ਸੁਖਵਿੰਦਰ ਸਿੰਘ ਬਿੰਦਰਾ ਨੇ ਭਾਰਤ ਦੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਕੀਤੀ ਮੁਲਾਕਾਤ
ਲੁਧਿਆਣਾ, 29 ਮਈ 2024 - ਅੱਜ ਲੁਧਿਆਣਾ ਵਿਖੇ ਭਾਜਪਾ ਦੇ ਸੀਨੀਅਰ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਰਾਸ਼ਟਰੀ ਮੈਂਬਰ (ਐਨ.ਆਈ.ਐਸ.ਡੀ.), ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ (ਭਾਰਤ ਸਰਕਾਰ) ਨੇ ਸ਼੍ਰੀ ਪੀਯੂਸ਼ ਗੋਇਲ, ਭਾਰਤ ਦੇ ਕੱਪੜਾ, ਵਣਜ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਮੰਤਰਾਲਾ ਦੇ ਕੇਂਦਰੀ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨਾਲ ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ ਵੀ ਮੌਜੂਦ ਸਨ।
ਸੁਖਵਿੰਦਰ ਸਿੰਘ ਬਿੰਦਰਾ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਹਨਾਂ ਨਾਲ ਸ਼ਹਿਰ ਦੇ ਮੌਜੂਦਾ ਹਾਲਾਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਹਨਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਲੁਧਿਆਣਾ ਸ਼ਹਿਰ ਇਕ ਇੰਡਸਟਰੀਅਲ ਸ਼ਹਿਰ ਹੈ ਅਤੇ ਹੌਜਰੀ ਕਪੜੇ ਆਦਿ ਦੀ ਸਭ ਤੋਂ ਵੱਡਾ ਮਨੂਫ਼ੈਕਚਰ ਹੈ, ਉਹਨਾਂ ਨੂੰ ਕੇਂਦਰ ਦੀ ਸਪੋਰਟ ਦੀ ਬਹੁਤ ਲੋੜ ਹੈ। ਬਿੰਦਰਾ ਨੇ ਉਹਨਾਂ ਨੂੰ ਆਪਣੇ ਬਾਰੇ ਦੱਸਿਆ ਕਿ ਕਾਂਗਰਸ ਸਰਕਾਰ ਮੌਕੇ ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਯੂਥ ਵਿਕਾਸ ਬੋਰਡ ਦਾ ਸਟੇਟ ਚੇਅਰਮੈਨ ਬਣਾਇਆ ਗਿਆ। 2022 ਵਿੱਚ ਬਿੰਦਰਾ ਬੀਜੇਪੀ ਵਿੱਚ ਸ਼ਾਮਿਲ ਹੋਏ। 2024 ਵਿੱਚ ਭਾਰਤ ਸਰਕਾਰ ਨੇ ਬਿੰਦਰਾ ਨੂੰ ਐਨ.ਆਈ.ਐਸ.ਡੀ. ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ ਵਿੱਚ ਰਾਸ਼ਟਰੀ ਮੈਂਬਰ ਨਿਯੁਕਤ ਕੀਤਾ।
ਬਿੰਦਰਾ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਚੰਗੀਆਂ ਨੀਤੀਆਂ ਨਾਲ ਦੇਸ਼ ਤਰੱਕੀ ਕਰ ਰਿਹਾ ਹੈ। ਇਸ ਵਾਰ ਪਾਰਟੀ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ ਅਤੇ ਪੰਜਾਬ ਦੀਆ ਸਾਰੀਆਂ ਸੀਟਾਂ ਜਿੱਤ ਕੇ ਮੋਦੀ ਜੀ ਦੀ ਦੁਬਾਰਾ ਸਰਕਾਰ ਬਣਾਵਾਂਗੇ। ਬਿੰਦਰਾ ਨੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੀਜੀ ਵਾਰ ਸਰਕਾਰ ਬਣਨ ਦੀ ਕਾਮਨਾ ਕੀਤੀ। ਬਿੰਦਰਾ ਨੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਧੰਨਵਾਦ ਕੀਤਾ।