ਰਵਨੀਤ ਬਿੱਟੂ ਦੇ ਭਾਬੀ ਤ੍ਰਿਪਤ ਕੌਰ ਨੇ ਡੋਰ ਟੂ ਡੋਰ ਪ੍ਰਚਾਰ ਰਾਹੀਂ ਭਾਜਪਾ ਦੇ ਹੱਕ ਵੋਟਾਂ ਪਾਉਣ ਦੀ ਕੀਤੀ ਅਪੀਲ
- ਲੁਧਿਆਣਾ ਦੇ ਲੋਕ ਲੁਧਿਆਣਾ ਸੀਟ ਭਾਜਪਾ ਦੀ ਝੋਲੀ ਪਾਉਣ ਲਈ ਕਾਹਲੇ : ਤ੍ਰਿਪਤ ਕੌਰ
ਲੁਧਿਆਣਾ, 24 ਮਈ 2024 - ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਭਾਬੀ ਤ੍ਰਿਪਤ ਕੌਰ ਵੱਲੋਂ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਰਾਹੀਂ ਘਰ-ਘੜ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ, ਜਿਸ ਚੱਲਦੇ ਉਹਨਾਂ ਵੱਲੋਂ ਸਿਵਲ ਕਾਲੋਨੀ, ਚਾਂਦਨੀ ਕਾਲੋਨੀ ਅਤੇ ਗੋਬਿੰਦ ਨਗਰ ਸ਼ਿਮਲਾਪੁਰੀ ਵਿਖੇ ਡੋਰ ਟੂ ਡੋਰ ਪ੍ਰਚਾਰ ਕਰਕੇ ਭਾਜਪਾ ਸਰਕਾਰ ਦੀਆਂ ਨੀਤੀਆਂ ਘਰ-ਘਰ ਪੰਹੁਚਾਈਆਂ ਤੇ ਭਾਜਪਾ ਦੇ ਹੱਕ ‘ਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਘਰ-ਘਰ ਕੀਤੇ ਜਾ ਰਹੇ ਚੋਣ ਪ੍ਰਚਾਰ ‘ਚ ਉਹਨਾਂ ਨੂੰ ਲੋਕਾਂ ਦਾ ਭਰਪੂਰ ਸਮੱਰਥਨ ਮਿਲ ਰਿਹਾ ਹੈ ਤੇ ਲੁਧਿਆਣਾ ਦੇ ਲੋਕ ਲੁਧਿਆਣਾ ਸੀਟ ਭਾਜਪਾ ਦੀ ਝੋਲੀ ਪਾਉਣ ਲਈ ਕਾਹਲੇ ਹਨ।
ਉਹਨਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਤਰੱਕੀ ਲਈ ਰੋਡ ਮੈਪ ਤਿਆਰ ਕਰਕੇ ਬੈਠੇ ਹਨ, ਜਿਸ ‘ਚ ਹਰ ਵਰਗ ਦੀ ਖੁਸ਼ਹਾਲੀ ਦੀ ਗੱਲ ਹੋਵੇਗੀ, ਇਸ ਲਈ ਅੱਜ ਲੋੜ ਹੈ ਅਸੀਂ ਦੂਜੇ ਸੂਬਿਆਂ ਵਾਂਗ ਪੰਜਾਬ ਦੀ ਵਾਂਗਡੋਰ ਭਾਜਪਾ ਹੱਥ ਦੇ ਕੇ ਪੰਜਾਬ ਨੂੰ ਸਮੇਂ ਦੇ ਹਾਣੀ ਬਣਾਈਏ। ਇਸ ਲਈ ਆਓ ਆਉਣ ਵਾਲੀ 1 ਜੂਨ ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਬਣਾਈਏ।