MLA ਲਖਵੀਰ ਰਾਏ ਨੇ ਪੂਰਨ ਅਮਨ ਤੇ ਸ਼ਾਂਤੀ ਨਾਲ ਮਤਦਾਨ ਲਈ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ
- ਕਿਹਾ ਕਿ ਸ਼ਾਂਤੀ ਤੇ ਭਾਈਚਾਰਕ ਸਾਂਝ ਹੀ ਤਰੱਕੀ ਦਾ ਅਸਲ ਰਾਹ ਹੈ।
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 1 ਜੂਨ 2024 - ਫਤਹਿਗੜ੍ਹ ਸਾਹਿਬ ਹਲਕੇ ਤੋਂ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਅੱਜ ਵੋਟਿੰਗ ਵੇਲੇ ਪੂਰਨ ਅਮਨ ਤੇ ਸ਼ਾਂਤੀ ਨਾਲ ਮਤਦਾਨ ਲਈ ਸਮੂੰਹ ਵੋਟਰਾਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਸ਼ਾਂਤੀ ਤੇ ਭਾਈਚਾਰਕ ਸਾਂਝ ਹੀ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਦੀ ਤਰੱਕੀ ਦਾ ਅਸਲ ਆਧਾਰ ਤੇ ਰਾਹ ਹੈ।
ਅੱਜ ਸ਼ਾਮ ਵੋਟਿੰਗ ਦਾ ਸਮਾਂ ਸਮਾਪਤ ਹੋਣ ਮਗਰੋਂ ਜਾਰੀ ਕੀਤੇ ਇਕ ਬਿਆਨ ਵਿਚ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਤੇ ਸੰਤੁਸ਼ਟੀ ਹੈ। ਕਿ ਸਮੁੱਚੇ ਫਤਹਿਗੜ੍ਹ ਸਾਹਿਬ ਤੋ ਹਲਕੇ ਵਿਚ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਵੋਟਾਂ ਪਾਉਣ ਦਾ ਪੂਰਨ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ ਹੈ ਤੇ ਕਿਤੇ ਵੀ ਕੋਈ ਵੀ ਮੰਦਭਾਗੀ ਘਟਨਾ ਨਹੀਂ ਵਾਪਰੀ।
ਉਹਨਾਂ ਕਿਹਾ ਕਿ ਜਿਸ ਤਰੀਕੇ ਅੱਜ ਵੋਟਾਂ ਵੇਲੇ ਸਮੂਹ ਵੋਟਰਾਂ ਨੇ ਪੂਰਨ ਸ਼ਾਂਤੀ, ਆਪਸੀ ਭਾਈਚਾਰਕ ਸਾਂਝ, ਹਾਂ ਪੱਖੀ ਰਵੱਈਏ ਤੇ ਉਤਸ਼ਾਹ ਨਾਲ ਵੋਟਾਂ ਪਾਈਆਂ। ਉਹ ਸਮੁੱਚੇ ਹਲਕੇ ਹੀ ਨਹੀਂ ਬਲਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਉਹਨਾਂ ਆਪ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਵੇਖਿਆ ਹੈ। ਕਿ ਵੱਖ-ਵੱਖ ਪਾਰਟੀਆਂ ਦੇ ਸਾਂਝੇ ਬੂਥ ਵੀ ਪਿੰਡਾਂ ਵਿਚ ਲੱਗੇ ਸਨ। ਜੋ ਬਹੁਤ ਹੀ ਚੰਗਾ ਫੈਸਲਾ ਹੈ। ਉਹਨਾਂ ਕਿਹਾ ਕਿ ਰਾਜਨੀਤੀ ਸੋਚ ਦੇ ਵੱਖਰੇਵੇਂ ਤਾਂ ਹੋ ਸਕਦੇ ਹਨ। ਪਰ ਭਾਈਚਾਰਕ ਸਾਂਝ ਦੇ ਵੱਖਰੇਵੇਂ ਕਦੇ ਵੀ ਨਹੀਂ ਹੋਣੇ ਚਾਹੀਦੇ। ਉਹਨਾਂ ਕਿਹਾ ਕਿ ਉਹ ਸਮੂਹ ਵੋਟਰਾਂ ਤੇ ਲੋਕਾਂ ਦੇ ਧੰਨਵਾਦੀ ਹਨ।ਕਿ ਵੋਟਾਂ ਪੈਣ ਦਾ ਕੰਮ ਪੂਰਨ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ।