ਰਵਨੀਤ ਬਿੱਟੂ ਨੇ ਵੱਖ-ਵੱਖ ਇਲਾਕਿਆਂ ‘ਚ ਚੋਣ ਜਲਸਿਆਂ ਰਾਹੀਂ ਵੋਟਰਾਂ ਨੂੰ ਕੀਤਾ ਲਾਮਬੰਦ
- ਅਸੀਂ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਕੀਤੇ ਕੰਮਾਂ ਨੂੰ ਲੈ ਕੇ ਚੋਣ ‘ਚ ਨਿੱਤਰੇ ਹਾਂ : ਰਵਨੀਤ ਬਿੱਟੂ
ਲੁਧਿਆਣਾ, 8 ਮਈ 2024 - ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਆਪਣੇ ਚੋਣ ਮੈਦਾਨ ‘ਚ ਤੇਜ਼ੀ ਲਿਆਉਂਦੇ ਹੋਏ, ਸ਼ਹਿਰ ਦੇ ਵੱਖ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਿਸ ਤਹਿਤ ਰਵਨੀਤ ਬਿੱਟੂ ਨੇ ਸ਼ਿਵਪੁਰੀ ਮੰਡਲ ਵਿਖੇ ਮੰਡਲ ਪ੍ਰਧਾਨ ਅਸ਼ੋਕ ਰਾਣਾ ਅਤੇ ਹਲਕਾ ਪੂਰਬੀ ‘ਚ ਇੰਚਾਰਜ ਜਗਮੋਹਨ ਸ਼ਰਮਾ ਦੀ ਅਗਵਾਈ ਹੇਂਠ ਫੋਕਲ ਪੁਆਇੰਟ ਮੰਡਲ ਵਿਖੇ ਮੰਡਲ ਪ੍ਰਧਾਨ ਅੰਕੁਰ ਵਰਮਾ ਅਤੇ ਜਨਤਾ ਕਾਲੋਨੀ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਨਾਲ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਹਲਕਾ ਉੱਤਰੀ ਇੰਚਾਰਜ ਪ੍ਰਵੀਨ ਬਾਂਸਲ, ਹਲਕਾ ਪੂਰਬੀ ਇੰਚਾਰਜ ਜਗਮੋਹਨ ਸ਼ਰਮਾ, ਮਹਾਮੰਤਰੀ ਵਰਮਾ ਜੀ, ਜਤਿੰਦਰ ਮਿੱਤਲ, ਵਰਿੰਦਰ ਸਹਿਗਲ, ਅਨਿਲ ਮਿੱਤਲ, ਮਹੇਸ਼ ਦੱਤ ਸ਼ਰਮਾ, ਰਵੀ ਬੱਤਰਾ ਤੋਂ ਇਲਾਵਾ ਸਾਰੇ ਮੰਡਲਾਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।
ਰਵਨੀਤ ਬਿੱਟੂ ਨੇ ਆਪਣੇ ਸੰਬੋਧਨ ‘ਚ ਕਿਹਾ ਕੀ ਅਸੀਂ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਕੀਤੇ ਕੰਮਾਂ ਨੂੰ ਲੈ ਕੇ ਚੋਣ ਮੈਦਾਨ ‘ਚ ਨਿੱਤਰੇ ਹਾਂ, ਸਾਡਾ ਚੋਣ ਲੜਨ ਅਤੇ ਜਿੱਤਣ ਦਾ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਲੋਕਾਂ ਲਈ ਕੁੱਝ ਚੰਗਾ ਕਰਕੇ ਦਿਖਾਈਏ ਅਤੇ ਉਹਨਾਂ ਦੀ ਆਵਾਜ਼ ਬਣ ਕੇ ਸੰਸਦ ‘ਚ ਬੋਲੀਏ, ਇਸ ਲਈ ਜੇ ਗੱਲ ਕੰਮ ਦੀ ਕੀਤੀ ਜਾਵੇ ਤਾਂ ਸ਼ਹਿਰ ‘ਚ ਕੀਤੇ ਹੋਏ ਕੰਮ ਬੋਲਦੇ ਹਨ, ਉਹ ਭਾਵੇਂ ਗੱਲ ਅਸੀਂ ਜਗਰਾਉਂ ਪੁਲ ਦੀ ਕਰੀਏ, ਸਮਾਰਟ ਸਿਟੀ ਪ੍ਰੋਜੈਕਟ, ਐਲੀਵੇਟਡ ਰੋਡ, ਹਲਵਾਰਾ ਏਅਰਪੋਰਟ, ਸ਼ਹਿਰ ਦੇ ਆਲੇ ਦੁਆਲੇ ਵਿਛਿਆ ਸੜਕਾਂ ਦਾ ਜਾਲ ਅਤੇ ਅਪਗ੍ਰੇਡ ਹੋ ਰਿਹਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਤਮਾਮ ਚੀਜ਼ਾਂ ਪ੍ਰਤੱਖ ਹਨ, ਇਸੇ ਤਰ੍ਹਾਂ ਸੰਸਦ ‘ਚ ਲੋਕਾਂ ਦੀ ਆਵਾਜ਼ ਚੁੱਕਣ ਦੀ ਗੱਲ ਹੋਵੇ ਤਾਂ ਵੀ ਉਥੇ ਵੀ ਉਹ ਜ਼ੋਰ ਸ਼ੋਰ ਨਾਲ ਪੰਜਾਬ ਤੇ ਲੁਧਿਆਣਾ ਦੇ ਮੁੱਦਿਆਂ ‘ਤੇ ਬੋਲਦੇ ਰਹੇ ਹਨ। ਉਹਨਾਂ ਕਿਹਾ ਅਜਿਹੇ ਵਿਰੋਧੀ ਪਾਰਟੀਆਂ ਕੋਲ ਸਿਵਾਏ ਝੂਠੇ ਪ੍ਰਚਾਰ ਦੇ ਕੁੱਝ ਵੀ ਨਹੀਂ ਹੈ ਪਰ ਭਾਜਪਾ ਦਾ ਵਰਕਰ ਆਪਣੇ ਕੀਤੇ ਕੰਮਾਂ ਦੇ ਆਧਾਰ ‘ਤੇ ਮਜ਼ਬੂਤੀ ਨਾਲ ਚੋਣ ਮੈਦਾਨ ‘ਚ ਨਿੱਤਰਿਆ ਹੈ ਤੇ ਸਾਨੂੰ ਪੂਰਾ ਭਾਰੋਸਾ ਹੈ ਕਿ ਲੁਧਿਆਣਾ ਦੇ ਸੂਝਵਾਨ ਵੋਟਰ ਵਿਕਾਸ ਦੇ ਨਾਮ ‘ਤੇ ਭਾਜਪਾ ਨੂੰ ਵੋਟਾਂ ਪਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਸਹਿਗਲ, ਪ੍ਰਦੀਪ ਰਾਠੀ, ਗੌਰਵ ਸ਼ਰਮਾ, ਮੋਹਿਤ ਜੈਨ, ਅਜੀਤ ਜੈਨ, ਅਮਰਜੀਤ ਕਾਲੀ, ਸ਼ੈਵੀ ਅਹੀਰ, ਮੌਜੀ ਆਦਿ ਆਗੂ ਹਾਜ਼ਰ ਸਨ।