ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੇ 'ਵਿਕਸਿਤ ਅੰਮ੍ਰਿਤਸਰ ਇਨੀਸ਼ੀਏਟਿਵ' ਸਕੀਮ ਦਾ ਵੱਧ ਤੋਂ ਵੱਧ ਲਈ ਕਿਹਾ ਲਾਭ ਲੈਣ
ਐੱਮ ਪੀ ਬਣ ਕੇ ਗੁਰੂ ਨਗਰੀ ਦਾ ਨੁਹਾਰ ਬਦਲਣ ਦੀ ਸਮਰੱਥਾ ਕੇਵਲ ਸੰਧੂ ਸਮੁੰਦਰੀ ਕੋਲ - ਗੁਰਸ਼ਰਨ ਸਿੰਘ ਹੋਲੀ ਸਿਟੀ
ਅੰਮ੍ਰਿਤਸਰ 6 ਮਈ 2024- ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸਵੈ ਰੁਜ਼ਗਾਰ ਲਈ 830 ਕਰੋੜ ਰੁਪਏ ਵਾਲੀ 'ਵਿਕਸਿਤ ਅੰਮ੍ਰਿਤਸਰ ਇਨੀਸ਼ੀਏਟਿਵ' ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ ਹੈ। ਸੰਧੂ ਸਮੁੰਦਰੀ ਅੱਜ ਗੁਰਸ਼ਰਨ ਸਿੰਘ ਹੋਲੀ ਸਿਟੀ ਦੀ ਅਗਵਾਈ ’ਚ ਉਨ੍ਹਾਂ ਨੂੰ ਸਮਰਥਨ ਦੇਣ ਆਏ ਨੌਜਵਾਨਾਂ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਮਰੀਕਨ ਭਾਰਤੀ ਪ੍ਰਵਾਸੀ ਭਾਈਚਾਰੇ ਵੱਲੋਂ ਅੰਮ੍ਰਿਤਸਰ ਵਿਚ ਨੌਜਵਾਨ ਅਤੇ ਇਸਤਰੀਆਂ ਨੂੰ ਸਵੈ ਰੁਜ਼ਗਾਰ ਲਈ ਸਟਾਰਟਅੱਪ ਸ਼ੁਰੂ ਕਰਨ ’ਚ ਮਦਦ ਦੇਣ ਲਈ 100 ਮਿਲੀਅਨ ਅਮਰੀਕੀ ਡਾਲਰ, ਜੋ ਕਿ ਲਗਭਗ 830 ਕਰੋੜ ਰੁਪਏ ਹਨ, ਇਕੱਠੇ ਕੀਤੇ ਹਨ। ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਅੰਮ੍ਰਿਤਸਰ ਵਿੱਚ ਸਟਾਰਟਅੱਪ ਅਤੇ ਵਿਕਾਸ-ਮੁਖੀ ਉੱਦਮੀਆਂ ਲਈ ਸੈਰ ਸਪਾਟਾ,ਸਿਹਤ, ਖੇਤੀਬਾੜੀ, ਉਦਯੋਗ, ਵਣਜ, ਹੁਨਰ ਵਿਕਾਸ, ਸਿੱਖਿਆ, ਸੂਚਨਾ ਤਕਨਾਲੋਜੀ ਅਤੇ ਰਿਹਾਇਸ਼ ਲਈ ਫ਼ੰਡ ਮੁਹੱਈਆ ਕਰਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਔਰਤਾਂ ਅਤੇ ਨੌਜਵਾਨ ਉੱਦਮੀ ਸੁਸਾਇਟੀ ਬਣਾ ਕੇ ਆਮਦਨ. ਵਧਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਅਮਰੀਕਨ ਕੌਂਸਲੇਟ ਲਿਆਂਦਾ ਜਾਵੇਗਾ ਅਤੇ ਵੀਐਫਐਸ ਸੈਂਟਰ ਖੋਲ੍ਹਣ ਤੋਂ ਇਲਾਵਾ ਨੌਜਵਾਨਾਂ ਨੂੰ ਬਹੁਰਾਸ਼ਟਰੀ ਕੰਪਨੀਆਂ ਵਿੱਚ ਨੌਕਰੀਆਂ ਦੇ ਯੋਗ ਬਣਾਉਣ ਲਈ ਸਿਖਲਾਈ ਦੇਣ ਵਰਗੇ ਕਈ ਕੰਮ ਪ੍ਰਗਤੀ ’ਚ ਹਨ। ਸੰਧੂ ਸਮੁੰਦਰੀ ਨੇ ਕਿਹਾ ਕਿ ਅੰਮ੍ਰਿਤਸਰ ਲਈ ਕਈ ਵਿਕਾਸ ਯੋਜਨਾਵਾਂ ਦਾ ਖ਼ਾਕਾ ਤਿਆਰ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆ ਕੇ ਗੁਰੂ ਦੀ ਨਗਰੀ ਨੂੰ ਮੁੜ ਉਸੇ ਥਾਂ 'ਤੇ ਲਿਆਂਦਾ ਜਾਵੇਗਾ ਜਿੱਥੇ ਪਹਿਲਾਂ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਸ ਸ਼ਹਿਰ ਵਿੱਚ ਹਰ ਰੋਜ਼ ਦੋ ਤੋਂ ਢਾਈ ਲੱਖ ਤੋਂ ਵੱਧ ਸੈਲਾਨੀ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਵਿਕਾਸ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਕੇ ਉਨ੍ਹਾਂ ’ਤੇ ਕੰਮ ਕਰਨ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਮੁੜ ਮੋਦੀ ਸਰਕਾਰ ਆ ਰਹੀ ਹੈ, ਤੁਸੀਂ ਮੈਨੂੰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣਾਉਂਦੇ ਹੋ ਤਾਂ ਮੇਰੇ ਲਈ ਸ਼ਹਿਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਅਤੇ ਵਧੇਰੇ ਫ਼ੰਡ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਅਪਰਾਧ ਮੁਕਤ, ਨਸ਼ਾ ਮੁਕਤ ਅਤੇ ਸੈਰ ਸਪਾਟੇ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ ਅਤੇ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ ਹੋਵੇਗੀ।
ਗੁਰਸ਼ਰਨ ਸਿੰਘ ਹੋਲੀ ਸਿਟੀ ਨੇ ਕਿਹਾ ਕਿ ਐੱਮ ਪੀ ਬਣ ਕੇ ਗੁਰੂ ਨਗਰੀ ਦਾ ਨੁਹਾਰ ਬਦਲਣ ਦੀ ਸਮਰੱਥਾ ਕੇਵਲ ਸੰਧੂ ਸਮੁੰਦਰੀ ਕੋਲ ਹੈ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਂਸਦ ਬਣਨ ਤੋਂ ਪਹਿਲਾਂ ਅੰਮ੍ਰਿਤਸਰ ਲਈ ਅਨੇਕਾਂ ਯੋਗਦਾਨ ਪਾਉਣ ਵਾਲਾ ਵਿਅਕਤੀ ਸੰਧੂ ਸਮੁੰਦਰੀ ਸਾਂਸਦ ਬਣਨ ਤੋਂ ਬਾਅਦ ਹੋਰ ਵੀ ਵੱਧ ਯੋਗਦਾਨ ਪਾ ਸਕਣਗੇ। ਤੁਸੀਂ ਵੋਟ ਪਾ ਕੇ ਜਿਤਾਉਗੇ, ਉਹ ਮੋਦੀ ਸਾਹਿਬ ਦੀ ਬਾਂਹ ਬਣੇਗਾ ਅਤੇ ਸ਼ਹਿਰ ਲਈ ਵਿਸ਼ੇਸ਼ ਪੈਕੇਜ ਲੈ ਕੇ ਆਉਣਗੇ। ਉਨਾਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਜਿਤਾਓ ਅਤੇ ਕਮਲ ਦੇ ਫੁੱਲ ਨੂੰ ਕਰਨ ਦੀ ਅਪੀਲ ਕੀਤੀ ਹੈ।