ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਪਰਿਵਾਰ ਸਮੇਤ ਪਾਈ ਵੋਟ
ਗੁਰਪ੍ਰੀਤ ਸਿੰਘ
- ਅੰਮ੍ਰਿਤਸਰ ਦੇ ਲੋਕਾਂ ਨੂੰ ਹੈ ਅਪੀਲ ਦਿਲ ਤੇ ਦਿਮਾਗ ਦੀ ਸੁਣੋ ਤੇ ਵੋਟ ਦਾ ਸਹੀ ਇਸਤੇਮਾਲ ਕਰੋ - ਅਨਿਲ ਜੋਸ਼ੀ
ਅੰਮ੍ਰਿਤਸਰ, 1 ਜੂਨ 2024 - ਲੋਕ ਸਭਾ ਚੋਣਾਂ ਦੇ ਵਿੱਚ ਹਮੇਸ਼ਾ ਹੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇਕੱਠੇ ਮਿਲ ਕੇ ਚੋਣ ਲੜਦੀ ਰਹੀ ਹੈ ਲੇਕਿਨ ਇਸ ਵਾਰ ਪਹਿਲੀ ਵਾਰ ਹੋ ਰਿਹਾ ਹੈ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਅਲੱਗ ਅਲੱਗ ਆਪਣੀ ਚੋਣ ਲੜ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਤੋਂ ਤਰਨਜੀਤ ਸਿੰਘ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਨਿਲ ਜੋਸ਼ੀ ਜੋ ਕਿ ਪੰਜਾਬ ਦੇ ਕੈਬਨਟ ਮੰਤਰੀ ਰਹਿ ਚੁੱਕੇ ਹਨ ਅਤੇ ਉਹਨਾਂ ਕੋਲੋਂ ਲੋਕਲ ਬੋਡੀ ਮਿਨਿਸਟਰ ਦਾ ਵਿਭਾਗ ਸੀ ਉਹਨਾਂ ਵੱਲੋਂ ਅੱਜ ਆਪਣੇ ਵੋਟ ਦਾ ਇਸਤੇਮਾਲ ਕੀਤਾ ਗਿਆ ਅਤੇ ਲੋਕਾਂ ਨੂੰ ਵੀ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ ਲੋਕ ਸਭਾ ਚੋਣਾਂ 2024 ਦੀ ਅੱਜ ਪੰਜਾਬ ਚ ੜ ਦੀ ਵੋਟਿੰਗ ਸ਼ੁਰੂ ਹੋਈ ਤੇ ਅਕਾਲੀ ਦਲ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਆਪਣੇ ਪਰਿਵਾਰ ਸਮੇਤ ਮੈਡੀਕਲ ਕਾਲਜ ਪੋਲਿੰਗ ਬੂਥ ਤੇ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਕੋਈ ਵਿਅਕਤੀ ਆਪਣੇ ਦਿਲ ਤੇ ਦਿਮਾਗ ਦੀ ਸੁਣ ਕੇ ਵੋਟ ਕਰੇ ਅਤੇ ਆਪਣੀ ਵੋਟ ਦਾ ਇਸਤੇਮਾਲ ਲੋਕ ਜਰੂਰ ਕਰਨ।
ਇੱਥੇ ਦੱਸਣ ਯੋਗ ਹੈ ਕੀ ਅਨਿਲ ਜੋਸ਼ੀ ਵੱਲੋਂ 2017 ਅਤੇ 2022 ਦੇ ਵਿੱਚ ਚੁਣਾਵ ਦੇ ਦੌਰਾਨ ਆਪਣੀ ਕਰਾਰੀ ਸ਼ਿਕਤ ਹਾਸਲ ਕੀਤੀ ਗਈ ਸੀ ਅਤੇ ਇਸ ਵਾਰ ਉਹਨਾਂ ਵੱਲੋਂ ਵਿਕਾਸ ਪੁਰਸ ਦੇ ਨਾਂ ਤੇ ਆਪਣੀ ਸਾਰੀ ਚੋਣ ਪ੍ਰਕਿਰਿਆ ਚਲਾਈ ਗਈ ਸੀ ਹੁਣ ਵੇਖਣਾ ਹੋਵੇਗਾ ਕਿ ਅਨਿਲ ਜੋਸ਼ੀ ਨੂੰ ਲੋਕ ਵਿਕਾਸ ਪੁਰਸ਼ ਦੇ ਨਾਂ ਤੇ ਵੋਟ ਪਾਉਂਦੇ ਹਨ ਜਾਂ ਇੱਕ ਵਾਰ ਫਿਰ ਤੋਂ ਅਨਿਲ ਜੋਸ਼ੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਅੰਮ੍ਰਿਤਸਰ ਹਮੇਸ਼ਾ ਹੀ ਲੋਕ ਸਭਾ ਸੀਟ ਨੂੰ ਲੈ ਕੇ ਸਿੱਖ ਉਮੀਦਵਾਰ ਦੀ ਹੀ ਚੈਨ ਕਰਦਾ ਰਿਹਾ ਹੈ ਅਤੇ ਇਸ ਵਾਰ ਅਕਾਲੀ ਦਲ ਵੱਲੋਂ ਇੱਕ ਹਿੰਦੂ ਚਿਹਰੇ ਨੂੰ ਮੈਦਾਨ ਚ ਲਾ ਕੇ ਹਿੰਦੂ ਸਿੱਖ ਏਕਤਾ ਦਾ ਵੀ ਖੂਬ ਨਾਰਾ ਦਿੱਤਾ ਗਿਆ ਹੁਣ ਵੇਖਣਾ ਹੋਵੇਗਾ ਕਿ ਅਨਿਲ ਜੋਸ਼ੀ ਵੱਲੋਂ ਕੀਤੇ ਗਏ ਦਾਅਵੇ ਕਿੰਨੇ ਕੁ ਠੀਕ ਨਿਕਲਦੇ ਹਨ ਅਤੇ ਅਨਿਲ ਜੋਸ਼ੀ ਆਪਣੀ ਹਾਰ ਦੀ ਹੈਟਰਿਕ ਨੂੰ ਤੋੜ ਪਾਉਂਦੇ ਹਨ ਜਾਂ ਨਹੀਂ ਇਹ ਤਾਂ ਚਾਰ ਜੂਨ ਵਾਲੇ ਦਿਨ ਹੀ ਪਤਾ ਲੱਗ ਪਵੇਗਾ ਲੇਕਿਨ ਅਨਿਲ ਜੋਸ਼ੀ ਵੱਲੋਂ ਸਾਰੇ ਵਰਕਰਾਂ ਨੂੰ ਬਾਹਰ ਨਿਕਲ ਕੇ ਵੋਟ ਪਾਉਣ ਲਈ ਅਪੀਲ ਵੀ ਕੀਤੀ ਜਾ ਰਹੀ ਹੈ।