ਸ਼ਾਮ 5 ਵਜੇ ਤੱਕ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਹੋਈ 58.46 ਫੀਸਦੀ ਵੋਟ ਪੋਲ
ਰੋਹਿਤ ਗੁਪਤਾ
ਗੁਰਦਾਸਪੁਰ 1 ਜੂਨ 2024 - ਬਾਬੂਸ਼ਾਹੀ ਵੱਲੋਂ ਲੰਗਾਇਆ ਗਿਆ ਅੰਦਾਜਾ ਸਟੀਕ ਸਾਬਤ ਹੋ ਰਿਹਾ ਹੈ। ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਸ਼ਾਮ ਪੰਜ ਵਜੇ ਤੱਕ 58.46 ਫੀਸਦੀ ਵੋਟ ਪੋਲ ਹੋ ਚੁੱਕੀ ਸੀ। ਬਾਬੂਸ਼ਾਹੀ ਡਾਟ ਕਾਮ ਨੇ ਸਵੇਰੇ ਦੇ ਰੁਝਾਨ ਨੂੰ ਦੇਖਦਿਆਂ ਸੰਭਾਵਨਾ ਵਿਅਕਤ ਕੀਤੀ ਸੀ ਕਿ ਗੁਰਦਾਸਪੁਰ ਵਿੱਚ 60 ਤੋਂ 65 ਫੀਸਦੀ ਦੇ ਵਿਚਕਾਰ ਵੋਟ ਪੋਲ ਹੋਣ ਦੀ ਉਮੀਦ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਸ਼ਾਮ 5 ਵਜੇ ਤੱਕ ਸਭ ਤੋਂ ਵੱਧ 63.8 % ਵੋਟ ਪਠਾਨਕੋਟ ਹਲਕੇ ਵਿੱਚ ਪੋਲ ਹੋਈ ਹੈ ਜਦਕਿ ਸੁਜਾਨਪੁਰ ਵਿੱਚ 63 % ਅਤੇ ਭੋਆ ਹਲਕੇ ਵਿੱਚ 61. 27 ਫੀਸਦੀ ਵੋਟ ਪੋਲ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਸਭ ਤੋਂ ਘੱਟ ਵੋਟ ਪੋਲ ਹੋਏ ਹਨ ਜੋ 5 ਵਜੇ ਤੱਕ 49.34 ਫੀਸਦੀ ਸਨ। ਦੀਨਾ ਨਗਰ ਵਿੱਚ 58.35 ਫੀਸਦੀ, ਕਾਦੀਆਂ ਵਿੱਚ 57.13 ਫੀਸਦੀ ,ਬਟਾਲਾ ਵਿੱਚ 52.84 ਫੀਸਦੀ, ਫਤਿਹਗੜ੍ਹ ਚੂੜੀਆਂ ਵਿੱਚ 60.1 ਫੀਸਦੀ ਅਤੇ ਡੇਰਾ ਬਾਬਾ ਨਾਨਕ ਵਿੱਚ ਸ਼ਾਮ 5 ਵਜੇ ਤੱਕ 60.3 ਫੀਸਦੀ ਵੋਟ ਪੋਲ ਹੋਏ ਸਨ।