ਫ਼ਰੀਦਕੋਟ ਲੋਕ ਸਭਾ ਸੀਟ ਤੋਂ ਆਪ, ਕਾਂਗਰਸ, ਬੀਜੇਪੀ, ਅਕਾਲੀ ਦਲ (ਬ) ਦੇ ਉਮੀਦਵਾਰਾਂ ਨੂੰ ਸਤਾਉਣ ਲੱਗਿਆ ਹਾਰ ਦਾ ਡਰ ? ਪੜ੍ਹੋ ਵੇਰਵਾ
- ਫ਼ਰੀਦਕੋਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਵਿਰੋਧੀਆਂ ਤੇ ਪੈ ਰਿਹਾ ਹੈ ਭਾਰੀ
ਮਨਜੀਤ ਸਿੰਘ ਢੱਲਾ
ਜੈਤੋ, 28 ਮਈ 2024 - ਕਾਂਗਰਸ ਪਾਰਟੀ ਨੂੰ ਆਪਸੀ ਫੁਟ ਅਤੇ ਧੜ੍ਹੇ ਬਾਜ਼ੀ ਦਾ ਨੁਕਸਾਨ ਲੋਕ ਸਭਾ ਚੋਣਾਂ ਵਿਚ ਹੋਵੇਗਾ, ਧੜੇ ਬਾਜੀ ਹੇਠਲੇ ਪੱਧਰ ਤੋਂ ਲੈ ਕੇ ਉਪਰਲੇ ਪੱਧਰ ਤੱਕ ਹੈ ਰਹਿੰਦੀ ਕਸਰ ਮੌਜੂਦਾ ਸਾਂਸਦ ਸਦੀਕ ਧੜੇ ਦੀ ਨਰਾਜ਼ਗੀ ਪੂਰੀ ਕਰ ਦਿਊਂ, ਟਕਸਾਲੀ ਵਰਕਰਾਂ ਦੇ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਸੁਣਵਾਈ ਨਾ ਹੋਣਾ ਵੀ ਅਤੇ ਕੈਪਟਨ ਅਤੇ ਸੁਨੀਲ ਜਾਖੜ ਦੇ ਪਾਰਟੀ ਬਦਲਨ ਦਾ ਨੁਕਸਾਨ ਵੀ ਕਾਂਗਰਸ ਪਾਰਟੀ ਨੂੰ ਭੁਗਤਨਾ ਪਵੇਗਾ ।
ਭਾਰਤੀ ਜਨਤਾਂ ਪਾਰਟੀ ਨੇ ਆਪਣਾ ਪਤਾ ਸੰਸਾਰ ਪ੍ਰਸਿਧ ਪਦਮ ਸੀ੍ ਗਾਇਕ ਤੇ ਖੇਡਿਆ ਹੈ ਪਰ ਸਤਾ ਦੇ ਹੰਕਾਰ ਵਿਚ ਕਿਸਾਨਾ ਦੇ ਨਾਲ ਕੀਤਾ ਅਣਮਨੁਖੀ ਤਸ਼ਦਦ, ਅਦਾਲਤੀ ਹੁਕਮਾ ਤੇ ਇਲੈਕਟਰੋਲ ਬੋਂਡ ਦੇ ਭੇਤ ਖੁਲਣਾ, ਸੀ ਬੀ ਆਈ, ਈ ਡੀ, ਇਨਕਮ ਟੈਕਸ ਰਾਹੀ ਇਕਲੇ ਵਿਰੋਧੀ ਪਾਰਟੀ ਦੇ ਨੇਤਾਵਾ ਹੀ ਨਹੀ ਸਗੋ ਮੋਦੀ ਨੇ ਟਕਸਾਲੀ ਬੀਜੇਪੀ ਆਗੂਆਂ ਦੇ ਸਿਰ ਤੇ ਭ੍ਰਿਸ਼ਟਾਚਾਰੀ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਸ਼ਾਮਲ ਕਰਵਾਕੇ ਪਾਵਰ ਫੂਲ ਅਹੁਦਿਆਂ ਨਾਲ ਨਿਵਾਜਕੇ ਟਕਸਾਲੀ ਬੀਜੇਪੀ ਆਗੂਆਂ ਨੂੰ ਉਨ੍ਹਾਂ ਦੇ ਅੱਗੇ ਸਿਰ ਝੁਕਾਉਣ ਨੂੰ ਮਜਬੂਰ ਕਰ ਦਿੱਤਾ। ਜਿਸ ਕਾਰਨ ਬੀਜੇਪੀ ਨੂੰ ਇਨ੍ਹਾਂ ਆਗੂਆਂ ਦੀ ਨਰਾਜ਼ਗੀ ਵੋਟਾਂ ਵਾਲੇ ਦਿਨ ਝੱਲਣੀ ਪੈ ਸਕਦੀ ਹੈ। ਜਿਸ ਦਾ ਨੁਕਸਾਨ ਬੀਜੇਪੀ ਪਾਰਟੀ ਨੂੰ ਕਾਫੀ ਖੋਰਾ ਲਗਾ ਸਕਦਾ ਹੈ।
ਪੰਜਾਬ ਵਿੱਚ ਸੱਤਾ ਦਾ ਸੁੱਖ ਮਾਣ ਰਹੀ ਆਮ ਆਦਮੀ ਪਾਰਟੀ ਜਿਸ ਨੇ 2022 ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜੰਨਤਾ ਨੂੰ ਬੜੇ ਝੂਠੇ ਸਬਜ਼ ਬਾਗ ਦਿਖਾ ਕੇ ਇੱਕ ਤਰਫਾ ਜਿੱਤ ਹਾਸਲ ਕੀਤੀ ਸੀ,ਪਰ ਸਵਾ ਦੋ ਸਾਲਾਂ ਵਿਚ ਪਾਰਟੀ ਜੰਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ, ਅਤੇ ਇਨ੍ਹਾਂ ਦੇ ਚੁਣੇ ਨੁਮਾਇੰਦਿਆਂ ਵੱਲੋਂ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਤੋਂ ਦੂਰੀ ਬਣਾਈ ਰੱਖਣ ਨਾਲ ਪੰਜਾਬ ਦੀ ਜਨਤਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ, ਜਿਸ ਕਾਰਨ ਪਾਰਟੀ ਨੂੰ ਬਹੁਤ ਵੱਡਾ ਹੇਠਲੇ ਪੱਧਰ ਤੱਕ ਨੁਕਸਾਨ ਹੋ ਰਿਹਾ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ ਇੱਕ ਵੀ ਮਹਿਲਾ ਉਮੀਦਵਾਰ ਨਾ ਉਤਰਨ ਨਾਲ ਅਤੇ ਮਹਿਲਾਵਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਵਾਅਦੇ ਅਨੁਸਾਰ ਇੱਕ ਹਜ਼ਾਰ ਰੁਪਏ ਨਾ ਮਿਲਣ ਕਾਰਨ ਵੀ ਮਹਿਲਾਵਾਂ ਵਿਚ ਕਾਫੀ ਨਰਾਜ਼ਗੀ ਹੈ।
13 ਉਮੀਦਵਾਰਾਂ ਵਿਚੋਂ ਇਕ ਵੀ ਉਮੀਦਵਾਰ ਮਜ਼ਹਬੀ ਸਿੱਖ ਭਾਈਚਾਰੇ ਨਾਲ ਨਾ ਸੰਬਧਤ ਹੋਣ ਕਰਕੇ ਇਸ ਵਰਗ ਅੰਦਰ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਮਨਾ ਵਿੱਚ ਗੁੱਸਾ ਭਰਿਆਂ ਹੋਇਆ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਖਮਿਆਜ਼ਾ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਭੁਗਤਨਾ ਪਵੇਗਾ।
ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਵੋਟ ਬੈਂਕ ਬਚਾਈਂ ਰੱਖਣ ਵਿਚ ਕਾਮਯਾਬ ਰਿਹਾ ਸੀ ਪਰ ਬੇਅਦਬੀ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਨਜਾਇਜ਼ ਪਰਚਿਆਂ ਦਾ ਮੁੱਦਾ ਅਤੇ ਆਪਸੀ ਫੁੱਟ ਦਾ ਮੁੱਦਾ ਅਕਾਲੀ ਦਲ ਬਾਦਲ ਤੇ ਭਾਰੀ ਹੈ। ਅਤੇ ਪਿਛਲੇ ਲਗਭਗ ਸਾਢੇ ਸੱਤ ਸਾਲ ਸੱਤਾ ਤੋਂ ਬਾਹਰ ਹੋਣ ਕਰਕੇ ਵੀ ਪਾਰਟੀ ਨੂੰ ਕਾਫੀ ਵੱਡਾ ਖੋਰਾਂ ਲਗਾ ਰਿਹਾ ਹੈ। ਜਿਸ ਦਾ ਨੁਕਸਾਨ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਉਠਾਣਾ ਪੈ ਸਕਦਾ ਹੈ।
ਅਜ਼ਾਦ ਉਮੀਦਵਾਰ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਜਿਸ ਨੂੰ ਗਰਮ ਖਿਆਲੀਆਂ ਦਾ ਉਮੀਦਵਾਰ ਸਮਝਿਆ ਜਾਂਦਾ ਸੀ ਨੇ ਇੱਕ ਹਫ਼ਤੇ ਵਿੱਚ ਸਾਰੀਆਂ ਰਵਾਇਤੀ ਪਾਰਟੀਆਂ ਦੇ ਹੋਸ਼ ਉੱਡਾ ਦਿੱਤੇ ਨੇ,ਜਿਸ ਤਰ੍ਹਾਂ ਪਿੰਡਾਂ ਦੇ ਹਰੇਕ ਵਰਗ ਦੇ ਵੋਟਰ ਸਰਬਜੀਤ ਸਿੰਘ ਖਾਲਸਾ ਜੀ ਨੂੰ ਤਨੋਂ ਮਨੋਂ ਅਤੇ ਧਨੋ ਸਾਥ ਦੇ ਰਹੇ ਹਨ। ਅਤੇ ਬਾਹਰ ਦੇ ਮੁਲਕਾਂ ਵਿਚ ਵਸਦੇ ਪੰਜਾਬੀਆਂ ਵੱਲੋਂ ਜਿਸ ਤਰ੍ਹਾਂ ਨਾਲ ਭਾਈ ਸਾਹਿਬ ਦਾ ਸਾਥ ਦਿੱਤਾ ਜਾ ਰਿਹਾ ਹੈ ਉਸ ਨੇ ਬਾਕੀ ਸਾਰੇ ਉਮੀਦਵਾਰਾਂ ਦੇ ਚਿਹਰੇ ਤੋਂ ਰੰਗ ਉਡਾ ਦਿੱਤੇ ਹਨ, ਅਤੇ ਉਨ੍ਹਾਂ ਨੂੰ ਆਪਣੀ ਹਾਰ ਅਤੇ ਭਾਈ ਸਾਹਿਬ ਦੀ ਜਿੱਤ ਦਿਖਾਈ ਦੇ ਰਹੀ ਹੈ।