ਕਈ ਸਾਲ ਤੋਂ ਮਜੀਠੀਆ ਦਾ ਵਿਰੋਧੀ ਰਿਹਾ ਲਾਲੀ ਮਜੀਠੀਆ ਅਕਾਲੀ ਦਲ ਵਿੱਚ ਹੋਇਆ ਸ਼ਾਮਲ
- ਸੁਣੋ ਕੀ ਬੋਲੇ ਵਿਕਰਮ ਮਜੀਠੀਆ ?
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 17 ਮਈ 2024 - ਵਿਧਾਨ ਸਭਾ ਹਲਕਾ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕਦੇ ਕਾਂਗਰਸ ਪਾਰਟੀ ਦੇ ਵੱਖ ਵੱਖ ਅਹੁਦਿਆਂ ਤੇ ਰਹੇ ਸੁਖਜਿੰਦਰ ਰਾਜ ਲਾਲੀ ਮਜੀਠੀਆ ਆਪਣੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਇਆ ਅਤੇ ਪਾਰਟੀ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਮਜੀਠੀਆ ਨੇ ਬਟਾਲਾ ਵਿੱਚ ਪ੍ਰੈੱਸ ਕਾਨਫਰੰਸ ਵੀ ਕੀਤੀ।
ਪ੍ਰੈਸ ਕਾਨਫਰਸ ਦੌਰਾਨ ਬਿਕਰਮ ਮਜੀਠੀਆ ਲਾਲੀ ਮਜੀਠੀਆ ਕੋਲੋਂ ਪੁਰਾਣੀ ਭੁੱਲ ਚੁੱਕ ਲਈ ਮਾਫੀ ਵੀ ਮੰਗੀ ਅਤੇ ਕਿਹਾ ਕਿ ਲਾਲੀ ਮਜੀਠੀਆ ਉਹਨਾਂ ਦੇ ਕਈ ਸਾਲ ਤੂੰ ਕੜੇ ਵਿਰੋਧੀ ਰਹੇ ਅਤੇ ਜਦ ਕਿ ਮਹਿਜ ਰਾਜਨੀਤਿਕ ਵਿਰੋਧੀ ਹੀ ਨਹੀਂ ਉਹਨਾਂ ਦੇ ਨਿੱਜੀ ਰੰਜਿਸ਼ ਤਕ ਬਣੀ ਰਹੀ ਲੇਕਿਨ ਅੱਜ ਉਹਨਾਂ ਲਈ ਅਤੇ ਅਕਾਲੀ ਦਲ ਪਾਰਟੀ ਲਈ ਵੱਡਾ ਦਿਨ ਹੈ ਕਿ ਉਹ ਅੱਜ ਅਕਾਲੀ ਦਲ ਚ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਲਾਲੀ ਮਜੀਠੀਆ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਨਾਲ ਅਕਾਲੀ ਦਲ ਨੂੰ ਵੱਡਾ ਲਾਭ ਹੋਵੇਗਾ ।