ਵੀ ਨਹੀਂ ਰਹੇ ਪਿੱਛੇ, ਉਤਸਾਹ ਨਾਲ ਪੁੱਜੇ ਪੋਲਿੰਗ ਬੂਥਾਂ 'ਤੇ ਵੋਟ ਪਾਉਣ
- ਗਰਮੀ ਦੇ ਮੌਸਮ ਦੇ ਬਾਵਜੂਦ ਉਤਸਾਹ *ਚ ਨਜਰ ਨਹੀਂ ਆਈ ਕੋਈ ਕਮੀ
ਫਾਜ਼ਿਲਕਾ, 1 ਜੂਨ 2024 - ਜ਼ਿਲ੍ਹਾ ਚੋਣ ਅਫਸਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 1 ਜੂਨ ਨੂੰ ਜ਼ਿਲ੍ਹਾ ਫਾਜ਼ਿਲਕਾ ਅੰਦਰ ਬਜੁਰਗਾਂ ਵੱਲੋਂ ਵੀ ਭਾਰੀ ਉਤਸ਼ਾਹ ਨਾਲ ਪੋਲਿੰਗ ਬੂਥਾਂ *ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਜੁਰਗਾਂ ਅਤੇ ਵੋਟਰਾਂ ਲਈ ਹਰ ਤਰ੍ਹਾਂ ਨਾਲ ਪ੍ਰਬੰਧ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਲਈ ਪ੍ਰੇਰਣਾਸਰੋਤ ਬਣੇ ਬਜੁਰਗ ਕਿਸੇ ਪੱਖੋਂ ਵੀ ਪਿਛੇ ਨਹੀ ਰਹੇ। ਉਨਾਂ ਕਿਹਾ ਕਿ ਜਿਥੇ ਬਜੁਰਗਾਂ ਵੱਲੋਂ ਪਹਿਲ ਦੇ ਆਧਾਰ *ਤੇ ਪਹੁੰਚ ਕੇ ਨੌਜਵਾਨਾਂ ਨੂੰ ਮਜਬੂਤ ਲੋਕਤੰਤਰ ਬਣਾਉਣ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਵੋਟ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਜੁਰਗਾਂ ਲਈ ਖਾਸ ਪ੍ਰਬੰਧ ਕਰਦਿਆਂ ਉਨ੍ਹਾਂ ਦਾ ਭੰਗੜੇ ਟੀਮ ਵੱਲੋਂ ਸਵਾਗਤ ਕੀਤਾ ਅਤੇ ਭੰਗੜਾ ਕਰਦੇ ਹੋਏ ਅੰਦਰ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਬਜੁਰਗਾਂ ਅੰਦਰ ਭੰਗੜਾ ਕਰਦੇ ਹੋਏ ਟੀਮ ਨੇ ਪੂਰਾ ਜੋਸ਼ ਭਰਿਆ ਜਿਸ ਕਰਕੇ ਬਜੁਰਗ ਖੁਦ ਭੰਗੜਾ ਪਾਉਣ ਨੂੰ ਮਜਬੂਰ ਹੋ ਗਏ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗਰਮੀ ਦੇ ਬਾਵਜੂਦ ਬਜੁਰਗ ਕਾਫੀ ਗਿਣਤੀ ਵਿਚ ਹੁੰਮ—ਹੁੰਮਾ ਕੇ ਵੋਟ ਪਾਉਣ ਲਈ ਪਹੁੰਚੇ।ਜ਼ਿਲ੍ਹਾ ਚੋਣ ਅਫਸਰ ਨੇ ਬਜੁਰਗਾਂ ਲਈ ਕੀਤੇ ਗਏ ਪ੍ਰਬੰਧਾਂ ਦੇ ਸਦਕਾ ਸਵੀਪ ਟੀਮ ਅਤੇ ਪੋਲਿੰਗ ਬੂਥਾਂ *ਤੇ ਤਾਇਨਾਤ ਚੋਣ ਅਮਲੇ ਦੀ ਵੀ ਖੁਬ ਪ੍ਰਸ਼ੰਸਾ ਕੀਤੀ।
ਇਸ ਮੌਕੇ ਵੋਟ ਪਾਉਣ ਆਉਣ ਵਾਲੇ ਬਜੁਰਗਾਂ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ *ਤੇ ਪੀਣ ਲਈ ਪਾਣੀ ਦਾ ਪ੍ਰਬੰਧ, ਵਹੀਲ ਚੇਅਰ, ਛਬੀਲ ਆਦਿ ਹਰੇਕ ਤਰ੍ਹਾਂ ਨਾਲ ਲੋੜੀਂਣੇ ਪ੍ਰਬੰਧ ਕੀਤੇ ਗਏ ਹਨ ਜਿਸ ਕਰਕੇ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀ ਆਈ।
ਇਸ ਮੌਕੇ ਸਵੀਪ ਟੀਮ ਦੇ ਸਹਾਇਕ ਰਾਜਿੰਦਰ ਵਿਖੋਣਾ ਵਿਸ਼ੇਸ਼ ਤੌਰ *ਤੇ ਮੌਜੂਦ ਸਨ।