ਰਵਨੀਤ ਬਿੱਟੂ ਨੇ ਮੁੱਲਾਂਪੁਰ ‘ਚ ਚੋਣ ਦਫ਼ਤਰ ਦਾ ਕੀਤਾ ਉਦਘਾਟਨ, ਵੱਖ-ਵੱਖ ਆਗੂ ਭਾਜਪਾ ‘ਚ ਸ਼ਾਮਿਲ
- ਪੰਜਾਬੀਆਂ ਦੇ ਪਿਆਰ ਸਦਕਾ ਪੰਜਾਬ ‘ਚ ਭਾਜਪਾ ਸ਼ਾਨ ਨਾਲ ਜਿੱਤੇਗੀ : ਰਵਨੀਤ ਬਿੱਟੂ
ਮੁੱਲਾਂਪੁਰ, 18 ਮਈ 2024 - ਭਾਰਤੀ ਜਨਤਾ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਮੁੱਲਾਂਪੁਰ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ, ਜਿਸ ਦੌਰਾਨ ਵੱਖ-ਵੱਖ ਆਗੂ ਕੁਲਵਿੰਦਰ ਸਿੰਘ ਗੁੜੇ ਸਾਬਕਾ ਬਲਾਕ ਸੰਮਤੀ ਮੈਂਬਰ, ਬਲਰਾਜ ਸਿੰਘ, ਅੰਮ੍ਰਿਤਪਾਲ ਸਿੰਘ, ਜੱਸੀ ਸਿੱਧੂ, ਪ੍ਰਿਤਪਾਲ ਗੁੜੇ, ਸਤਪਾਲ ਸਿੱਧਵਾਂ, ਜਸ਼ਨਜੋਤ ਸਿੱਧਵਾਂ ਭਾਜਪਾ ‘ਚ ਸ਼ਾਮਿਲ ਹੋਏ, ਇਸ ਮੌਕੇ ਉਹਨਾਂ ਨਾਲ ਮੇਜਰ ਸਿੰਘ ਦੇਤਵਾਲ, ਕਰਨਲ ਇੰਡਰਪਾਲ ਸਿੰਘ, ਨਿਰਮਲ ਧਾਲੀਵਾਲ, ਮਨਜੀਤ ਸਿੰਘ, ਕਿਰਪਾਲ ਸਿੰਘ, ਖੇਮ ਰਾਮ ਚੌਧਰੀ, ਲਖਵਿੰਦਰ ਸਿੰਘ, ਜਸਕਿਰਤ ਸਿੰਘ ਸੇਖੋਂ, ਕਰਨ ਵੜਿੰਗ, ਹੇਮਰਾਜ ਅਗਰਵਾਲ, ਆਦਿ ਵੱਡੀ ਗਿਣਤੀ ‘ਚ ਆਗੂ ਹਾਜ਼ਰ ਸਨ।
ਰਵਨੀਤ ਬਿੱਟੂ ਨੇ ਆਪਣੇ ਸੰਬੋਧਨ ‘ਚ ਕਿਹਾ ਕੀ ਲੁਧਿਆਣਾ ਦੇ ਲੋਕ ਮੇਰੇ ਆਪਣੇ ਲੋਕ ਹਨ, ਇਹੀ ਕਾਰਨ ਹੈ ਪਿੰਡਾਂ ਦੇ ਪਿੰਡ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਅੱਜ ਭਾਜਪਾ ਦੇ ਸਮੱਰਥਨ ‘ਚ ਆਏ ਹਨ, ਇਹੀ ਮੇਰੀ ਤਾਕਤ ਹਨ। ਉਹਨਾਂ ਕਿਹਾ ਕਿ ਅੱਜ ਇਕ ਗੱਲ੍ਹ ਚਿੱਟੇ ਦਿਨ ਵਾਂਗ ਸਾਫ਼ ਹੈ ਕੀ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਤੇ ਪੰਜਾਬ ‘ਚ ਪਹਿਲੀ ਵਾਰ ਭਾਜਪਾ ਵੱਡੀ ਚੋਣ ਇਕੱਲਿਆਂ ਲੜ ਰਹੀ ਹੈ ਤੇ ਪੰਜਾਬੀਆਂ ਦੇ ਪਿਆਰ ਸਦਕਾ ਪੰਜਾਬ ‘ਚ ਭਾਜਪਾ ਸ਼ਾਨ ਨਾਲ ਜਿੱਤੇਗੀ।
ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦਾ ਹਰ ਇਕ ਵਿਅਕਤੀ ਇਹ ਮਹਿਸੂਸ ਕਰਦਾ ਹੈ ਕਿ ਸਾਨੂੰ ਪੰਜਾਬ ਦੀ ਬਿਹਤਰੀ ਲਈ ਕੇਂਦਰ ‘ਚ ਹਿੱਸੇਦਾਰ ਬਣਨਾ ਹੀ ਪਵੇਗਾ ਤਾਂ ਹੀ ਸੂਬੇ ਦੀ ਖਾਸਕਰ ਲੁਧਿਆਣਾ ਤਰੱਕੀ ਸੰਭਵ ਹੈ, ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਦੀ ਬਿਹਤਰੀ ਲਈ ਭਾਜਪਾ ਦੇ ਹੱਥ ਮਜ਼ਬੂਤ ਕਰੀਏ। ਇਸ ਮੌਕੇ ਮਨਜੀਤ ਸਿੰਘ, ਸ਼ੀਰਾ ਮੁੱਲਾਂਪੁਰ, ਗੁਰਦੇਵ ਸਿੰਘ ਧਾਲੀਵਾਲ, ਸੇਖੋਂ ਈਸੇਵਾਲ, ਜਸਵੀਰ ਟੂਸੇ, ਲਾਲ ਸਿੰਘ ਬੀਰਮੀ, ਬਲਰਾਜ ਸਿੰਘ, ਸੰਜੀਵ ਢੱਟ, ਨੀਰਜ ਚੋਪੜਾ, ਸਵਰੂਪ ਸਿੰਘ ਆਦਿ ਹਾਜ਼ਰ ਸਨ।