ਲਾਲੀ ਮਜੀਠੀਆ ਅਕਾਲੀ ਦਲ ਵਿੱਚ ਸ਼ਾਮਿਲ
ਗੁਰਪ੍ਰੀਤ ਸਿੰਘ
- ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਲੜ ਚੁੱਕੇ ਹਨ ਦੋ ਵਾਰ ਵਿਧਾਨ ਸਭਾ ਚੋਣ
- ਬਿਕਰਮ ਸਿੰਘ ਮਜੀਠੀਆ ਨੇ ਲਾਲੀ ਮਜੀਠੀਆ ਤੋਂ ਪੈਰੀ ਪੈ ਮੰਗੀ ਮਾਫੀ
- ਵਰਕਰਾਂ ਅੱਗੇ ਵੀ ਹੱਥ ਜੋੜ ਕੇ ਕੀਤੀ ਬੇਨਤੀ ਜੇਕਰ ਅਣਜਾਨੇ ਚ ਕਿਹਾ ਗਿਆ ਹੋਵੇ ਗਲਤ ਤਾਂ ਕੀਤਾ ਜਾਵੇ ਮਾਫ
ਅੰਮ੍ਰਿਤਸਰ, 17 ਮਈ 2024 - ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ 2022 ਦੇ ਵਿੱਚ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਤੋਂ ਮਜੀਠਾ ਹਲਕੇ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅੱਜ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਉਥੇ ਹੀ ਇੱਕ ਦੂਜੇ ਉੱਤੇ ਤਿੱਖੇ ਤੰਜ ਕਸਣ ਵਾਲੇ ਬਿਕਰਮ ਸਿੰਘ ਮਜੀਠੀਆ ਅਤੇ ਲਾਲੀ ਮਜੀਠੀਆ ਵੱਲੋਂ ਇੱਕ ਦੂਜੇ ਨਾਲ ਮਾਫੀ ਮੰਗ ਕੇ ਇਸ ਲੜਾਈ ਨੂੰ ਖਤਮ ਕੀਤਾ ਅਤੇ ਅਨਿਲ ਜੋਸ਼ੀ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਗਈ। ਉੱਥੇ ਹੀ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਲੀ ਮਜੀਠੀਆ ਦੇ ਪੈਰੀ ਪੈ ਮਾਫੀ ਮੰਗੀ ਗਈ ਅਤੇ ਕਿਹਾ ਕਿ ਜੇਕਰ ਅਣਜਾਨੇ ਦੇ ਵਿੱਚ ਉਹਨਾਂ ਦੋ ਕੋਈ ਗਲਤੀ ਹੋਈ ਹੋਵੇ ਤਾਂ ਉਹ ਮਾਫ ਕਰ ਦਿੱਤਾ ਜਾਵੇ।
ਪੰਜਾਬ ਵਿੱਚ ਜਦੋਂ ਵੀ ਚੋਣਾਂ ਦਾ ਮਾਹੌਲ ਗਰਮ ਹੁੰਦਾ ਹੈ ਤਾਂ ਸਭ ਤੋਂ ਜਿਆਦੀ ਨਜ਼ਰ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਕਿਉਂਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਬਹੁਤ ਵਾਰ ਇਥੇ ਤਿੱਖੀ ਨੋਕ ਚੋਕ ਵੇਖਣ ਨੂੰ ਮਿਲੀ ਉੱਥੇ ਹੀ ਅੱਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਅੱਜ ਇਸ ਸਭ ਨੂੰ ਪਿੱਛੇ ਛੱਡ ਅਕਾਲੀ ਦਲ ਦਾ ਸਾਥ ਅਤੇ ਪੱਲਾ ਫੜ ਲਿਆ, ਜਿਸ ਤੋਂ ਬਾਅਦ ਉਹਨਾਂ ਨੂੰ ਅਕਾਲੀ ਦਲ ਚ ਸ਼ਾਮਿਲ ਕਰਵਾਉਣ ਪਹੁੰਚੇ ਬਿਕਰਮ ਸਿੰਘ ਮਜੀਠੀਆ ਵੱਲੋਂ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਦੇ ਪੈਰੀ ਪੈ ਕੇ ਉਹਨਾਂ ਤੋਂ ਮੁਾਫੀ ਮੰਗੀ ਗਈ।
ਉਥੇ ਹੀ ਬਿਕਰਮ ਸਿੰਘ ਮਜੀਠੀਆ ਨੇ ਤੰਜ ਕਸਦੇ ਹੋਏ ਕਿਹਾ ਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜੋ ਕਿ ਹਮੇਸ਼ਾ ਹੀ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਚਲਦੇ ਹਨ ਅਤੇ ਉਹਨਾਂ ਤੇ ਵੱਲੋਂ ਹਮੇਸ਼ਾ ਹੀ ਕਾਂਗਰਸ ਦਾ ਝੰਡਾ ਮਜੀਠੀਆ ਵਿੱਚ ਬੁਲੰਦ ਕੀਤਾ ਜਾਂਦਾ ਸੀ ਲੇਕਿਨ ਉਹਨਾਂ ਵੱਲੋਂ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਗਿਆ ਤਾਂ ਬਹੁਤ ਵੱਡੇ ਵੱਡੇ ਲੁਭਾਵ ਨੇ ਸੁਪਨੇ ਆਮ ਆਦਮੀ ਪਾਰਟੀ ਵੱਲੋਂ ਦਿਖਾਏ ਗਏ ਉਤੇ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਉਹਨਾਂ ਦੇ ਨਾਲ ਕਮਿਟਮੈਂਟ ਕੀਤੀਆਂ ਗਈਆਂ ਸਨ ਉਹ ਕੋਈ ਵੀ ਕਮਿਟਮੈਂਟ ਪੂਰੀ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਅੱਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਝਾੜੂ ਛੱਡ ਤਕੜੀ ਦਾ ਪੱਲਾ ਫੜ ਲਿੱਤਾ ਗਿਆ ਹੈ।
ਉੱਥੇ ਹੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਸੀ ਜਦੋਂ ਉਹਨਾਂ ਦੀ ਧਰਮ ਪਤਨੀ ਇਸ ਚੋਣਾਂ ਤੋਂ ਬਾਅਦ ਇੱਕ ਸੜਕ ਦਾ ਉਦਘਾਟਨ ਕਰਨ ਵਾਸਤੇ ਪਹੁੰਚੇ ਸਨ ਤਾਂ ਲਾਲੀ ਮਜੀਠੀਆ ਤੇ ਉਹਨਾਂ ਦੀ ਪਤਨੀ ਵੱਲੋਂ ਮੇਰੀ ਪਤਨੀ ਨੂੰ ਆਸ਼ੀਰਵਾਦ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਵੱਲੋਂ ਲਾਲੀ ਮਜੀਠੀਆ ਨੂੰ ਅਤੇ ਉਨਾਂ ਦੇ ਪਰਿਵਾਰ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਗੱਲ ਕਹੀ ਗਈ। ਅਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੋ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਜੱਗਾ ਮਜੀਠੀਆ ਅਤੇ ਉਹਨਾਂ ਦੇ ਸਾਥੀ ਮੌਜੂਦ ਹਨ ਉਹ ਸਿਰਫ ਔਰ ਸਿਰਫ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਕਰਕੇ ਹਨ ਕਿਉਂਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਹੀ ਹਮੇਸ਼ਾ ਬਿਕਰਮ ਸਿੰਘ ਮਜੀਠੀਆ ਨੂੰ ਮਜੀਠੀਆ ਹਲਕੇ ਦੇ ਵਿੱਚ ਟੱਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਕੋਲੋਂ ਅਤੇ ਉਨਾਂ ਦੀ ਧਰਮ ਪਤਨੀ ਕੋਲੋਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਉਹਨਾਂ ਦਾ ਨਾਲ ਵਰਕਰਾਂ ਨੂੰ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਉਹ ਮਾਫੀ ਮੰਗਦੇ ਹਨ ਅਤੇ ਅਸੀਂ ਉਹਨਾਂ ਨੇ ਕਿਹਾ ਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ 2022 ਦੀ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦਾ ਝੰਡਾ ਪੂਰੀ ਤਰਹਾਂ ਨਾਲ ਮਜੀਠੇ ਵਿੱਚ ਬੁਲੰਦ ਕੀਤਾ ਗਿਆ ਸੀ ਅਤੇ ਉਹ ਦੂਸਰੇ ਨੰਬਰ ਤੇ ਆਏ ਸਨ ਉਹ ਤਾਂ ਇਹ ਅੱਗੇ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਨਾਲ ਸਾਨੂੰ ਮਜੀਠੇ ਹਲਕੇ ਵਿੱਚ ਤੇ ਬਲ ਮਿਲੇਗਾ ਨਾਲ ਨਾਲ ਅਨਿਲ ਜੋਸ਼ੀ ਨੂੰ ਵੀ ਬਹੁਤ ਵੱਡਾ ਬਲ ਮਿਲਦਾ ਹੋਇਆ ਨਜ਼ਰ ਆਵੇਗਾ।
ਇੱਥੇ ਦੱਸਣ ਯੋਗ ਹੈ ਕਿ 2012 ਦੇ ਵਿੱਚ ਹੋਈ ਚੋਣ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡੀ ਟੱਕਰ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਦਿੰਦਾ ਹੋਇਆ ਨਜ਼ਰ ਆਏ ਸਨ। ਅਤੇ 2017 ਦੇ ਵਿੱਚ ਵੀ ਉਹਨਾਂ ਵੱਲੋ ਬਹੁਤ ਵੱਡੀ ਟੱਕਰ ਦਿੱਤੀ ਗਈ ਸੀ ਉਥੇ ਹੀ 2022 ਦੇ ਵਿੱਚ ਬੇਸ਼ੱਕ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਗਈ ਅਤੇ ਦੂਸਰੇ ਨੰਬਰ ਤੇ ਆਇਆ ਗਿਆ ਸੀ। ਲੇਕਿਨ ਹਮੇਸ਼ਾ ਹੀ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਤੇ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਤਲਖੀ ਅੰਦਾਜ਼ ਵੇਖਣ ਨੂੰ ਮਿਲਦਾ ਸੀ ਉਥੇ ਹੀ ਬਿਕਰਮ ਸਿੰਘ ਮਜੀਠੀਆ ਵੱਲੋਂ ਵੱਡਾ ਦਿਲ ਕਰ ਹੁਣ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਵਾ ਦਿੱਤਾ ਹੈ। ਹੁਣ ਵੇਖਣਾ ਹੋਵੇਗਾ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਕਿੰਨੇ ਕੁ ਕੰਮ ਮਜੀਠੇ ਦੇ ਕਰਵਾਉਂਦੇ ਹਨ ਅਤੇ ਮਜੀਠੇ ਦੇ ਵਿੱਚ ਜੋ ਤਲਬੀਰ ਸਿੰਘ ਗਿੱਲ ਵੱਲੋਂ ਇੱਕ ਦਾਅਵਾ ਕੀਤਾ ਗਿਆ ਸੀ ਕਿ 23 ਹਜਾਰ ਲੀਡ ਤੋੜੀ ਜਾਵੇਗੀ ਕਿ ਹੁਣ ਉਹ ਲੀਡ ਟੁੱਟਦੀ ਹੈ ਜਾਂ ਵੱਧਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਲਿੱਤਾ।