ਸੁਖਪਾਲ ਖਹਿਰਾ ਦੇ ਬਿਆਨ ਦੇ ਬਹਾਨੇ PM Modi ਦਾ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ
ਨਵੀਂ ਦਿੱਲੀ, 21 ਮਈ 2024 : ਕੁੱਝ ਦਿਨ ਪਹਿਲਾਂ ਪੰਜਾਬ ਵਿਚ ਸੰਗਰੂਰ ਹਲਕੇ ਦੇ ਲੋਕ ਸਭਾ ਚੋਣ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਇਕ ਬਿਆਨ ਦਿੱਤਾ ਸੀ। ਹੁਣ ਇਹ ਖਹਿਰਾ ਦਾ ਬਿਆਨ ਨੈਸ਼ਨਲ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ।
ਦਰਅਸਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਬਿਹਾਰ ਦੇ ਲੋਕਾਂ ਦਾ ਸਨਮਾਨ ਇਹ ਇੰਡੀਆ ਗਠਜੋੜ ਵਾਲਿਆਂ ਲਈ ਮਾਇਨੇ ਨਹੀਂ ਰਖਦਾ। ਉਨ੍ਹਾਂ ਅੱਗੇ ਇਸ਼ਾਰਾ ਕਰਦਿਆਂ ਕਿਹਾ ਕਿ ਸ਼ਾਹੀ ਪਰਿਵਾਰ ਨੇ ਇਸ ਬਿਆਨ ਨੂੰ ਗ਼ਲਤ ਤੱਕ ਨਹੀਂ ਕਿਹਾ। ਮੋਦੀ ਨੇ ਕਿਹਾ ਕਿ ਇਨ੍ਹਾਂ ਦੇ ਦਿਮਾਗ਼ ਵਿਚ ਅਤੇ ਦਿੱਲ ਵਿਚ ਬਿਹਾਰ ਦੇ ਲੋਕਾਂ ਪ੍ਰਤੀ ਨਫ਼ਰਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਕਹਿੰਦੇ ਨੇ ਕਿ ਪੰਜਾਬ ਵਿਚ ਬਿਹਾਰੀਆਂ ਨੂੰ ਅਧਿਕਾਰ ਨਹੀਂ ਦਿੱਤੇ ਜਾਣੇ ਚਾਹੀਦੇ।